ਲੁਧਿਆਣਾ, 19 ਜਨਵਰੀ 2023: ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਦੋਰਾਹਾ ਵਿਖੇ ਹਾਇਟੈਕ ਨਾਕੇ ਦੌਰਾਨ ਖੰਨਾ ਪੁਲਸ ਨੂੰ ਸਫ਼ਲਤਾ ਹਾਸਲ ਹੋਈ। ਅਰਟਿਕਾ ਕਾਰ ਚੋਂ 1 ਕੁਇੰਟਲ 66 ਕਿੱਲੋ ਚਾਂਦੀ ਬਰਾਮਦ ਕੀਤੀ ਗਈ। ਜਿਸਦੀ ਕੀਮਤ ਕਰੀਬ ਸਵਾ ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਰ ਦੀ ਡਿੱਗੀ ਚ ਸਪੈਸ਼ਲ ਥਾਂ ਬਣਾ ਕੇ ਚਾਂਦੀ ਲੁਕਾ ਕੇ ਰੱਖੀ ਗਈ ਸੀ। ਜਿਸ ਕਰਕੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀ ਪੁਲਸ ਤੋਂ ਬਚਕੇ ਇਹ ਵਿਅਕਤੀ ਪੰਜਾਬ ਤੱਕ ਆ ਗਏ।
ਕਾਰ ਦੀ ਡਿੱਗੀ ਚ ਸਪੈਸ਼ਲ ਥਾਂ ਬਣਾ ਕੇ 1 ਕੁਇੰਟਲ 66 ਕਿੱਲੋ ਚਾਂਦੀ ਉੱਤਰ ਪ੍ਰਦੇਸ਼ ਤੋਂ ਅੰਮ੍ਰਿਤਸਰ ਲਿਜਾ ਰਹੇ 2 ਵਿਅਕਤੀਆਂ ਨੂੰ ਪੰਜਾਬ ਪੁਲਸ ਨੇ ਕਾਬੂ ਕੀਤਾ। ਕਾਰ ਚ 2 ਵਿਅਕਤੀ ਸਵਾਰ ਸਨ ਜੋ ਕਿ ਆਗਰਾ ਤੋਂ ਅੰਮ੍ਰਿਤਸਰ ਜਾ ਰਹੇ ਸੀ। ਚਾਂਦੀ ਦਾ ਕੋਈ ਬਿੱਲ ਨਾ ਹੋਣ ਕਰਕੇ ਮਾਮਲਾ ਅਗਲੀ ਜਾਂਚ ਕਈ ਆਮਦਨ ਕਰ ਵਿਭਾਗ ਨੂੰ ਦਿੱਤਾ ਗਿਆ ਹੈ। ਡੀਐਸਪੀ ਹਰਸਿਮਰਤ ਸਿੰਘ ਸ਼ੇਤਰਾ ਨੇ ਦੱਸਿਆ ਕਿ ਏ ਐਸ ਆਈ ਸੁਖਵੀਰ ਸਿੰਘ ਦੀ ਅਗਵਾਈ ਹੇਠ ਹਾਇਟੈਕ ਨਾਕਾ ਲਾਇਆ ਹੋਇਆ ਸੀ। ਯੂਪੀ ਨੰਬਰ ਦੀ ਅਰਟੀਕਾ ਕਾਰ ਨੂੰ ਸ਼ੱਕ ਦੇ ਆਧਾਰ ਉਪਰ ਰੋਕਿਆ ਗਿਆ। ਕਾਰ ਦੀ ਡਿੱਗੀ ਚੋਂ 1 ਕੁਇੰਟਲ 66 ਕਿੱਲੋ ਚਾਂਦੀ ਬਰਾਮਦ ਹੋਈ।