- 10 ਦਿਨਾਂ ਦਰਮਿਆਨ ਲਾਇਸੈਂਸ ਰਿਨਿਊ ਨਾ ਕਰਵਾਉਣ ਵਾਲਿਆਂ ਦੇ ਲਾਇਸੈਂਸ ਪੱਕੇ ਰੱਦ ਕੀਤੇ ਜਾਣਗੇ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਜਗਜੀਤ ਸਿੰਘ
ਪਟਿਆਲਾ, 17 ਅਗਸਤ 2023 – ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਦਫ਼ਤਰ ਵੱਲੋਂ ਇੱਕ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਅੰਦਰ ਆਇਲਸ, ਕੰਸਲਟੈਂਸੀ, ਟ੍ਰੈਵਲ ਏਜੰਟ ਆਦਿ ਦਾ ਕੰਮ ਕਰਨ ਵਾਲੇ 35 ਲਾਇਸੈਂਸ ਧਾਰਕਾਂ ਨੂੰ ਆਪਣੇ ਲਾਇਸੈਂਸ ਨਵਿਆਉਣ ਲਈ 10 ਦਿਨਾਂ ਦੀ ਹੋਰ ਮੋਹਲਤ ਦਿੱਤੀ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਜਗਜੀਤ ਸਿੰਘ ਨੇ ਕਿਹਾ ਕਿ ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸਨਰ ਪਟਿਆਲਾ ਵੱਲੋਂ ਉਕਤ ਐਕਟ ਤਹਿਤ ਆਇਲਸ, ਕੰਸਲਟੈਂਸੀ, ਟ੍ਰੈਵਲ ਏਜੰਟ ਆਦਿ ਦਾ ਕੰਮ ਕਰਨ ਵਾਲਿਆਂ ਨੂੰ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ।
ਜਿਨ੍ਹਾਂ ਦੀ ਮਿਆਦ 5 ਸਾਲ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ ਦੋ ਮਹੀਨੇ ਪਹਿਲਾਂ ਇਸ ਨੂੰ ਰਿਨਿਊ ਕਰਵਾਉਣਾ ਲਾਜਮੀ ਹੁੰਦਾ ਹੈ ਪਰੰਤੂ ਜਿਹੜੇ 35 ਲਾਇਸੈਂਸ ਧਾਰਕਾਂ ਨੇ ਅਜੇ ਤੱਕ ਆਪਣੇ ਲਾਇਸੈਂਸ ਰਿਨਿਊ ਨਹੀਂ ਕਰਵਾਏ ਅਤੇ ਨਾ ਹੀ ਲਾਇਸੈਂਸਾਂ ਨੂੰ ਸਰੰਡਰ ਕੀਤਾ ਹੈ। ਇਸ ਲਈ ਇਨ੍ਹਾਂ ਨੂੰ ਆਪਣੇ ਲਾਇਸੈਂਸ ਰਿਨਿਊ ਕਰਵਾਉਣ ਦੀ ਹਦਾਇਤ ਕੀਤੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਦੁਬਾਰਾ ਨਵੀਨੀਕਰਨ ਲਈ ਨਹੀਂ ਵਿਚਾਰਿਆ ਜਾਵੇਗਾ।
ਏ.ਡੀ.ਸੀ.-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਦਰਜ ਸੂਚੀ ਅੰਦਰ ਮਾਈਗ੍ਰੇਸ਼ਨ ਵਰਲਡ ਰਾਜਪੁਰਾ, ਐਨ.ਐਸ. ਫਾਇਨੈਂਸਲ ਐਂਡ ਇਮੀਗ੍ਰੇਸ਼ਨ ਸਰਵਿਸਿਜ, ਬੀਕੇ ਇਮੀਗ੍ਰੇਸ਼ਨ ਸਰਵਿਸਿਜ, ਅਰਗਸ ਗਰੁਪ ਪਟਿਆਲਾ, ਐਲਐਸਈ ਲੀਲਾ ਭਵਨ, ਇਨਫਿਨਾਈਟ ਵੇਅਜ ਐਜੂਕੇਸ਼ਨ ਰਾਜਪੁਰਾ, ਟਰੱਸਟਲਿੰਕ ਐਜੂਕੇਸ਼ਨ ਲੀਲਾ ਭਵਨ, ਵੀਜਾ ਡੈਸਕ ਇਮੀਗ੍ਰੇਸ਼ਨ ਲੀਲਾ ਭਵਨ, ਸੀਰਤ ਮਾਈਗ੍ਰੇਸ਼ਨ ਰਾਜਪੁਰਾ, ਵਿਰਕ ਓਵਰਸੀਜ ਕੈਰੀਅਰ ਸਲਿਊਸ਼ਨ ਲੀਲਾ ਭਵਨ, ਦੀਵਮ ਇੰਟਰਪ੍ਰਾਈਜ਼ਜ਼ ਪਾਤੜਾਂ, ਸਹਿਗਲ ਇੰਸਟੀਚਿਊਟ ਆਫ਼ ਇੰਗਲਿਸ਼ ਲੀਲਾ ਭਵਨ, ਆਸਟਰਿੱਚ ਇਮੀਗ੍ਰੇਸ਼ਨ ਲੀਲਾ ਭਵਨ, ਗਲੋਬਲ ਟੱਚ ਪਟਿਆਲਾ, ਵਰਮਾ ਟੂਰ ਐਂਡ ਟਰੈਵਲਜ਼ ਪਟਿਆਲਾ, ਜੱਸ ਐਜੂਕੇਸ਼ਨ ਐਂਡ ਇਮੀਗਰੇਸ਼ਨ ਪਟਿਆਲਾ, ਨੈਕਸਟ ਇਮੀਗਰੇਸ਼ਨ ਸਰਵਿਸ ਪਟਿਆਲਾ, ਕਰੀਅਰ 7 ਸੀਜ ਇਮੀਗਰੇਸ਼ਨ ਪਟਿਆਲਾ ਦੇ ਨਾਮ ਸ਼ਾਮਲ ਹਨ।
ਇਸ ਤੋਂ ਬਿਨ੍ਹਾਂ ਗਾਮੀਡ ਵੀਜ਼ਾ ਪੁਆਇੰਟ ਪਟਿਆਲਾ, ਯੂਨੀਕ ਇੰਟਰਪ੍ਰਾਈਜਿਜ ਪਟਿਆਲਾ, ਐਕਸਪਰਟ ਓਵਰਸੀਜ਼ ਇਮੀਗਰੇਸ਼ਨ ਕਨਸਲਟੈਂਟ ਰਾਜਪੁਰਾ, ਦੀ ਇੰਗਲਿਸ਼ ਮਾਸਟਰ ਪਟਿਆਲਾ, ਪੀ.ਕੇ. ਸਰ’ਜ ਇੰਗਲਿਸ਼ ਹਾਈਟਸ ਪਟਿਆਲਾ, ਹਾਈਲੈਂਡ ਇਮੀਗਰੇਸ਼ਨ ਕਨਸਲਟੈਂਟ ਪਟਿਆਲਾ, ਸਕਾਈ ਲਾਰਕ ਐਜੂਕੇਸ਼ਨ ਪਟਿਆਲਾ, ਵਿਜ਼ਨ ਵੀਜ਼ਾ ਕਨਸਲਟੈਂਟ ਪਟਿਆਲਾ, ਗਲੋਬਲ ਵੇਅ ਇਮੀਗਰੇਸ਼ਨ ਕਨਸਲਟੈਂਟ ਪਟਿਆਲਾ, ਫ਼ੌਰਨ ਲੈਂਡ ਐਜੂਕੇਸ਼ਨ ਐਂਡ ਇਮੀਗਰੇਸ਼ਨ ਕਨਸਲਟੈਂਟਸੀ ਰਾਜਪੁਰਾ, ਗੋਲਡ ਸਟੋਰ ਓਵਰਸੀਜ਼ ਕਨਸਲਟੈਂਟ ਪਟਿਆਲਾ, ਏ.ਐਸ.ਪੀ.ਵੀ. ਇਮੀਗਰੇਸ਼ਨ ਸਰਵਿਸਿਜ਼ ਪਟਿਆਲਾ, ਨਿੰਬਲ ਇਮੀਗਰੇਸ਼ਨ ਪਟਿਆਲਾ, ਐਲਵਿਨ ਕੰਸਲਟੈਂਟ ਪੁੱਡਾ ਭਵਨ ਅਰਬਨ ਅਸਟੇਟ, ਹਰਗੁਨ ਓਵਰਸੀਜ ਕੰਸਲਟੈਂਟ ਸੁਖਮਨੀ ਕੰਪਲੈਕਸ ਪੰਜਾਬੀ ਯੂਨੀਵਰਸਿਟੀ, ਰੀਅਲ ਟੂਰ ਐਂਡ ਟ੍ਰੈਵਲ ਲੰਗ ਕੰਪਲੈਕਸ ਅਤੇ ਓਵਰਸੀਜ ਇਮੀਗ੍ਰੇਸ਼ਨ ਐਕਸਪਰਟ ਲੀਲਾ ਭਵਨ ਲਾਇਸੈਂਸ ਧਾਰਕਾਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੂੰ 10 ਦਿਨਾਂ ਦੇ ਅੰਦਰ-ਅੰਦਰ ਆਪਣੇ ਲਾਇਸੈਂਸ ਰਿਨਿਊ ਕਰਵਾਉਣ ਦੀ ਮੋਹਲਤ ਦਿੱਤੀ ਗਈ ਹੈ।
ਏ.ਡੀ.ਸੀ. ਨੇ ਕਿਹਾ ਕਿ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮੱਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਐਕਟ 2012 (ਸੋਧਿਆ ਨਾਮ, ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਵਾਈਡ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ ਜੀ.ਐਸ.ਆਰ. 49/ਪੀਏ2/2013/ਐਸ 8 ਐਮਡ (1) 2014 ਮਿਤੀ 16-09-2014) ਤਹਿਤ ਜਾਰੀ ਕੀਤੇ ਇਹ ਹੁਕਮ ਤੁਰੰਤ ਲਾਗੂ ਹੋਣਗੇ।