- 8 ਸਿਮ ਕਾਰਡ ਅਤੇ 3 ਬੈਟਰੀਆਂ ਬਰਾਮਦ
- 8 ਅਰੋਪੀਆਂ ਖਿਲਾਫ ਥਾਣਾ ਕੋਤਵਾਲੀ ਵਿਖੇ 52-A prison act ਦੇ ਤਹਿਤ 5 ਵੱਖੋ-ਵੱਖ ਕੇਸ ਦਰਜ
ਕਪੂਰਥਲਾ, 2 ਨਵੰਬਰ 2022 – ਬੀਤੇ ਦਿਨਾਂ ਤੋਂ ਪੰਜਾਬ ਦੀਆਂ ਜੇਲ੍ਹਾਂ ਦੇ ਵਿਚੋਂ ਮੋਬਾਈਲ ਫੋਨਾਂ ਦੇ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੋ ਪੰਜਾਬ ਸਰਕਾਰ ਲਈ ਵੀ ਇਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਜੇਲ੍ਹਾਂ ਵਿਚੋਂ ਵੱਡੇ-ਵੱਡੇ ਨੈਕਸਸ ਇਹਨਾਂ ਮੋਬਾਈਲ ਫੋਨਾਂ ਰਾਹੀਂ ਹੀ ਚਲਾਏ ਜਾਂਦੇ ਹਨ।
ਇਸੇ ਤਰ੍ਹਾਂ ਕਪੂਰਥਲਾ ਜੇਲ੍ਹ ਵਿਚੋਂ ਵੀ ਤਲਾਸ਼ੀ ਦੇ ਦੌਰਾਨ ਕੁਝ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਹਾਲਾਂਕਿ ਜੇਲਾਂ ਵਿਚੋਂ ਮੋਬਾਈਲ ਫੋਨ ਮਿਲਣਾ ਆਮ ਨਹੀਂ ਹੈ, ਇਸ ਦੇ ਬਾਵਜੂਦ ਕਪੂਰਥਲਾ ਜੇਲ੍ਹ ਮੋਬਾਈਲ ਫੋਨ ਆਦਿ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਕਾਰਨ ਇਹ ਜੇਲ੍ਹ ਅਕਸਰ ਹੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।
ਹੁਣ ਕਪੂਰਥਲਾ ਦੀ ਕੇਂਦਰੀ ਜੇਲ੍ਹ ‘ਚ ਬੰਦੀ ਹਵਾਲਾਤੀਆਂ ਪਾਸੋਂ ਮੁੜ ਮੋਬਾਈਲ ਫੋਨ ਬਰਾਮਦ ਹੋਏ ਹਨ। ਇਹ ਬਰਾਮਦਗੀ ਜੇਲ ਪ੍ਰਸ਼ਾਸਨ ਵੱਲੋਂ ਅਚਾਨਕ ਕੀਤੀ ਤਲਾਸ਼ੀ ਦੌਰਾਨ ਹੋਈ ਹੈ, ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਕਪੂਰਥਲਾ ਵਿਖੇ 8 ਅਰੋਪੀਆਂ ਖਿਲਾਫ 5 ਵੱਖ-ਵੱਖ ਕੇਸ ਦਰਜ ਕਰਵਾਏ ਹਨ। ਦੋਸ਼ ਇਹ ਹਨ ਕਿ ਕੇਂਦਰੀ ਜੇਲ੍ਹ ‘ਚੋਂ ਤਲਾਸ਼ੀ ਦੌਰਾਨ 8 ਬੰਦ ਹਵਾਲਾਤੀਆਂ ਪਾਸੋਂ 10 ਮੋਬਾਈਲ ਫੋਨ , 8 ਸਿਮ ਕਾਰਡ ਅਤੇ 3 ਬੈਟਰੀਆਂ ਬਰਾਮਦ ਹੋਏ ਹਨ।
ਬਰਾਮਦਗੀ
ਮੋਬਾਈਲ ਫੋਨ : 10
ਸਿਮ ਕਾਰਡ : 8
ਬੈਟਰੀਆਂ : 3