ਕਪੂਰਥਲਾ ‘ਚ 100 ਸਾਲ ਪੁਰਾਣਾ ਦਰੱਖਤ ਡਿੱਗਿਆ, 4 ਜ਼ਖਮੀ: ਇੱਕ ਮਕਾਨ ਅਤੇ 10 ਦੁਕਾਨਾਂ ਨੁਕਸਾਨੀਆਂ ਗਈਆਂ

ਕਪੂਰਥਲਾ, 24 ਜੁਲਾਈ 2024 – ਅੱਜ ਸਵੇਰੇ ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ ਵਿੱਚ ਕਰੀਬ 100 ਸਾਲ ਪੁਰਾਣਾ ਪਿੱਪਲ ਦਾ ਇੱਕ ਵੱਡਾ ਦਰੱਖਤ ਅਚਾਨਕ ਡਿੱਗ ਗਿਆ। ਜਿਸ ਕਾਰਨ 8 ਤੋਂ 10 ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਹਾਦਸੇ ‘ਚ 4 ਦੁਕਾਨਦਾਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦਰੱਖਤ ਦੇ ਡਿੱਗਣ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਰੋਡ ਵੀ ਪੂਰੀ ਤਰ੍ਹਾਂ ਜਾਮ ਹੋ ਗਿਆ।

ਜਾਣਕਾਰੀ ਅਨੁਸਾਰ ਕਪੂਰਥਲਾ ‘ਚ ਅੱਜ ਸਵੇਰੇ ਪਏ ਮੀਂਹ ਤੋਂ ਬਾਅਦ ਸਬਜ਼ੀ ਮੰਡੀ ‘ਚ 100 ਸਾਲ ਤੋਂ ਵੱਧ ਪੁਰਾਣਾ ਪਿੱਪਲ ਦਾ ਵੱਡਾ ਦਰੱਖਤ ਅਚਾਨਕ ਡਿੱਗ ਗਿਆ। ਜਿਸ ਕਾਰਨ ਆਸ-ਪਾਸ ਸਥਿਤ 10 ਦੇ ਕਰੀਬ ਸਬਜ਼ੀ ਦੀਆਂ ਦੁਕਾਨਾਂ ਨੂੰ ਨੁਕਸਾਨ ਪੁੱਜਾ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਦਰੱਖਤ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਹਨ, ਜਿਸ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦਰੱਖਤ ਡਿੱਗਣ ਕਾਰਨ ਆਵਾਜਾਈ ਵਿੱਚ ਵੀ ਵਿਘਨ ਪਿਆ ਹੈ। ਇਸ ਘਟਨਾ ਵਿੱਚ ਕੁਲਵਿੰਦਰ ਪੱਤੜ, ਬੌਬੀ, ਮੁਨਸ਼ੀ, ਭਜਨ ਮੰਨਾ ਇਲੈਕਟ੍ਰੋਨਿਕ, ਵਿਪਨ ਆਦਿ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਇਸ ਹਾਦਸੇ ਵਿੱਚ ਇੱਕ ਇਮਾਰਤ ਦਾ ਉਪਰਲਾ ਹਿੱਸਾ ਵੀ ਨੁਕਸਾਨਿਆ ਗਿਆ ਹੈ ਅਤੇ ਚਾਰ ਦੁਕਾਨਦਾਰ ਵੀ ਜ਼ਖ਼ਮੀ ਹੋ ਗਏ ਹਨ। ਜਿਸਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਚੱਲ ਰਿਹਾ ਹੈ। ਡੀਐਸਪੀ ਸਬ ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਟਰੈਫਿਕ ਅਤੇ ਪੀਸੀਆਰ ਟੀਮ ਮੌਕੇ ’ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।

ਦੂਜੇ ਪਾਸੇ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਅਨੁਪਮ ਕਲੇਰ ਨੇ ਕਿਹਾ ਕਿ ਨਿਗਮ ਦੀ ਟੀਮ ਕੁਝ ਸਮੇਂ ਵਿੱਚ ਘਟਨਾ ਵਾਲੀ ਥਾਂ ’ਤੇ ਪਹੁੰਚ ਜਾਵੇਗੀ ਅਤੇ ਬਚਾਅ ਕਾਰਜ ਚਲਾਏਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੇਪਾਲ ਦੇ ਕਾਠਮੰਡੂ ‘ਚ ਜਹਾਜ਼ ਕ੍ਰੈਸ਼, ਜਹਾਜ਼ ‘ਚ 19 ਲੋਕ ਸਨ ਸਵਾਰ, 18 ਦੀ ਮੌ+ਤ

ਫਾਜ਼ਿਲਕਾ ਪੁਲਿਸ ਵੱਲੋਂ 66 ਕਿਲੋ ਅਫੀਮ ਬਰਾਮਦ: ਮਾਸਟਰ ਮਾਈਂਡ ਸਮੇਤ 3 ਕਾਬੂ