104 ਸਾਲਾ ਬਜੁ਼ਰਗ ਔਰਤ ਤੇ ਦਿਵਿਆਂਗ ਜੋੜੇ ਨੇ ਘਰ ਬੈਠੇ ਪੋਸਟਲ ਬੈਲਟ ਪੇਪਰ ਰਾਹੀ ਪਾਈਆਂ ਵੋਟਾਂ

ਸਮਰਾਲਾ/ਲੁਧਿਆਣਾ, 15 ਫਰਵਰੀ 2022 – ਵਿਧਾਨ ਸਭਾ ਹਲਕਾ 58-ਸਮਰਾਲਾ ਦੇ ਪਿੰਡ ਨੂਰਪੁਰ ਦੀ 104 ਸਾਲਾ ਬਜੁਰਗ ਔਰਤ ਸ੍ਰੀਮਤੀ ਰਾਮ ਕੌਰ ਅਤੇ ਪਿੰਡ ਹੇਡੋਂ ਬੇਟ ਦੇ ਦਿਵਿਆਂਗ ਜ਼ੋੜੇ ਸ੍ਰੀ ਰਾਮ ਕੁਮਾਰ ਤੇ ਉਸਦੀ ਦੀ ਪਤਨੀ ਨੀਤੂ ਰਾਣੀ ਦੀ ਘਰ ਬੈਠੇ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਵਾਈ ਗਈ।

ਜ਼ਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਦੀਆ ਹਦਾਇਤਾ ਅਨੁਸਾਰ 80 ਸਾਲ ਤੋ ਵੱਧ ਅਤੇ ਦਿਵਿਆਂਗ (Person with disability) ਵੋਟਰਾਂ ਦੀਆਂ ਪੋਸਟਲ ਬੈਲਟ ਪੇਪਰ ਰਾਹੀ ਵੋਟਾਂ ਘਰ-ਘਰ ਜਾ ਕੇ ਪਵਾਈਆ ਜਾਣੀਆ ਸਨ, ਜਿਸਦੇ ਤਹਿਤ ਅੱਜ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਸਮਰਾਲਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ 58 ਸਮਰਾਲਾ ਵਿੱਚ ਕੁੱਲ 10 ਟੀਮਾਂ ਬਣਾ ਕੇ 80 ਸਾਲ ਤੋ ਜਿਆਦਾ ਉਮਰ ਦੇ ਵੋਟਰ ਅਤੇ ਦਿਵਿਆਗ ਵੋਟਰ (Person with disability) ਵੋਟਰਾ ਦੀਆ ਵੋਟਾਂ ਪੋਸਟਲ ਬੈਲਟ ਪੇਪਰ ਰਾਹੀ ਘਰ-ਘਰ ਜਾ ਕੇ ਪਵਾਈਆ ਗਈਆ।

ਸ੍ਰੀ ਵਿਕਰਮਜੀਤ ਸਿੰਘ ਪਾਂਥੇ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਸਮਰਾਲਾ ਵੱਲੋ ਘਰ-ਘਰ ਜਾ ਕੇ ਵੋਟਾ ਪਵਾਉਣ ਸਬੰਧੀ ਕੰਮ ਦੀ ਸੁਪਰਵੀਜਨ ਕੀਤੀ ਗਈ ਅਤੇ ਨਿੱਜੀ ਤੌਰ ਤੇ ਪਿੰਡ ਨੂਰਪੁਰ ਵਿਖੇ ਜਾ ਕੇ 104 ਸਾਲਾ ਵੋਟਰ ਸ੍ਰੀਮਤੀ ਰਾਮ ਕੌਰ ਪਤਨੀ ਸ੍ਰੀ ਕਰਤਾਰ ਸਿੰਘ ਅਤੇ ਪਿੰਡ ਹੈਡੋ ਬੇਟ ਵਿਖੇ ਜਾ ਕੇ ਦਿਵਿਆਂਗ ਵੋਟਰ (Person with disability) ਸ੍ਰੀ ਰਾਮ ਕੁਮਾਰ ਪੁੱਤਰ ਸ੍ਰੀ ਨਸੀਬ ਚੰਦ ਅਤੇ ਉਹਨਾ ਦੀ ਪਤਨੀ ਨੀਤੂ ਰਾਣੀ ਨੂੰ ਉਹਨਾ ਦੀ ਵੋਟ ਦੀ ਮਹੱਤਤਾ ਸਬੰਧੀ ਜਾਣੂੰ ਕਰਵਾਉਂਦਿਆਂ ਪੋਸਟਲ ਬੈਲਟ ਪੇਪਰ ਰਾਹੀਂ ਵੋਟਾਂ ਪਵਾਈਆਂ ਗਈਆਂ।

ਉਨ੍ਹਾਂ ਚੋਣ ਕਮਿਸ਼ਨ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਵਿਧਾਨ ਸਭਾ ਹਲਕਾ 58-ਸਮਰਾਲਾ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਜਰੂਰ ਕਰਨ।

ਚੋਣ ਕਮਿਸ਼ਨ ਦੀਆ ਹਦਾਇਤਾ ਅਨੁਸਾਰ ਟੀਮਾਂ ਵਿੱਚ ਸੈਕਟਰ ਅਫਸਰ, ਬੀ.ਐਲ.ਓ. ਮਾਈਕਰੋ ਅਬਜਰਵਰ, ਵੀਡਿਉ ਗ੍ਰਾਫਰ ਅਤੇ ਪੁਲਿਸ ਪਰਸਨਲ ਮੌਜੂਦ ਸਨ। ਇਹ ਸਾਰੀ ਪ੍ਰਕਿਰਿਆ ਬੜੇ ਹੀ ਪਾਰਦਰਸੀ ਢੰਗ ਨਾਲ ਅਮਲ ਵਿੱਚ ਲਿਆਂਦੀ ਗਈ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਸਾਬਕਾ ਕਾਨੂੰਨ ਮੰਤਰੀ ਡਾ.ਅਸ਼ਵਨੀ ਕੁਮਾਰ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ

ਲੋਕ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਸਬਕ ਸਿਖਾਉਣ: ਰਾਘਵ ਚੱਢਾ