ਹੁਸ਼ਿਆਰਪੁਰ ‘ਚ 106 ਸਾਲਾ ਅਤੇ 102 ਸਾਲਾ ਬਜ਼ੁਰਗ ਔਰਤਾਂ ਨੇ ਪਾਈ ਵੋਟ

ਹੁਸ਼ਿਆਰਪੁਰ, 20 ਫਰਵਰੀ 2022 – ਪੰਜਾਬ ਵਿਧਾਨ ਸਭਾ ਚੋਣਾਂ-2022 ਸਬੰਧੀ ਹੁਸ਼ਿਆਰਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਹਰ ਉਮਰ ਵਰਗ ਦੇ ਵੋਟਰਾਂ ਵਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੌਰਾਨ ਕਾਫ਼ੀ ਉਤਸ਼ਾਹ ਦਿਖਾਈ ਦਿੱਤਾ। ਜਿਥੇ ਨੌਜਵਾਨ, ਦਿਵਆਂਗਜਨ, ਮਹਿਲਾ ਵੋਟਰ ਮਤਦਾਨ ਕਰਨ ਲਈ ਅੱਗੇ ਆਏ, ਉਥੇ ਸੀਨੀਅਰ ਸਿਟੀਜਨ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਮੋਹਰਲੀ ਕਤਾਰ ਵਿਚ ਨਜ਼ਰ ਆਏ।

ਪਿੰਡ ਨੰਦਨ ਦੀ 106 ਸਾਲਾ ਬਜ਼ੁਰਗ ਮਹਿਲਾ ਸ੍ਰੀਮਤੀ ਜੀਓ ਨੇ ਬੂਥ ਨੰਬਰ 28 ’ਤੇ ਪਹੁੰਚ ਕੇ ਆਪਣੀ ਵੋਟ ਪੋਲ ਕੀਤੀ। ਇਨ੍ਹਾਂ ਤੋਂ ਇਲਾਵਾ 102 ਸਾਲਾ ਸ੍ਰੀਮਤੀ ਸ਼ੰਕੁਤਲਾ ਦੇਵੀ ਨੇ ਬੂਥ ਨੰਬਰ 187, ਬੈਂਕ ਕਲੋਨੀ ਹੁਸ਼ਿਆਰਪੁਰ ਵਿਖੇ ਆਪਣਾ ਮਤਦਾਨ ਕੀਤਾ। ਭਾਰਤ ਚੋਣ ਕਮਿਸ਼ਨ ਵਲੋਂ ਭਾਵੇਂ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਘਰਾਂ ਵਿਚ ਹੀ ਵੋਟ ਪਾਉਣ ਲਈ ਪੋਸਟਲ ਬੈਲਟ ਦੀ ਸਹੂਲਤ ਦਿੱਤੀ ਗਈ ਸੀ, ਪਰ ਇਨ੍ਹਾਂ ਬਜ਼ੁਰਗ ਮਹਿਲਾਵਾਂ ਨੇ ਖੁਦ ਬੂਥਾਂ ’ਤੇ ਜਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਬਜ਼ੁਰਗ ਮਹਿਲਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਵੋਟਰ ਨੂੰ ਆਪਣਾ ਮਤਦਾਨ ਕਰਕੇ ਮਜ਼ਬੂਤ ਲੋਕਤੰਤਰ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਾਂਤੀਪੂਰਨ ਢੰਗ ਨਾਲ 3 ਵਜੇ ਤੱਕ ਕਰੀਬ 45 ਫੀਸਦੀ ਪੋਲਿੰਗ ਹੋਈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ 46.8 ਫੀਸਦੀ, ਦਸੂਹਾ 44.2, ਗੜ੍ਹਸ਼ੰਕਰ 49.1, ਹੁਸ਼ਿਆਰਪੁਰ 36.7, ਮੁਕੇਰੀਆਂ 50.4, ਸ਼ਾਮਚੁਰਾਸੀ 41.3 ਅਤੇ ਉੜਮੁੜ ਵਿਧਾਨ ਸਭਾ ਹਲਕਾ ਵਿਖੇ 46.8 ਫੀਸਦੀ ਪੋਲਿੰਗ ਹੋਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਜੀਠੀਆ ਤੇ ਸਿੱਧੂ ਪੋਲਿੰਗ ਬੂਥ ‘ਤੇ ਹੋਏ ਆਹਮੋ-ਸਾਹਮਣੇ

ਚੋਣਾਂ ‘ਚ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਕੱਲ੍ਹ 21 ਫਰਵਰੀ ਨੂੰ ਛੁੱਟੀ