- 40 ਵੀਜ਼ੇ ਰੱਦ; ਪਾਕਿ ਨੇ ਰਾਗੀ ਜਥਿਆਂ ਨੂੰ ਨਹੀਂ ਦਿੱਤਾ ਵੀਜ਼ਾ
ਅੰਮ੍ਰਿਤਸਰ, 28 ਅਕਤੂਬਰ 2022 – ਪੰਜਾ ਸਾਹਿਬ ਸਾਕਾ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜੱਥਾ ਸ਼ੁੱਕਰਵਾਰ ਨੂੰ ਪਾਕਿਸਤਾਨ ਲਈ ਰਵਾਨਾ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੌਰਾਨ ਪੰਜਾ ਸਾਹਿਬ ਗੁਰਦੁਆਰਾ ਅਤੇ ਰੇਲਵੇ ਸਟੇਸ਼ਨ ’ਤੇ ਕੀਰਤਨ ਕਰਨਾ ਚਾਹੁੰਦੀ ਸੀ ਤਾਂ ਪੰਜਾ ਸਾਹਿਬ ਸਾਕਾ ‘ਚ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਪਰ ਪਰ ਪਾਕਿਸਤਾਨ ਨੇ 40 ਵੀਜ਼ੇ ਰੱਦ ਦਿੱਤੇ ਅਤੇ ਰਾਗੀ ਜਥਿਆਂ ਨੂੰ ਵੀਜ਼ਾ ਨਹੀਂ ਦਿੱਤਾ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਹਰਿਮੰਦਰ ਸਾਹਿਬ ਦੇ ਗ੍ਰੰਥੀ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਰਾਗੀ, ਢਾਡੀ ਜਥੇ ਅਤੇ ਕਵੀਸ਼ਰੀ ਰਾਗੀ ਦੇ ਵੀਜ਼ੇ ਰੱਦ ਕਰਨ ਦੀ ਸਾਜ਼ਿਸ਼ ਰਚੀ ਹੈ। ਤਾਂ ਜੋ ਸਿੱਖ ਪੰਜਾ ਸਾਹਿਬ ਜਾ ਕੇ ਗੁਰੂ ਸਾਹਿਬਾਨ ਦਾ ਸਹੀ ਢੰਗ ਨਾਲ ਸਿਮਰਨ ਨਾ ਕਰ ਸਕਣ। ਉਨ੍ਹਾਂ ਦੱਸਿਆ ਕਿ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਵਿੱਚ ਤਿੰਨ ਦਾ ਇੱਕ ਜਥਾ ਹੁੰਦਾ ਹੈ, ਜੋ ਇਕੱਠੇ ਹੋ ਕੇ ਗੁਰੂ ਸਾਹਿਬਾਨ ਦਾ ਸਿਮਰਨ ਕਰਦੇ ਹਨ, ਪਰ ਸਾਰੇ ਜਥਿਆਂ ਵਿੱਚੋਂ ਇੱਕ-ਇੱਕ ਦਾ ਵੀਜ਼ਾ ਕੱਟ ਦਿੱਤਾ ਗਿਆ ਹੈ। ਪਰ ਸਿੱਖ ਇਸ ਤੋਂ ਨਹੀਂ ਡਰਨਗੇ ਅਤੇ ਘੱਟ ਵੀਜ਼ਾ ਲੈ ਕੇ ਵੀ ਗੁਰੂ ਸਿਮਰਨ ਕਰਨਗੇ।
ਪਾਕਿਸਤਾਨ ਸਰਕਾਰ ਵੱਲੋਂ 117 ਵੀਜ਼ੇ ਪ੍ਰਾਪਤ ਕਰਨ ਵਾਲੇ ਸ਼ਰਧਾਲੂ ਅੱਜ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਦੀ ਅਗਵਾਈ ਹੇਠ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ। ਉਨ੍ਹਾਂ ਨੂੰ 6 ਦਿਨ ਦਾ ਵੀਜ਼ਾ ਦਿੱਤਾ ਗਿਆ ਹੈ। ਇਹ ਜੱਥਾ 2 ਨਵੰਬਰ ਨੂੰ ਵਾਪਸ ਆਵੇਗਾ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਨੀਵਾਰ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ।