11ਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀ ਨੇ ਸ਼ੱਕੀ ਹਾਲਾਤਾਂ ‘ਚ ਲਿਆ ਫਾ+ਹਾ, ਮਾਂ-ਪਿਓ ਗਏ ਹੋਏ ਸੀ ਫੈਕਟਰੀ ‘ਚ ਕੰਮ ‘ਤੇ

ਲੁਧਿਆਣਾ 25 ਜਨਵਰੀ 2023 – ਲੁਧਿਆਣਾ ‘ਚ 11ਵੀਂ ਜਮਾਤ ਦੇ ਵਿਦਿਆਰਥੀ ਨੇ ਸ਼ੱਕੀ ਹਾਲਾਤਾਂ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਨਾਂ ਨਿਖਿਲ ਹੈ। ਨਿਖਿਲ ਘਰ ਦੇ ਕੋਲ ਹੀ ਨੇੜਲੇ ਸਕੂਲ ਵਿੱਚ ਪੜ੍ਹਦਾ ਸੀ। ਜਿਸ ਵੇਲੇ ਨੌਜਵਾਨ ਨੇ ਫਾਹਾ ਲਿਆ ਉਸ ਮਾਤਾ-ਪਿਤਾ ਫੈਕਟਰੀ ‘ਚ ਕੰਮ ‘ਤੇ ਗਏ ਹੋਏ ਸਨ।

ਨਿਖਿਲ ਦੀ ਭੈਣ ਵੀ ਸਕੂਲ ਗਈ ਹੋਈ ਸੀ। ਇਸ ਦੌਰਾਨ, ਨਿਖਿਲ ਦੀ ਮਾਂ ਨੇ ਉਸਨੂੰ ਫ਼ੋਨ ਕੀਤਾ ਅਤੇ ਪੁੱਛਿਆ ਕਿ ਤੂੰ ਸਕੂਲ ਕਿਉਂ ਨਹੀਂ ਗਿਆ। ਨਿਖਿਲ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਠੀਕ ਨਹੀਂ ਹੈ। ਮਾਂ ਨੇ ਉਸਨੂੰ ਦਵਾਈ ਲੈ ਕੇ ਆਰਾਮ ਕਰਨ ਲਈ ਕਿਹਾ। ਦੱਸ ਦੇਈਏ ਕਿ ਨਿਖਿਲ ਕੁਝ ਦਿਨਾਂ ਤੋਂ ਬਿਮਾਰ ਸੀ।

ਗੁਆਂਢੀਆਂ ਨੇ ਦੇਰ ਸ਼ਾਮ ਨਿਖਿਲ ਦੇ ਮਾਤਾ-ਪਿਤਾ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਨਿਖਿਲ ਪੱਖੇ ਨਾਲ ਲਟਕ ਰਿਹਾ ਸੀ। ਪੁਲਸ ਨਿਖਿਲ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ।

ਨਿਖਿਲ ਦਾ ਗੁਆਂਢੀ ਉਸ ਦੇ ਘਰ ਦਾਖਲ ਹੋਇਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਸਲੇਮਟਾਬਰੀ ਵਿਖੇ ਦਰਜ ਕਰਵਾਈ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਗੁਆਂਢੀਆਂ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਮ੍ਰਿਤਕ ਬਹਾਦੁਰਕੇ ਰੋਡ ਦਾ ਰਹਿਣ ਵਾਲਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਬਿਊਰੋ ਵੱਲੋਂ ਬਿਜਲੀ ਬੋਰਡ ਦਾ JE ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਚੰਡੀਗੜ੍ਹ ਦੇ ਕਈ ਕਾਲਜਾਂ ‘ਚ ਅੱਜ ਪੜ੍ਹਾਈ ਠੱਪ: ਪ੍ਰਸ਼ਾਸਨ ਖ਼ਿਲਾਫ਼ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਹੜਤਾਲ ‘ਤੇ