ਇੱਕ ਮਹੀਨਾ ਚੱਲਣ ਵਾਲੇ ਗਣਤੰਤਰ ਦਿਵਸ ਕੈਂਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ 126 ਐਨਸੀਸੀ ਕੈਡਿਟ ਭਾਗ ਲੈਣਗੇ

ਚੰਡੀਗੜ੍ਹ: 27 ਦਸੰਬਰ 2023 – 29 ਦਸੰਬਰ 2023 ਤੋਂ 28 ਜਨਵਰੀ 2024 ਤੱਕ ਨਵੀਂ ਦਿੱਲੀ ਵਿਖੇ ਲੱਗਣ ਵਾਲੇ ਗਣਤੰਤਰ ਦਿਵਸ ਕੈਂਪ ਵਿੱਚ ਐਨਸੀਸੀ ਡਾਇਰੈਕਟੋਰੇਟ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਖੇਤਰ ਦੇ 126 ਕੈਡਿਟ ਭਾਗ ਲੈਣਗੇ।

ਗਣਤੰਤਰ ਦਿਵਸ ਕੈਂਪ ਵਿੱਚ ਭਾਗ ਲੈਣ ਲਈ ਐਨਸੀਸੀ ਡਾਇਰੈਕਟੋਰੇਟ ਵੱਲੋਂ ਚੰਡੀਗੜ੍ਹ ਗਰੁੱਪ ਦੇ 15 ਕੈਡਿਟਾਂ ਦੀ ਚੋਣ ਕੀਤੀ ਗਈ ਹੈ। ਇਹ ਦਲ ਵੱਖ-ਵੱਖ ਅੰਤਰ ਡਾਇਰੈਕਟੋਰੇਟ ਮੁਕਾਬਲਿਆਂ ਵਿੱਚ ਭਾਗ ਲਵੇਗਾ, ਜਿਸ ਵਿੱਚ ਪੂਰੇ ਭਾਰਤ ਦੇ ਕੈਡਿਟ ਸ਼ਾਮਲ ਹੋਣਗੇ।

ਐਨਸੀਸੀ ਦੁਆਰਾ ਵੱਖ-ਵੱਖ ਸੰਸਥਾਵਾਂ ਦੇ ਐਨਸੀਸੀ ਕੈਡਿਟਾਂ ਦੀ ਕੱਚੀ ਪ੍ਰਤਿਭਾ (Raw Talent ) ਦੀ ਪਛਾਣ ਕੀਤੀ ਗਈ ਹੈ ਅਤੇ ਇਨ੍ਹਾਂ ਕੈਡਿਟਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਲਈ ਵੱਖ-ਵੱਖ ਟ੍ਰੇਨਿੰਗ ਪ੍ਰੋਗਰਾਮਾਂ ਰਾਹੀਂ ਸਿਖਲਾਈ ਅਤੇ ਤਿਆਰੀ ਕੀਤੀ ਗਈ ਹੈ। ਉਕਤ ਕੈਂਪਾਂ ਲਈ ਚੁਣੇ ਗਏ ਕੈਡਿਟਾਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ।

ਇਸ ਮੌਕੇ ਬ੍ਰਿਗੇਡੀਅਰ ਹਰਪ੍ਰੀਤ ਸਿੰਘ, ਗਰੁੱਪ ਕਮਾਂਡਰ, ਐਨ.ਸੀ.ਸੀ. ਗਰੁੱਪ ਹੈੱਡਕੁਆਰਟਰ ਚੰਡੀਗੜ੍ਹ ਨੇ ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਵੱਖ-ਵੱਖ ਮੁਕਾਬਲਿਆਂ ਵਿੱਚ ਉੱਤਮਤਾ ਹਾਸਲ ਕਰਨ ਲਈ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਸਾਰੀਆਂ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਾਰਜਾਹ ‘ਚ ਫਾਂਸੀ ਦੀ ਸਜ਼ਾ ਯਾਫ਼ਤਾ ਚਾਰ ਨੌਜਵਾਨਾਂ ਲਈ ਮਸੀਹਾ ਬਣੇ ਡਾ: ਓਬਰਾਏ, ਇੱਕ ਭਾਰਤੀ ਤੇ ਤਿੰਨ ਪਾਕਿਸਤਾਨੀ ਨੌਜਵਾਨਾਂ ਦੀ ਰਿਹਾਈ ਦੀ ਉਮੀਦ ਹੋਈ ਪੱਕੀ

ਟਰੱਕ ਨੇ 2 ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ: ਦੋਵਾਂ ਦੀ ਮੌ+ਤ, ਨਾਕੇ ‘ਤੇ ਰੋਕਣ ਦੀ ਕੀਤੀ ਸੀ ਕੋਸ਼ਿਸ਼