ਲੁਧਿਆਣਾ, 14 ਨਵੰਬਰ 2024 – ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ 15 ਨਵੰਬਰ ਤੋਂ 31 ਦਸੰਬਰ ਤੱਕ 14 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਪਲੇਟਫਾਰਮ ਨੰਬਰ 6 ਅਤੇ 7 ਲਗਭਗ 47 ਦਿਨਾਂ ਲਈ ਬੰਦ ਰਹਿਣਗੇ। ਇਨ੍ਹਾਂ ਦੋਵਾਂ ਪਲੇਟਫਾਰਮਾਂ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜਾਈ ਨਹੀਂ ਹੋਵੇਗੀ। ਯਾਤਰੀਆਂ ਦੇ ਦਾਖਲੇ ਦੀ ਵੀ ਮਨਾਹੀ ਹੋਵੇਗੀ। 31 ਦਸੰਬਰ ਨੂੰ ਕੰਮ ਪੂਰਾ ਹੋਣ ਤੋਂ ਬਾਅਦ 14 ਟਰੇਨਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।
ਇਹ ਜਾਣਕਾਰੀ ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਪਰਮਦੀਪ ਸਿੰਘ ਸੈਣੀ ਨੇ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਜਦੋਂ ਪਲੇਟਫਾਰਮ ਨੰਬਰ 1 ‘ਤੇ ਕੰਮ ਚੱਲ ਰਿਹਾ ਸੀ। ਜੋ ਕਰੀਬ 3 ਤੋਂ 4 ਮਹੀਨੇ ਤੱਕ ਚੱਲਿਆ। ਇਸ ਦੌਰਾਨ ਪਲੇਟਫਾਰਮ ਨੰਬਰ 1 ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਸੀ। ਰੇਲਵੇ ਸਟੇਸ਼ਨ ‘ਤੇ ਉਸਾਰੀ ਦਾ ਕੰਮ ਆਪਣੇ ਸਿਖਰ ‘ਤੇ ਹੈ। ਇਸ ਕਾਰਨ ਅਧਿਕਾਰੀਆਂ ਨੇ ਹੁਣ ਪਲੇਟਫਾਰਮ ਨੰਬਰ 6 ਅਤੇ 7 ‘ਤੇ ਕੰਮ ਕਰਨ ਦਾ ਫੈਸਲਾ ਕੀਤਾ ਹੈ।
ਰੇਲਵੇ ਵੱਲੋਂ ਦੱਸਿਆ ਗਿਆ ਕਿ ਟਰੇਨ ਨੰਬਰ 04997/98 ਲੁਧਿਆਣਾ-ਫ਼ਿਰੋਜ਼ਪੁਰ, 14614/13 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14629/30 ਚੰਡੀਗੜ੍ਹ-ਫ਼ਿਰੋਜ਼ਪੁਰ, 04743/44 ਹਿਸਾਰ-ਲੁਧਿਆਣਾ, 04509/10 ਜਾਖਲ-ਲੁਧਿਆਣਾ, 04509/10 ਜਾਖਲ-ਲੁਧਿਆਣਾ/04547 , 04745 ਚੁਰੂ-ਲੁਧਿਆਣਾ ਅਤੇ 04746 ਲੁਧਿਆਣਾ-ਹਿਸਾਰ ਨੂੰ 47 ਦਿਨਾਂ ਲਈ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਲੋੜ ਪੈਣ ‘ਤੇ ਹੋਰ ਟਰੇਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ।