ਮਾਨਸਾ, 10 ਜੂਨ 2023 – ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਸੀਐਮ ਭਗਵੰਤ ਮਾਨ ਦੀ ਅਗਵਾਈ ਵਿਚ ਮਾਨਸਾ ਵਿਖੇ ਹੋਈ। ਇਸ ਦੌਰਾਨ ਕਈ ਵੱਡੇ ਫ਼ੈਸਲੇ ਲਏ ਗਏ ਹਨ।
ਮਾਨ ਸਰਕਾਰ ਦੇ ਵਲੋਂ ਇਸੇ ਮੀਟਿੰਗ ਵਿਚ ਕੱਚੇ ਅਧਿਆਪਕਾਂ ਲਈ ਵੀ ਵੱਡਾ ਫ਼ੈਸਲਾ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ, ਉਹ ਟੀਚਰ ਜਿਹੜੇ 10 ਸਾਲ ਜਾਂ ਇਸ ਤੋਂ ਉਪਰ ਸਰਵਿਸ ਕਰ ਲਈ, ਉਹਨਾਂ 7902 ਅਧਿਆਪਕਾਂ ਨੂੰ ਅਸੀਂ ਰੈਗੂਲਰ ਕਰ ਰਹੇ ਹਾਂ। ਇਸ ਤੋਂ ਇਲਾਵਾ 6337 ਅਧਿਆਪਕਾਂ ਨੂੰ ਅਸੀਂ ਪੱਕੇ ਕਰਨ ਜਾ ਰਹੇ ਹਾਂ, ਜਿਨ੍ਹਾਂ ਟੀਚਰਾਂ ਦਾ ਸਮਾਂ ਤਾਂ 10 ਸਾਲ ਦਾ ਹੋ ਗਿਆ ਹੈ, ਪਰ ਉਨ੍ਹਾਂ ਦੀ ਸਰਵਿਸ ‘ਚ ਗੈਪ ਹੈ, ਜਾਣੀ ਕੇ ਉਨ੍ਹਾਂ ਦੀ ਸਰਵਿਸ ਲਗਾਤਾਰ ਨਹੀਂ ਨਹੀਂ ਹੈ, ਪਰ ਉਨ੍ਹਾਂ ਦੀ ਟੁਟਵੀਂ ਸਰਵਿਸ ਦੇ ਸਮੇਂ ਨੂੰ ਜੋੜ ਕੇ ਪੱਕਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਟੀਚਰਾਂ ਦੀਆਂ ਤਨਖ਼ਾਹਾਂ ਅਤੇ ਪੇਡ ਛੁੱਟੀਆਂ ਬਾਰੇ ਵੀ ਫੈਸਲਾ ਲਿਆ ਗਿਆ ਹੈ।