ਚੰਡੀਗੜ੍ਹ, 21 ਮਈ 2022 – ਪੰਜਾਬ ਵਿਧਾਨ ਸਭਾ ਦੀਆਂ 15 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ‘ਆਪ’ ਵਿਧਾਇਕਾਂ ਨੂੰ 14 ਕਮੇਟੀਆਂ ਦਾ ਚੇਅਰਮੈਨ ਬਣਾਇਆ ਗਿਆ ਹੈ। ਲੋਕ ਲੇਖਾ ਕਮੇਟੀ ਹੀ ਅਜਿਹੀ ਹੈ ਜਿਸ ਵਿੱਚ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੂੰ ਚੇਅਰਮੈਨ ਬਣਾਇਆ ਗਿਆ ਹੈ। ਬਾਕੀ ਕਮੇਟੀਆਂ ਦੇ ਚੇਅਰਮੈਨ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ 25 ਮਈ ਨੂੰ ਸਾਰੀਆਂ ਕਮੇਟੀਆਂ ਦੇ ਚੇਅਰਮੈਨਾਂ ਦੀ ਮੀਟਿੰਗ ਸੱਦ ਲਈ ਹੈ।
ਕਿਸ ਕਮੇਟੀ ਦਾ ਚੇਅਰਮੈਨ ਕੌਣ-ਕੌਣ ਹੈ ? ਪੜ੍ਹੋ
- ਵਿਧਾਇਕ ਬੁਧਰਾਮ – ਸਰਕਾਰੀ ਵਪਾਰਕ ਕਮੇਟੀ
- ਅਮਨ ਅਰੋੜਾ – ਅਨੁਮਾਨ ਕਮੇਟੀ
- ਮਨਜੀਤ ਸਿੰਘ ਬਿਲਾਸਪੁਰ – ਅਨੁਸੂਚਿਤ ਜਾਤੀ ਭਲਾਈ ਕਮੇਟੀ
- ਡਿਪਟੀ ਸਪੀਕਰ (ਹੁਣ ਚੁਣਿਆ ਜਾਣਾ ਹੈ) – ਹਾਊਸ ਕਮੇਟੀ
- ਜਗਰੂਪ ਸਿੰਘ ਗਿੱਲ – ਸਥਾਨਕ ਸੰਸਥਾਵਾਂ ਬਾਰੇ ਕਮੇਟੀ
- ਗੁਰਮੀਤ ਸਿੰਘ ਖੁੱਡੀਆਂ – ਪੰਚਾਇਤੀ ਰਾਜ ਇਕਾਈ ਕਮੇਟੀ
- ਗੁਰਪ੍ਰੀਤ ਸਿੰਘ ਬਣਾਂਵਾਲੀ – ਖੇਤੀਬਾੜੀ ਕਮੇਟੀ
- ਸਰਵਜੀਤ ਕੌਰ ਮਾਣੂੰਕੇ – ਸਹਿਕਾਰੀ ਕਮੇਟੀ
- ਕੁਲਵੰਤ ਸਿੰਘ ਪੰਡੋਰੀ – ਵਿਸ਼ੇਸ਼ ਅਧਿਕਾਰ ਕਮੇਟੀ
- ਕੁੰਵਰ ਵਿਜੇ ਪ੍ਰਤਾਪ – ਸਰਕਾਰੀ ਭਰੋਸਾ ਕਮੇਟੀ
- ਐਡਵੋਕੇਟ ਬਰਿੰਦਰ ਗੋਇਲ – ਵਿਕਾਸ ਕਮੇਟੀ ਅਧੀਨ
- ਮੁਹੰਮਦ ਜਮੀਲ ਉਰ ਰਹਿਮਾਨ – ਪਟੀਸ਼ਨ ਕਮੇਟੀ
- ਜਗਦੀਪ ਕੰਬੋਜ ਗੋਲਡੀ – ਟੇਬਲ ਅਤੇ ਲਾਇਬ੍ਰੇਰੀ ਕਮੇਟੀ ‘ਤੇ ਪੇਪਰ
- ਪ੍ਰੋਫ਼ੈਸਰ ਬਲਜਿੰਦਰ ਕੌਰ – ਸਵਾਲ ਅਤੇ ਸੰਦਰਭ ਕਮੇਟੀ
ਕਿਸ ਕਮੇਟੀ ਵਿੱਚ ਕਿਹੜੇ ਕਿਹੜੇ ਵਿਧਾਇਕ ਬਣੇ ਮੈਂਬਰ, ਵੇਖੋ ਪੂਰੀ ਸੂਚੀ