ਨਗਰ ਕੌਂਸਲ ਖਰੜ ਦੇ 15 ਕੌਂਸਲਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ

  • ਬੇਈਮਾਨੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ – ਮੈਡਮ ਅਨਮੋਲ ਗਗਨ ਮਾਨ ਕੈਬਨਿਟ ਮੰਤਰੀ

ਖਰੜ (ਮੁਹਾਲੀ) 24 ਸਤੰਬਰ 2022 – ਨਗਰ ਕੌਂਸਲ ਖਰੜ ਦੇ 15 ਮੌਜੂਦਾ ਕੌਂਸਲਰ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਮੈਡਮ ਅਨਮੋਲ ਗਗਨ ਮਾਨ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ।ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਕੈਬਨਿਟ ਮੰਤਰੀ ਨੇ ਸਿਰੋਪੇ ਪਾ ਕੇ ਉਨਾਂ ਦਾ ਸਵਾਗਤ ਕੀਤਾ ਗਿਆ।

ਵਾਰਡ ਨੰਬਰ 1 ਤੋਂ ਨਵਦੀਪ ਸਿੰਘ ਬੱਬੂ ਦੀ ਪਤਨੀ ਕੋਸਲਰ ਸਰਬਜੀਤ ਕੌਰ, ਵਾਰਡ ਨੰਬਰ 3 ਤੋਂ ਡਾ. ਪਰਮਜੀਤ ਸਿੰਘ ਦੀ ਪਤਨੀ ਗੁਰਦੀਪ ਕੌਰ ਕੌਸ਼ਲਰ, ਵਾਰਡ ਨੰਬਰ 4 ਤੋਂ ਗੋਵਿੰਦਰ ਸਿੰਘ ਚੀਮਾ ਕੌਸ਼ਲਰ, ਵਾਰਡ ਨੰਬਰ 5 ਤੋਂ ਅਮਨਦੀਪ ਸਿੰਘ ਦੀ ਮਾਤਾ ਪਰਮਜੀਤ ਕੌਰ ਕੌਸ਼ਲਰ, ਵਾਰਡ ਨੰਬਰ 10 ਤੋਂ ਹਰਿੰਦਰਪਾਲ ਸਿੰਘ ਜੌਲੀ ਕੌਸ਼ਲਰ, ਵਾਰਡ ਨੰਬਰ 11 ਤੋਂ ਨਮਿਤਾ ਜੌਲੀ ਕੌਸ਼ਲਰ, ਵਾਰਡ ਨੰਬਰ 12 ਤੋਂ ਰਾਜਬੀਰ ਸਿੰਘ ਰਾਜੀ, ਵਾਰਡ ਨੰਬਰ 13 ਤੋਂ ਮਨਮੋਹਨ ਸਿੰਘ ਦੀ ਪਤਨੀ ਜਸਵੀਰ ਕੌਰ , ਵਾਰਡ ਨੰਬਰ 14 ਤੋਂ ਸੋਹਣ ਸਿੰਘ, ਵਾਰਡ ਨੰਬਰ 17 ਤੋਂ ਸੁਰਮੁਖ ਸਿੰਘ ਦੀ ਪਤਨੀ ਕਰਮਜੀਤ ਕੌਰ , ਵਾਰਡ ਨੰਬਰ 24 ਤੋਂ ਰਾਮ ਸਰੂਪ ਕੌਸਲਰ, ਵਾਰਡ ਨੰਬਰ 21 ਤੋਂ ਪੰਕਜ ਚੱਢਾ ਦੀ ਪਤਨੀ ਸਿਵਾਨੀ ਚੱਢਾ, ਵਾਰਡ ਨੰਬਰ 22 ਤੋਂ ਵਿਨੀਤ ਜੈਨ ਕੌਸ਼ਲਰ ਤੋਂ ਇਲਾਵਾ ਹੋਰ ਕੌਸਲਰ ਵੱਖ ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ।ਜਿਸ ਤੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਕਿਹਾ ਕਿ ਕੌੌਂਸਲਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਨਗਰ ਕੋਸ਼ਲ ਦੇ ਕਰੀਬ 5 ਕੌਸਲਰਾਂ ਨੇ ਆਮ ਆਦਮੀ ਪਾਰਟੀ ਨਾਲ ਚੱਲਣ ਦੀ ਸਹਿਮਤੀ ਪ੍ਰਗਟ ਕੀਤੀ ਹੈ।ਜੋ ਕਿ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਗੇ।

ਇਸ ਦੌਰਾਨ ਕੈਬਿਨਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਕਿਹਾ ਕਿ ਜੇਕਰ ਸਾਡੀ ਪਾਰਟੀ ਦਾ ਵਰਕਰ, ਆਗੂ ਜਾਂ ਕੌਸਲਰ ਬੇਈਮਾਨੀ ਕਰੇਗਾ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਜੋ ਲੋਕ ਪੰਜਾਬ ਨੂੰ ਲੁੱਟ ਰਹੇ ਸੀ, ਇਹ ਲੁੱਟ ਬੰਦ ਹੋਵੇਗੀ।ਹੁਣ ਸਰਕਾਰੀ ਪੈਸਾ ਗਰੀਬਾਂ ਤੇ ਪੰਜਾਬ ਦੇ ਉੱਪਰ ਖ਼ਰਚ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਥੋੜੀਆਂ -ਥੋੜੀਆਂ ਕਰਕੇ ਸਾਰੀਆਂ ਗਰੰਟੀਆਂ ਪੂਰੀਆਂ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਵਲੋਂ ਵੱਡੀ ਕਾਰਵਾਈ; ਢੋਆ ਢੋਆਈ ਦੇ ਟੈਂਡਰਾਂ ‘ਚ ਹੋਈ ਘਪਲੇਬਾਜ਼ੀ ‘ਚ ਇੱਕ ਹੋਰ FIR ਦਰਜ

BJP ‘ਚ ਸ਼ਾਮਿਲ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਨਾਲ ਅਸ਼ਵਨੀ ਸ਼ਰਮਾ ਨੇ ਨਾਲ ਕੀਤੀ ਪਹਿਲੀ ਮੁਲਾਕਾਤ