6000 ਤਨਖਾਹ ਵਾਲੇ 157 ਕੱਚੇ ਅਧਿਆਪਕ ਮਾਨ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜਨ ਨੂੰ ਤਿਆਰ

  • ਹੱਕੀ ਮੰਗਾਂ ਨਾ ਮੰਨਣ ‘ਤੇ 15 ਦਸੰਬਰ ਨੂੰ ਮੋਰਚਾ ਵਿੱਢਣ ਦਾ ਐਲਾਨ
  • ਯੋਗਤਾ ਅਤੇ ਤਜ਼ਰਬਾ ਪੂਰਾ ਕਰਨ ਦੇ ਬਾਵਜੂਦ ਕੀਤਾ ਜਾ ਰਿਹੈ ਅਣਗੌਲਿਆ

ਮੋਹਾਲੀ, 23 ਨਵੰਬਰ 2023 – ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ 6000 ਤਨਖਾਹ ਵਾਲੇ ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੈ, ਉਥੇ ਹੀ 157 ਏਆਈਈ ਅਧਿਆਪਕ ਯੋਗਤਾ ਪੂਰੀਆਂ ਕਰਨ ਦੇ ਬਾਵਜੂਦ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਅਤੇ ਵਿਤਕਰੇਬਾਜ਼ੀ ਤੋਂ ਡਾਹਢੇ ਪ੍ਰੇਸ਼ਾਨ ਹਨ। ਇਹ ਅਧਿਆਪਕ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।

ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਵਿਥਿਆ ਸੁਣਾਉਂਦਿਆਂ ਜਥੇਬੰਦੀ ਦੇ ਆਗੂ ਹਰਮਨ ਸਿੰਘ ਸੰਗਰੂਰ ਅਤੇ ਸੂਬਾ ਕਨਵੀਨਰ ਮੈਡਮ ਤੇਜਿੰਦਰ ਕੌਰ ਪਟਿਆਲਾ ਨੇ ਦੱਸਿਆ ਕਿ ਸਾਡੀ ਪਹਿਲੀ ਨਿਯੁਕਤੀ 2009-10 ‘ਚ ਹੋਈ ਸੀ ਅਤੇ ਸਾਡੇ ਮਤੇ ਵੀ ਉਹਨਾਂ ਅਧਿਆਪਕਾਂ ਦੇ ਨਾਲ ਹੀ ਪਏ ਸਨ ਜਿਹੜੇ ਅਧਿਆਪਕਾਂ ਨੂੰ ਅਗਸਤ ਮਹੀਨੇ ਵਿੱਚ ਪੱਕੇ ਕੀਤਾ ਗਿਆ ਹੈ ਪਰ ਅਸੀਂ 157 ਅਧਿਆਪਕਾਂ ਅੱਜ ਵੀ ਕੱਚੇ ਹੀ ਹਾਂ ਅਤੇ ਯੋਗਤਾ ਤੇ ਤਜ਼ਰਬਾ ਵੀ ਪੂਰਾ ਕਰਦੇ ਹਾਂ। ਸਰਕਾਰ ਵਲੋਂ ਸਾਡੇ ਮਾਮਲੇ ਵਿੱਚ ਜ਼ਰੂਰੀ ਤਜ਼ਰਬੇ ‘ਚ ਗੈਰ ਹੋਣ ਦੀ ਗੱਲ ਕਹੀ ਹੈ ਜਦਕਿ ਇਹ ਸਰਾਸਰ ਗਲਤ ਹੈ।

ਉਹਨਾਂ ਭਰੇ ਮਨ ਨਾਲ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ 157 ਅਧਿਆਪਕਾਂ ਦੇ ਇੱਜ਼ਤ-ਮਾਣ ਨੂੰ ਵੱਡੀ ਢਾਹ ਲੱਗੀ ਸੀ। ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਚੰਗੇ ਭਵਿੱਖ ਲਈ ਅਸੀਂ ਵਿਧਾਨ ਸਭਾ ਚੋਣਾਂ ਵਿੱਚ ਸ਼ਰੇਆਮ ‘ਆਪ’ ਪਾਰਟੀ ਦਾ ਸਮਰਥਨ ਕੀਤਾ ਸੀ। ਪਰ ਮਾਨ ਸਰਕਾਰ ਨੇ ਸਾਡੀ ਉਸ ਸਮਰਥਨ ਦੀ ਸਜ਼ਾ ਸਾਨੂੰ ਪਾਲਿਸੀ ਵਿੱਚ ਸ਼ਾਮਲ ਨਾ ਕਰਕੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਇਨਕਲਾਬ ਦੀਆਂ ਗੱਲਾਂ ਕਰਨ ਵਾਲੇ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਵਾਲੇ ਹੁਣ ਸਾਨੂੰ ਸਾਰੇ ਕੱਚੇ ਅਧਿਆਪਕਾਂ ਨੂੰ ਇੱਕ ਅੱਖ ਨਾਲ ਕਿਉਂ ਨਹੀ ਦੇਖ ਰਹੇ? ਅਸੀਂ 157 ਵਲੰਟੀਅਰ ਅਧਿਆਪਕ, ਸਾਡੀ ਜਥੇਬੰਦੀ ‘ਚੋਂ ਸਭ ਤੋਂ ਲਿਤਾੜਿਆ ਵਰਗ ਅਤੇ ਠੱਗੇ ਗਏ ਮਹਿਸੂਸ ਕਰ ਰਹੇ ਹਾਂ। ਦੂਜੇ ਪਾਸੇ ਮਾਨ ਸਰਕਾਰ ਵਲੋਂ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਅਸੀਂ 6000 ਵਾਲੇ ਸਾਰੇ ਅਧਿਆਪਕ ਪੱਕੇ ਕਰ ਦਿੱਤੇ ਹਨ ਪਰ 157 ਅਧਿਆਪਕ ਅੱਜ ਵੀ ਕੱਚੇ ਹੀ ਹਨ। ਮੁੱਖ ਮੰਤਰੀ ਸਾਹਿਬ ਦੀ ਕਹਿਣੀ ਤੇ ਕਰਨੀ ‘ਚ ਬਹੁਤ ਫਰਕ ਹੈ।

ਉਹਨਾਂ ਕਿਹਾ ਕਿ ਸਰਕਾਰ ਸਾਡੇ ਨਾਲ ਵਿਤਕਰੇਬਾਜ਼ੀ ਬੰਦ ਕਰਕੇ ਸਾਨੂੰ ਪਾਲਿਸੀ ਵਿੱਚ ਵਿਚਾਰਨ ਅਤੇ ਸਾਡੀ ਤਨਖਾਹ ਇਹਨਾਂ ਬਰਾਬਰ 18000 ਰੁਪਏ ਕੀਤੀ ਜਾਵੇ, ਨਹੀਂ ਤਾਂ ਅਸੀਂ 6000 ਵਾਲੇ ਕੱਚੇ ਅਧਿਆਪਕ ਮਾਨ ਸਰਕਾਰ ਖਿਲਾਫ 15 ਦਸੰਬਰ 2023 ਨੂੰ ਮੋਰਚਾ ਵਿੱਢਣ ਲਈ ਮਜਬੂਰ ਹੋਵਾਂਗੇ। ਇਸ ਦੌਰਾਨ ਜੇਕਰ ਸਾਡਾ ਕੋਈ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਮੰਜੂ ਸ਼ਰਮਾ, ਸੀਮਾ ਰਾਣੀ ਬਠਿੰਡਾ, ਰੇਨੂੰ ਗੁਰਦਾਸਪੁਰ, ਸੁਖਬੀਰ ਮਾਨਸਾ, ਤੇਜਿੰਦਰ ਸਿੰਘ ਕਪੂਰਥਲਾ, ਸਾਹਿਬ ਸਿੰਘ ਫਾਜ਼ਿਲਕਾ, ਜਸਬੀਰ ਫਿਰੋਜ਼ਪੁਰ, ਮਹਿੰਦਰਪਾਲ ਫਾਜ਼ਿਲਕਾ, ਕਰਮਜੀਤ ਮੁਕਤਸਰ, ਕੁਲਵਿੰਦਰ ਕੌਰ ਰੋਪੜ ਆਦਿ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਲਤਾਨਪੁਰ ਲੋਧੀ ’ਚ ਛਾਉਣੀ ਨਿਹੰਗ ਸਿੰਘਾਂ ਅੰਦਰ ਵਾਪਰੀ ਘਟਨਾ ਮੰਦਭਾਗੀ – SGPC ਪ੍ਰਧਾਨ

ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਰੋਕਣ ਗਏ ਬੇਲਦਾਰ ਦਾ ਕ+ਤ+ਲ