18 ਕਿਸਾਨ ਜਥੇਬੰਦੀਆਂ 2 ਜਨਵਰੀ ਨੂੰ ਕਰਨਗੀਆਂ ਸਾਂਝਾ ਇਕੱਠ

ਗੁਰਦਾਸਪੁਰ , 17 ਦਸੰਬਰ 2023 : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਬਲਾਕ ਸ਼੍ਰੀ ਹਰਗੋਬਿੰਦ ਪੁਰ ਅਤੇ ਕਾਦੀਆਂ ਦੀ ਵਿਸ਼ਾਲ ਭਰਵੀਂ ਮੀਟਿੰਗ ਬਲਾਕ ਪ੍ਰਧਾਨ ਕੈਪਟਨ ਅਜੀਤ ਸਿੰਘ ਸੈਰੋਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਿੰਡ ਮਠੋਲਾ ਵਿਚ ਹੋਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਨੇ ਵਿਸਥਾਰਪੂਰਵਕ ਵੱਖ ਵੱਖ ਮੁੱਦਿਆਂ ਤੇ ਬੋਲਦੇ ਹੋਏ ਕਿਹਾ ਕਿ ਕਿਸਾਨ ਮੋਰਚੇ ਦੀ ਮੁਲਤਵੀ ਵੇਲੇ ਘੱਟ ਤੋਂ ਘੱਟ ਸਮਰਥਨ ਮੁੱਲ, ਲਖੀਮਪੁਰ ਖੀਰੀ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਬਿਜਲੀ ਸੋਧ ਬਿੱਲ ਅਤੇ ਹੋਰ ਮੰਗਾਂ ਨੂੰ ਸਰਕਾਰ ਵਲੋਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਸਰਕਾਰ ਸਾਰੇ ਮਾਮਲਿਆਂ ਦਾ ਭੋਗ ਪਾ ਚੁੱਕੀ ਹੈ। ਇਨ੍ਹਾਂ ਮੰਗਾਂ ਦੀ ਪੂਰਤੀ ਲਈ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਅਤੇ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵਲੋਂ 2 ਜਨਵਰੀ ਨੂੰ “ਜੰਡਿਆਲਾ ਗੁਰੂ” ਅਤੇ 6 ਜਨਵਰੀ ਨੂੰ ਬਰਨਾਲਾ ਵਿਖੇ ਵਿਸ਼ਾਲ ਇਕੱਠ ਕਰਕੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਵੇਗੀ ਕਿ ਕਿਸਾਨ ਮਸਲੇ ਹੱਲ ਕਰੇ ਨਹੀਂ ਤਾਂ ਦਿੱਲੀ ਅੰਦੋਲਨ ਲਈ ਕਿਸਾਨਾਂ ਦੇ ਕਾਫਲੇ ਰਵਾਨਾ ਹੋਣ ਲਈ ਤਿਆਰ ਹਨ। ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦਾਦੂਜੋਧ ਨੇ ਕਿਹਾ ਕਿ ਸਮਾਰਟ ਮੀਟਰ ਲਾਉਣ ਦੇ ਖਿਲਾਫ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਮਸਲਿਆਂ ਨੂੰ ਲੈ ਕੇ ਲਾਮਬੰਦੀ ਜਾਰੀ ਹੈ। ਡਾ ਅਸ਼ੋਕ ਭਾਰਤੀ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਨਿੱਤ ਨਵੇਂ ਤਾਨਾਸ਼ਾਹੀ ਕਦਮ ਚੁੱਕ ਰਹੀ ਹੈ ਉਨ੍ਹਾਂ ਮੰਗ ਕੀਤੀ ਕਿ ਸੰਸਦ ਵਿੱਚ ਰੋਸ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਤੋਂ ਯੂ ਏ ਪੀ ਏ ਵਰਗੇ ਕਨੂੰਨ ਹਟਾ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਸਮੂਹ ਆਗੂਆਂ ਨੇ ਕਿਹਾ ਕਿ 2 ਜਨਵਰੀ ਦੀ ਜੰਡਿਆਲਾ ਗੁਰੂ ਰੈਲੀ ਵਿਚ ਸੈਂਕੜੇ ਕਿਸਾਨ ਸ਼ਮੂਲੀਅਤ ਕਰਨਗੇ।

ਇਸੂ ਮੌਕੇ ਜਿਲਾ ਸਕੱਤਰ ਕੁਲਵਿੰਦਰ ਜੀਤ ਸਿੰਘ ਅਠਵਾਲ ਕੁਲਵਿੰਦਰ ਸਿੰਘ ਬਸਰਾਵਾਂ ਹਰਜੀਤ ਸਿੰਘ ਮਠੋਲਾ ਸੁਖਜਿੰਦਰ ਸਿੰਘ ਢਪੱਈ ਜਰਨੈਲ ਸਿੰਘ ਭਰਥ ਮਹਿੰਦਰ ਸਿੰਘ ਚੀਮਾਂ ਖੁੱਡੀ ਜਗੀਰ ਸਿੰਘ ਅਤੇਪੁਰ ਪਿਆਰਾ ਸਿੰਘ ਵਿਠਵਾਂ ਸਤਨਾਮ ਸਿੰਘ ਨੰਗਲ ਝੌਰ ਸਿਕੰਦਰ ਸਿੰਘ ਚੀਮਾਂ ਖੁੱਡੀ ਅਮਰਜੀਤ ਸਿੰਘ ਅਤੇਪੁਰ ਰਘਬਿੰਦਰ ਸਿੰਘ ਬਸਰਾਏ ਕਸ਼ਮੀਰ ਸਿੰਘ ਮਠੋਲਾ ਬੀਬੀ ਜਸਬੀਰ ਕੌਰ ਸੈਰੋਵਾਲ ਜਿਲ੍ਹਾ ਕਮੇਟੀ ਮੈਂਬਰ ਬੀਬੀ ਗੁਰਜੀਤ ਕੌਰ ਚੀਮਾ ਖੁੱਡੀ ਬਖਸ਼ੀਸ਼ ਸਿੰਘ ਭਰਥ ਸਰਦੂਲ ਸਿੰਘ ਚੀਮਾ ਖੁੱਡੀ ਹਰਜੀਤ ਸਿੰਘ ਮਠੋਲਾ ਆਦਿ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

1971 ਦੀ ਭਾਰਤ ਪਾਕਿ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਮਨਾਇਆ ਗਿਆ ਸ਼ਰਧਾਂਜਲੀ ਸਮਾਰੋਹ

ਨਸ਼ੇ ਦੀ ਦਲਦਲ ਵਿੱਚ ਫਸੇ ਆਪਣੇ ਪੁੱਤਾਂ ਤੋਂ ਦੁਖੀ ਵਿਅਕਤੀ ਬੈਠਾ ਚੌਂਕ ਵਿੱਚ ਧਰਨੇ ‘ਤੇ