- ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਪਿੰਦਾ ਨਿਹਾਲੂਵਾਲ਼ੀਆ ਗੈਂਗ ਦੇ 19 ਮੈਂਬਰ ਜਿਹਨਾਂ ਵਿੱਚ 13 ਸ਼ੂਟਰ ਹਨ ਕਰਕੇ ਉਹਨਾਂ ਪਾਸੋਂ 11 ਹਥਿਆਰ , 02 ਵਾਹਨ ਅਤੇ 08 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬ੍ਰਾਮਦ ਕਰਕੇ ਸਫਲਤਾ ਹਾਸਲ
ਜਲੰਧਰ, 24 ਜੂਨ 2022 – ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ – ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਪਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਪੁਲਿਸ ਕਪਤਾਨ ( ਇੰਨਵੈਸਟੀਗੇਸ਼ਨ ) ਜਲੰਧਰ – ਦਿਹਾਤੀ , ਸ਼੍ਰੀ ਜਸਵਿੰਦਰ ਸਿੰਘ ਖਹਿਰਾ ਪੀ.ਪੀ.ਐਸ , ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਅਤੇ ਐਸ.ਆਈ. ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਲੋਹੀਆਂ ਵਲੋਂ ਲੁੱਟਾਂ ਖੋਹਾ / ਨਸ਼ਾ ਤਸਕਰੀ ਕਰਨ ਵਾਲਿਆਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪਲਵਿੰਦਰ ਸਿੰਘ ਉਰਫ ਪਿੰਦਾਂ ਨਿਹਾਲੂਵਾਲ਼ੀਆ ਗੈਂਗ ਦੇ 19 ਮੈਂਬਰ ਜਿਹਨਾਂ ਵਿੱਚ 13 ਸ਼ੂਟਰ ਹਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 06 ਪਿਸਟਲ 32 ਬੋਰ , 03 ਪਿਸਟਲ 315 ਬੋਰ , 01 ਬੰਦੂਕ 315 ਬੋਰ , 01 ਬੰਦੂਕ 12 ਬੋਰ ਕੁੱਲ 11 ਹਥਿਆਰ ਸਮੇਤ 02 ਵਾਹਨ ਅਤੇ 08 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਰਕਮ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ – ਦਿਹਾਤੀ ਜੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 13 ਸ਼ੂਟਰ ਹਿਸਟਰੀਸ਼ੀਟਰ ਹਨ , ਜਿਹਨਾਂ ਦੇ ਖਿਲਾਫ ਜਲੰਧਰ , ਕਪੂਰਥਲਾ , ਫਿਰੋਜ਼ਪੁਰ , ਤਰਨਤਾਰਨ ਅਤੇ ਬਠਿੰਡਾ ਵਿੱਚ 24 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ । ਪਿੱਛਲੇ ਤਿੰਨ ਹਫਤਿਆਂ ਦੇ ਚਲਾਏ ਆਪਰੇਸ਼ਨ ਤੋਂ ਬਾਅਦ ਜਲੰਧਰ – ਦਿਹਾਤੀ ਦੀ ਪੁਲਿਸ ਵੱਲੋਂ ਪਲਵਿੰਦਰ ਸਿੰਘ ਉਰਫ ਪਿੰਦਾ ਨਿਹਾਲੂਵਾਲ਼ੀਆ ਗੈਂਗ ਨਾਲ਼ ਜੁੜੇ ਇੱਕ ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕਟ ਦਾ ਸਫਲਤਾਪੂਰਵਕ ਪਰਦਾ ਫਾਸ਼ ਕਰਕੇ ਗਿਰੋਹ ਦੇ ਸਾਰੇ 13 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ । ਇਹ ਸਾਰੇ ਸਿਖਲਾਈ ਪ੍ਰਾਪਤ ਅਤੇ ਸ਼ੂਟਰ ਹਨ ਅਤੇ ( ) 6 ਵਿਅਕਤੀ ਪਨਾਹ ਦੇਣ ਅਤੇ ਸਪਲਾਈ ਕਰਨ ਵਿੱਚ ਸ਼ਾਮਲ ਹਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ । ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਪਲਵਿੰਦਰ ਸਿੰਘ ਉਰਫ ਪਿੰਦਾ ਨਿਹਾਲੂਵਾਲ਼ੀਆ ਜਿਸਦੀ ਨਾਭਾ ਜੇਲ੍ਹ ਬਰੇਕ ਵਿੱਚ ਵੀ ਭੂਮਿਕਾ ਸਾਹਮਣੇ ਆਈ ਸੀ । ਜੋ ਹੁਣ ਇਸ ਗੈਂਗ ਦਾ ਕਿੰਗ – ਪਿੰਨ ਹੈ । ਇਸ ਗੈਂਗ ਦਾ ਇੱਕ ਸਾਥੀ ਪਰਮਜੀਤ ਉਰਫ ਪੰਮਾ ਵਾਸੀ ਸ਼ਾਹਕੋਟ ਜੋ ਕਿ ਹੁਣ ਗਰੀਸ ਵਿੱਚ ਰਹਿ ਰਿਹਾ ਹੈ ਦੀ ਮੱਦਦ ਨਾਲ਼ ਗੈਂਗ ਨੂੰ ਸੰਭਾਲ ਰਿਹਾ ਹੈ ।
ਗ੍ਰਿਫਤਾਰ ਕੀਤੇ ਗਏ 13 ਸ਼ੂਟਰ
- ਸੁਨੀਲ ਮਸੀਹ ਉਰਫ ਜੀਣਾ ,
- ਰਵਿੰਦਰ ਉਰਫ ਰਵੀ ,
- ਪ੍ਰਦੀਪ ਸਿੰਘ ,
4 . ਮਨਜਿੰਦਰ ਸਿੰਘ ਉਰਫ ਸ਼ਵੀ , - ਸੁਖਮਨ ਸਿੰਘ ਉਰਫ ਸ਼ੁੱਭਾ ਵਾਸੀਆਨ ਲੋਹੀਆਂ ਜਿਲ੍ਹਾ ਜਲੰਧਰ ,
- ਸੰਦੀਪ ਉਰਫ ਡੱਲੀ ,
- ਮੇਜਰ ਸਿੰਘ ,
- ਅਪ੍ਰੈਲ ਸਿੰਘ ਉਰਫ ਸ਼ੇਰਾ ,
- ਬਲਵਿੰਦਰ ਉਰਫ ਗੁੱਡਾ
- ਸੁਲਿੰਦਰ ਸਿੰਘ ਸਾਰੇ ਵਾਸੀਆਨ ਨਕੋਦਰ ਜਿਲ੍ਹਾ ਜਲੰਧਰ
- ਸੱਤਪਾਲ ਉਰਫ ਸੱਤਾ ਵਾਸੀ ਮੱਖੂ ਫਿਰੋਜ਼ਪੁਰ
- ਦਵਿੰਦਰਪਾਲ ਉਰਫ ਦੀਪੂ
- ਸਤਵੰਤ ਸਿੰਘ ਉਰਫ ਜੱਗਾ ਵਾਸੀਆਨ ਸ਼ਾਹਕੋਟ ਜਿਲ੍ਹਾ ਜਲੰਧਰ ਹਨ ।
ਇਹ ਸਾਰੇ ਗ੍ਰਿਫਤਾਰ ਵਿਅਕਤੀ ਹਿਸਟਰੀਸ਼ੀਟਰ ਹਨ ਅਤੇ ਕਤਲ , ਕਤਲ ਦੀ ਕੋਸ਼ਿਸ਼ , ਜਬਰੀ ਵਸੂਲੀ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਘਿਨੌਣੇ ਅਪਰਾਧਾਂ ਦੇ ਅਪਰਾਧਿਕ ਮਾਮਲਿਆਂ ਦੇ ਮੁਜ਼ਰਿਮ ਹਨ ।
( 06 ਹੋਰ ਵਿਅਕਤੀਆਂ ਨੂੰ ਪਨਾਹ ਦੇਣ ਅਤੇ ਲੌਜਿਸਟਿਕ ਸਪੋਰਟ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਸੀ । ਜਿਹਨਾਂ ਦੀ ਪਛਾਣ 1 , ਅਮਰਜੀਤ ਉਰਫ ਅਮਰ ਵਾਸੀ ਧਰਮਕੋਟ , 2. ਬਲਵੀਰ ਮਸੀਹ , 3. ਐਰਕ ਅਤੇ 4. ਬਾਦਲ ਤਿੰਨੋ ਵਾਸੀਆਨ ਲੋਹੀਆਂ , 5. ਹਰਵਿੰਦਰ ਸਿੰਘ ਵਾਸੀ ਸ਼ਾਹਕੋਟ ਅਤੇ 6. ਬਚਿੱਤਰ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ । ਪੁਲਿਸ ਨੇ ਇਹਨਾਂ ਪਾਸੋਂ ( ) 6 ਪਿਸਟਲ 32 ਬੋਰ , 03 ਪਿਸਟਲ 315 ਬੋਰ , 01 ਬੰਦੂਕ 315 ਬੋਰ , 01 ਬੰਦੂਕ 12 ਬੋਰ ਕੁੱਲ 11 ਹਥਿਆਰਾਂ ਸਮੇਤ ਇੱਕ ਟੋਇਟਾ ਇਨੋਵਾ ਗੱਡੀ ਅਤੇ 01 XUV – 500 ਗੱਡੀ ਅਤੇ 08 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਰਕਮ ਬਰਾਮਦ ਕੀਤੀ । ਪਰਮਜੀਤ ਉਰਫ ਪੰਮਾ ਗਿਰੋਹ ਨੂੰ ਫਾਇਨਾਂਸ ਕਰਦਾ ਹੈ ਅਤੇ ਅਮਰਜੀਤ ਉਰਫ ਅਮਰ ਨੂੰ ਹਵਾਲੇ ਰਾਹੀਂ ਵਿਦੇਸ਼ੀ ਕਰੰਸੀ ਭੇਜਦਾ ਸੀ ਜੋ ਅੱਗੇ ਵੱਖ – ਵੱਖ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗਿਰੋਹ ਦੇ ਮੈਂਬਰਾਂ ਵਿੱਚ ਵੰਡਦਾ ਸੀ । ਇਹ ਗਿਰੋਹ ਪਿੱਛਲੇ 06 ਸਾਲਾਂ ਤੋਂ ਸਰਗਰਮ ਹੈ । ਮੱਧਪ੍ਰਦੇਸ਼ ਤੋਂ ਸੰਗਠਿਤ ਜਬਰੀ ਵਸੂਲੀ , ਹਾਈਵੇਅ ਡਕੈਤੀ , ਭੂਅ ਮਾਫੀਆ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ । ਇਸ ਗਿਰੋਹ ਦੀ ਗ੍ਰਿਫਤਾਰੀ ਨਾਲ ਪੁਲਿਸ ਜਲੰਧਰ ਅਤੇ ਬਠਿੰਡਾ ਵਿੱਚ ਕਤਲ , ਜਬਰੀ ਵਸੂਲੀ , ਹਾਈਵੇਅ ਆਰਮਡ ਡਕੈਤੀ ਸਮੇਤ ਤਿੰਨ ਅੰਨੇ ਕੇਸਾਂ ਨੂੰ ਸੁਲਝਾਉਣ ਵਿੱਚ ਵੀ ਕਾਮਯਾਬ ਹੋਈ ਹੈ । ਗਿਰੋਹ ਦੇ ਕੁੱਲ 19 ਮੈਂਬਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ , ਇਹਨਾਂ ਵਿੱਚੋਂ 12 ਵਿਅਕਤੀ ਪੁਲਿਸ ਨੂੰ ਅੱਠ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਹਨ ।