ਫਰੀਦਕੋਟ: ਕੇਂਦਰੀ ਮਾਡਰਨ ਜੇਲ੍ਹ ‘ਚ ਤਲਾਸ਼ੀ ਦੌਰਾਨ ਮਿਲੇ 19 ਮੋਬਾਈਲ

  • ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਪੰਜ ਹਵਾਲਾਤੀਆਂ ਅਤੇ ਅਣਪਛਾਤਿਆਂ ਦੇ ਖਿਲਾਫ ਦੋ ਮੁਕਦਮੇ ਦਰਜ

ਫਰੀਦਕੋਟ, 24 ਨਵੰਬਰ 2023 – ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਪਾਸੋ ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜੇਲ੍ਹ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਵੱਖੋ-ਵੱਖ ਬੈਰਕਾਂ ਅਤੇ ਬਲਾਕਾਂ ਦੀ ਤਲਾਸ਼ੀ ਦੇ ਦੌਰਾਨ ਇਥੋਂ 19 ਮੋਬਾਈਲ ਫੋਨ ਬਰਾਮਦ ਕੀਤੇ ਹਨ। ਜਿਸ ਦੇ ਸੰਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਪੰਜ ਹਵਾਲਾਤੀਆਂ ਅਤੇ ਨਾ-ਮਾਲੂਮਾਂ ਦੇ ਖਿਲਾਫ ਜੇਲ੍ਹ ਐਕਟ ਦੇ ਤਹਿਤ ਦੋ ਮੁਕਦਮੇ ਦਰਜ ਕਰਵਾਏ ਗਏ ਹਨ।

ਇਹਨਾਂ ਮਾਮਲਿਆਂ ਦੇ ਵਿੱਚੋਂ ਪਹਿਲੀ ਸ਼ਿਕਾਇਤ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਨੇ ਦੱਸਿਆ ਕਿ ਜੇਲ੍ਹ ਕਰਮਚਾਰੀਆਂ ਵੱਲੋਂ ਵੱਖੋ ਵੱਖ ਬੈਰਕਾਂ ਦੀ ਤਲਾਸ਼ੀ ਦੇ ਦੌਰਾਨ ਇੱਥੇ ਬੰਦ ਪੰਜ ਹਵਾਲਾਤੀਆਂ ਪਾਸੋਂ ਛੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਇਸੇ ਤਰ੍ਹਾਂ ਦੂਜੀ ਸ਼ਿਕਾਇਤ ਵਿੱਚ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਦੇ ਮੁਤਾਬਕ ਜੇਲ੍ਹ ਕਰਮਚਾਰੀਆਂ ਵੱਲੋਂ ਜਦ ਵੱਖੋ ਵੱਖ ਬੈਰਕਾਂ ਅਤੇ ਬਲਾਕਾਂ ਦੀ ਤਲਾਸ਼ੀ ਲਈ ਗਈ ਤਾਂ ਇਥੋਂ 13 ਮੋਬਾਈਲ ਫੋਨ ਲਵਾਰਸ ਹਾਲਤ ਵਿੱਚ ਬਰਾਮਦ ਹੋਏ ਹਨ।

ਇਹਨਾਂ ਸ਼ਿਕਾਇਤਾਂ ਦੇ ਅਧਾਰ ਤੇ ਥਾਣਾ ਸਿਟੀ ਪੁਲਿਸ ਨੇ ਪੰਜ ਹਵਾਲਾਤੀਆਂ ਅਤੇ ਨਾ-ਮਾਲੂਮਾਂ ਦੇ ਖਿਲਾਫ ਦੋ ਵੱਖੋ ਵੱਖ ਮੁਕਦਮੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਹੁਣ ਨਾਮਜਦ ਕੀਤੇ ਗਏ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛਗਿਚ ਕੀਤੀ ਜਾਵੇਗੀ ਅਤੇ ਇਹਨਾਂ ਮੋਬਾਈਲ ਫੋਨਾਂ ਦੇ ਬਾਰੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸ਼ੁਰੂ ਹੋਵੇਗੀ ਆਨਲਾਈਨ Attendance

ਕਿਸਾਨਾਂ ਨੇ ਜਲੰਧਰ ‘ਚ ਰੇਲਵੇ ਟ੍ਰੈਕ ਤੋਂ ਹਟਾਇਆ ਧਰਨਾ, ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਭਰੋਸਾ ਮਿਲਣ ਮਗਰੋਂ ਲਿਆ ਫੈਸਲਾ