ਪੈਰਿਸ ਓਲੰਪਿਕ ‘ਚ ਭਾਗ ਲੈਣ ਵਾਲੇ 19 ਖਿਡਾਰੀਆਂ ਦਾ CM ਮਾਨ ਵੱਲੋਂ ਸਨਮਾਨ, 8 ਖਿਡਾਰੀਆਂ ਨੂੰ 1-1 ਕਰੋੜ, 11 ਖਿਡਾਰੀਆਂ ਨੂੰ 15-15 ਲੱਖ ਰੁਪਏ ਦਾ ਇਨਾਮ ਦਿੱਤਾ

  • ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ 8 ਖਿਡਾਰੀਆਂ ਨੂੰ 1-1 ਕਰੋੜ ਰੁਪਏ
  • ਓਲੰਪਿਕ ਵਿੱਚ ਭਾਗ ਲੈਣ ਵਾਲੇ 11 ਖਿਡਾਰੀਆਂ ਨੂੰ 15-15 ਲੱਖ ਰੁਪਏ ਦਿੱਤੇ ਗਏ
  • ਪੰਜਾਬ ਦੇ ਓਲੰਪਿਕ ਖਿਡਾਰੀਆਂ ਨੂੰ ਕੁੱਲ 9.35 ਕਰੋੜ ਦੇ ਇਨਾਮ ਦਿੱਤੇ

ਚੰਡੀਗੜ੍ਹ, 18 ਅਗਸਤ 2024 – ਪੈਰਿਸ ਓਲੰਪਿਕ ਵਿੱਚ ਭਾਗ ਲੈਣ ਵਾਲੇ ਪੰਜਾਬ ਦੇ 19 ਖਿਡਾਰੀਆਂ ਦਾ ਐਤਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨ ਕੀਤਾ ਗਿਆ। ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ 8 ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਿੱਤੇ ਗਏ ਜਦਕਿ ਓਲੰਪਿਕ ਵਿੱਚ ਭਾਗ ਲੈਣ ਵਾਲੇ 11 ਖਿਡਾਰੀਆਂ ਨੂੰ 15-15 ਲੱਖ ਰੁਪਏ ਦਿੱਤੇ ਗਏ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਹਾਕੀ ਟੀਮ ਦੇ ਚਾਰ ਖਿਡਾਰੀ ਪੰਜਾਬ ਪੁਲਿਸ ‘ਚ ਹਨ। ਸਰਕਾਰ ਪਹਿਲਾਂ ਹੀ ਨੌਕਰੀਆਂ ‘ਤੇ ਲੱਗੇ ਹੋਏ ਖਿਡਾਰੀਆਂ ਨੂੰ ਤਰੱਕੀਆਂ ਪ੍ਰਦਾਨ ਕਰੇਗੀ। ਹਾਕੀ ਖਿਡਾਰੀਆਂ ਨੂੰ ਨਸ਼ਿਆਂ ਵਿਰੁੱਧ ਬਰਾਂਡ ਅੰਬੈਸਡਰ ਬਣਾਇਆ ਜਾਵੇਗਾ। ਇਹ ਲੋਕਾਂ ਨੂੰ ਨਸ਼ਾ ਛੱਡਣ ਦਾ ਸੁਨੇਹਾ ਦੇਣਗੇ। ਉਹ ਲੋਕਾਂ ਨੂੰ ਨਸ਼ਾ ਛੱਡ ਕੇ ਖੇਡਾਂ ਵੱਲ ਮੁੜਨ ਲਈ ਪ੍ਰੇਰਣਗੇ। ਮੈਡਲ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਨੌਕਰੀ ਵੀ ਮਿਲੇਗੀ।

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਹਾਕੀ ਟੀਮ ਦਾ ਖਿਡਾਰੀ ਹਰਮਨਪ੍ਰੀਤ ਸਿੰਘ ਆਖਰੀ ਦਮ ਤੱਕ ਤੜਫਾ ਕੇ ਖੁਸ਼ੀ ਦਿੰਦਾ ਹੈ। ਜਿਸ ਦਿਨ ਭਾਰਤ ਦੀ ਟੀਮ ਦਾ ਇੰਗਲੈਂਡ ਖਿਲਾਫ ਮੈਚ ਸੀ, ਉਸ ਦਿਨ ਮੇਰੀਆਂ ਦੋ ਰੈਲੀਆਂ ਸਨ। ਮੈਂ ਰੈਸਟ ਹਾਊਸ ਵਿਚ ਬੈਠ ਕੇ ਆਪਣੇ ਮੋਬਾਈਲ ‘ਤੇ ਮੈਚ ਦੇਖਿਆ। ਅਸੀਂ ਪੰਜਾਬ ਵਿੱਚ ਇੱਕ ਵੱਡਾ ਹਾਕੀ ਟੂਰਨਾਮੈਂਟ ਕਰਵਾਉਣ ਬਾਰੇ ਸੋਚ ਰਹੇ ਹਾਂ। ਇਸ ਦੇ ਲਈ ਉਹ ਭਾਰਤੀ ਟੀਮ ਨੂੰ ਸਪਾਂਸਰ ਕਰਨਾ ਚਾਹੁੰਦਾ ਹੈ ਪਰ ਇਹ ਜ਼ਿੰਮੇਵਾਰੀ 2036 ਤੱਕ ਉੜੀਸਾ ‘ਤੇ ਹੈ।

ਭਗਵੰਤ ਮਾਨ ਨੇ ਸਟੇਜ ਤੋਂ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ। ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਅਸੀਂ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਅਸੀਂ ਤਮਗਾ ਜਿੱਤ ਕੇ ਹੀ ਵਾਪਸੀ ਕਰਾਂਗੇ। ਪੂਰੀ ਟੀਮ ਸੋਸ਼ਲ ਮੀਡੀਆ ਤੋਂ ਦੂਰ ਰਹੀ। ਅਸੀਂ ਪੈਰਿਸ ਘੁੰਮਣ ਵੀ ਨਹੀਂ ਗਏ, ਪੂਰਾ ਧਿਆਨ ਖੇਡ ‘ਤੇ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ: ਫ਼ਿਰੋਜ਼ਪੁਰ ਤੋਂ ਫੜਿਆ ਗਿਆ ਮੁਲਜ਼ਮ, ਪੁੱਛਗਿੱਛ ਜਾਰੀ

ਐਮਪੀ ਸੰਜੀਵ ਅਰੋੜਾ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਹਲਵਾਰਾ ਅਤੇ ਸਾਹਨੇਵਾਲ ਹਵਾਈ ਅੱਡਿਆਂ ਬਾਰੇ ਕੀਤੀ ਚਰਚਾ