‘ਆਪ’ ਦੇ 2 ਸੰਸਦ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਅੱਜ ਸ੍ਰੀ ਆਨੰਦਪੁਰ ਸਾਹਿਬ ਹਲਕੇ ‘ਚ ਕਰਨਗੇ ਚੋਣ ਪ੍ਰਚਾਰ

ਚੰਡੀਗੜ੍ਹ, 28 ਮਈ 2024 – ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ ਅਤੇ ਛੇ ਪੜਾਅ ਤੱਕ ਦੀ ਵੋਟਿੰਗ ਵੀ ਹੋ ਚੁੱਕੀ, ਜਿਸ ਤੋਂ ਬਾਅਦ ਹੁਣ ਸਾਰੀਆਂ ਪਾਰਟੀਆਂ ਨੇ ਪੰਜਾਬ ‘ਤੇ ਆਪਣਾ ਧਿਆਨ ਕੇਂਦਰਿਤ ਕਰ ਲਿਆ ਹੈ। ਅੱਜ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਅੱਜ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਚੋਣ ਪ੍ਰਚਾਰ ਕਰਨਗੇ।

‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨਯਾਗਾਓਂ ਅਤੇ ਰਾਘਵ ਚੱਢਾ ਰੂਪਨਗਰ ‘ਚ ਰੋਡ ਸ਼ੋਅ ਕਰਨਗੇ। ਦੋਵੇਂ ਪ੍ਰੋਗਰਾਮ ਦੁਪਹਿਰ ਨੂੰ ਹੋਣਗੇ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਇਲਾਕੇ ਵਿੱਚ ਡੇਰੇ ਲਾਏ ਹੋਏ ਹਨ। ਨਾਲ ਹੀ ਹਰ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਸੰਜੇ ਸਿੰਘ ਰਾਜ ਲੋਕ ਸਭਾ ਚੋਣ ਪ੍ਰਚਾਰ ਵਿੱਚ ਅੱਜ ਪਹਿਲੀ ਵਾਰ ਰੋਡ ਸ਼ੋਅ ਕਰਨ ਜਾ ਰਹੇ ਹਨ। ਨਯਾਗਾਂਵ ਵਿੱਚ ਉਨ੍ਹਾਂ ਦੇ ਰੋਡ ਸ਼ੋਅ ਦਾ ਸਮਾਂ 4 ਵਜੇ ਰੱਖਿਆ ਗਿਆ ਹੈ। ਰੋਡ ਸ਼ੋਅ ਕਮੇਟੀ ਚੌਕ ਤੋਂ ਸ਼ੁਰੂ ਹੋਵੇਗਾ। ਜਦਕਿ ਦੂਜੇ ਪਾਸੇ ਰਾਘਵ ਚੱਢਾ ਰੂਪਨਗਰ ‘ਚ ਰੋਡ ਸ਼ੋਅ ਕੱਢਣਗੇ, ਜੋ ਕਿ ਬਾਅਦ ਦੁਪਹਿਰ 3.30 ਵਜੇ ਹੋਵੇਗਾ। ਦੋਵੇਂ ਰੋਡ ਸ਼ੋਅ ਕਰੀਬ 2 ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਨਗੇ। ਇਸ ਤੋਂ ਇਲਾਵਾ ਆਪ ਦੇ ਉਮੀਦਵਾਰ ਮਾਲਵਿੰਦਰ ਸਿੰਘ ਖੁਦ ਹਲਕੇ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰੋਗਰਾਮ ਕਰਨਗੇ।

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਸੀਟ ‘ਆਪ’ ਲਈ ਚੁਣੌਤੀ ਬਣੀ ਹੋਈ ਹੈ। ਪਾਰਟੀ ਵੱਲੋਂ ਇੱਥੋਂ ਦੇ ਦਿੱਗਜ ਆਗੂ ਤੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ‘ਆਪ’ ਕੋਲ ਲੋਕ ਸਭਾ ਹਲਕੇ ਅਧੀਨ ਆਉਂਦੀਆਂ 7 ਸੀਟਾਂ ਤੋਂ ਵਿਧਾਇਕ ਹਨ। ਸੂਬਾ ਸਰਕਾਰ ਵਿੱਚ ਇਨ੍ਹਾਂ ਵਿਧਾਇਕਾਂ ਵਿੱਚੋਂ ਦੋ ਮੰਤਰੀ ਹਨ ਅਤੇ ਇੱਕ ਵਿਧਾਇਕ ਵਿਧਾਨ ਸਭਾ ਦਾ ਡਿਪਟੀ ਸਪੀਕਰ ਹੈ। ਅਜਿਹੇ ‘ਚ ਪਾਰਟੀ ਇਸ ਸੀਟ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਆਪ’ ਉਮੀਦਵਾਰ ਦੀ ਪਤਨੀ ਸੜਕ ਹਾਦਸੇ ‘ਚ ਸ਼ਿਕਾਰ, ਪਤੀ ਲਈ ਚੋਣ ਪ੍ਰਚਾਰ ਤੋਂ ਬਾਅਦ ਪਰਤਦੇ ਸਮੇਂ ਕਾਰ ਦਾ ਫਟਿਆ ਟਾਇਰ

ਫਲਾਈਟ ‘ਚ “ਬੰਬ” ਲਿਖਿਆ ਟਿਸ਼ੂ ਪੇਪਰ ਮਿਲਿਆ: ਦਿੱਲੀ ਤੋਂ ਬਨਾਰਸ ਜਾ ਰਹੀ ਸੀ ਇੰਡੀਗੋ ਦੀ ਫਲਾਈਟ, ਤਲਾਸ਼ੀ ‘ਚ ਕੁਝ ਨਹੀਂ ਮਿਲਿਆ