ਲੁਧਿਆਣਾ, 24 ਜੂਨ 2023 – ਸਰਕਾਰੀ ਵਿਭਾਗਾਂ ਦੇ ਫਰਜ਼ੀ ਲੋਗੋ ਤੇ ਈ-ਮੇਲ ਆਈਡੀ ਬਣਾ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ‘ਚ ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਲੁਧਿਆਣਾ ਦੇ ਥਾਣਾ ਸ਼ਿਮਲਪੁਰੀ ਦੀ ਪੁਲੀਸ ਨੇ ਦੋ ਅਜਿਹੇ ਠੱਗਾਂ ਨੂੰ ਕਾਬੂ ਕੀਤਾ ਹੈ। ਜੋ ਸਰਕਾਰੀ ਵਿਭਾਗਾਂ ਦੇ ਫਰਜ਼ੀ ਲੋਗੋ ਅਤੇ ਈ-ਮੇਲ ਆਈਡ ਬਣਾ ਕੇ ਲੋਕਾਂ ਦੇ ਨਾਲ ਧੋਖਾਧੜੀ ਕਰਦੇ ਸਨ। ਪੁਲੀਸ ਨੇ ਦੋਸ਼ੀਆਂ ਦੇ ਕਬਜ਼ੇ ‘ਚ ਦੋ ਮੋਬਾਇਲ ਫ਼ੋਨ ਬਰਾਮਦ ਕੀਤੇ ਹਨ।
ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤੇ ਇਹ ਦੋਨੋਂ ਹੀ ਦੋਸ਼ੀ ਸਰਕਾਰੀ ਵਿਭਾਗਾਂ ਦੇ ਫਰਜ਼ੀ ਲੋਗੋ ਤੇ ਈ-ਮੇਲ ਆਈਡੀ ਬਣਾ ਕੇ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਪੈਸੇ ਵਸੂਲਦੇ ਸਨ ਅਤੇ ਇਸ ਤਰ੍ਹਾਂ ਇਹ ਲੋਕਾਂ ਦੇ ਨਾਲ ਧੋਖਾਧੜੀ ਕਰਦੇ ਹਨ ਦੋਸ਼ੀਆਂ ਦੀ ਪਹਿਚਾਣ ਗੋਪੀਚੰਦ ਉਰਫ ਮਾਨਵ ਅਤੇ ਅਮਰੀਕ ਸਿੰਘ ਦੇ ਰੂਪ ਵਿਚ ਹੋਈ ਹੈ। ਜਿਹਨਾਂ ਦੇ ਕਬਜ਼ੇ ‘ਚ ਦੋ ਮੋਬਾਇਲ ਫੋਨ ਦੀ ਬਰਾਮਦ ਹੋਏ ਹਨ।