ਲੁਧਿਆਣਾ, 23 ਸਤੰਬਰ, 2025: ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ 2 ਦੋਸ਼ੀ ਜਗਦੀਪ ਸਿੰਘ ਉਰਫ ਗਨੀ ਪੁਤਰ ਚਮਕੌਰ ਸਿੰਘ ਅਤੇ ਦਵਿੰਦਰ ਸਿੰਘ ਉਰਫ ਸੁੱਖਾ ਵਾਸੀਆਨ ਹੇਰਾ ਥਾਣਾ ਸੁਧਾਰ ਜਿਲ੍ਹਾ ਲੁਧਿਆਣਾ ਨੂੰ ਇੱਕ ਬਿਨਾ ਨੰਬਰੀ ਮੋਟਰਸਾਈਕਲ ਪਲਸਰ ਸਮੇਤ ਕਾਬੂ ਕੀਤਾ ਗਿਆ ਹੈ ।
ਮਿਤੀ 22.09.25 ਨੂੰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ ਉਪ ਕਪਤਾਨ ਦਾਖਾ ਨੇ ਦੱਸਿਆ ਕਿ ਮੁੱਕਦਮਾ ਨੰਬਰ 160 ਮਿਤੀ 16.09.25 ਅ/ਧ 304 BNS ਥਾਣਾ ਦਾਖਾ ਬਰਬਿਆਨ ਦਰਸ਼ਨ ਸਿੰਘ S/O ਸੁਰਜੀਤ ਸਿੰਘ ਵਾਸੀ ਨੂਰਪੁਰਾ ਥਾਣਾ ਸਦਰ ਰਾਏਕੋਟ, ਬਰਖਿਲਾਫ-ਦੋ ਨਾਮਲੂਮ ਵਿਅਕਤੀ ਬਾਬਤ ਪਰਸ ਖੋਹ ਦਰਜ ਰਜਿਟਸਟਰ ਹੋਇਆ ਸੀ। ਜਿਸ ਵਿੱਚ ਮਾਨਯੋਗ DR. Ankur Gupta IPS SSP ਲੁਧਿਆਣਾ (ਦਿਹਾਤੀ) ਜੀ ਦੇ ਨਿਰਦੇਸਾ ਤਹਿਤ, ਸ੍ਰੀਮਤੀ ਹਰਕਮਲ ਕੌਰ PPS SP(D) ਲੁਧਿਆਣਾ ਦਿਹਾਤੀ ਦੇ ਹਦਾਇਤਾ ਅਨੁਸਾਰ ASI ਗੁਰਮੀਤ ਸਿੰਘ 543 ਥਾਣਾ ਦਾਖਾ ਸਮੇਤ ਪੁਲਿਸ ਪਾਰਟੀ ਨੇ ਦੋਸੀਆਨ ਜਗਦੀਪ ਸਿੰਘ ਉਰਫ ਗਨੀ ਪੁਤਰ ਚਮਕੌਰ ਸਿੰਘ ਤੇ ਦਵਿੰਦਰ ਸਿੰਘ ਉਰਫ ਸੁੱਖਾ ਵਾਸੀਆਨ ਹੇਰਾ ਥਾਣਾ ਸੁਧਾਰ ਨੂੰ ਮਿਤੀ 19.09.2025 ਨੂੰ ਨਾਮਜਦ ਕਰਕੇ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਬਿਨਾ ਨੰਬਰੀ ਮੋਟਰਸਾਈਕਲ ਪਲਸਰ ਬ੍ਰਾਮਦ ਕੀਤਾ। ਦੋਸੀਆਨ ਵੱਲੋ ਮੁਦਈ ਦਾ ਪਰਸ ਤੇ ਹੋਰ ਕਾਗਜਤ ਨੂੰ ਖੁਰਦ ਬੁਰਦ ਕਰਨ ਤੇ ਮੁੱਕਦਮਾ ਵਿੱਚ 238 ਬੀ.ਐਨ.ਐਸ ਦਾ ਵਾਧਾ ਕੀਤਾ ਗਿਆ।
ਦੋਸ਼ੀ ਵਿਅਕਤੀ ਦਾ ਨਾਮ ਅਤੇ ਪੂਰਾ ਪਤਾ:-

- ਜਗਦੀਪ ਸਿੰਘ ਉਰਫ ਗਨੀ ਪੁਤਰ ਚਮਕੌਰ ਸਿੰਘ
- ਦਵਿੰਦਰ ਸਿੰਘ ਉਰਫ ਲੋਕ ਉਰਫ ਸੁੱਖਾ ਵਾਸੀਆਨ ਹੇਰਾ ਥਾਣਾ ਸੁਧਾਰ (ਦੋਨੋ ਗ੍ਰਿਫਤਾਰ :-19.09.2025)
ਬ੍ਰਾਮਦਗੀ ਦਾ ਵੇਰਵਾ:- ਬਿਨਾ ਨੰਬਰੀ ਮੋਟਰਸਾਈਕਲ ਪਲਸਰ
