- ਸ਼ਾਪਿੰਗ ਮਾਲ ਦੇ ਬਾਹਰ ਗੋਲੀਬਾਰੀ
- ਪੈਸਿਆਂ ਦੇ ਲੈਣ-ਦੇਣ ਦਾ ਵਿਵਾਦ
ਕਪੂਰਥਲਾ, 4 ਮਈ 2023 – ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ 2 ਭਰਾਵਾਂ ਦਾ ਅਮਰੀਕਾ ਵਿੱਚ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਛਾਣ ਦੀਪੀ ਅਤੇ ਗੋਰਾ ਵਾਸੀ ਬਿਧੀਪੁਰ ਵਜੋਂ ਹੋਈ ਹੈ। ਕਾਤਲ ਵੀ ਪਿੰਡ ਕਾਂਜਲੀ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੋਵਾਂ ਭਰਾਵਾਂ ਦੀ ਮੌਤ ਦੀ ਖਬਰ ਘਰ ਘਰ ਪਹੁੰਚ ਗਈ ਹੈ ਅਤੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਸ਼ਹਿਰ ਪੋਰਟਲੈਂਡ ਦੇ ਸ਼ਾਪਿੰਗ ਮਾਲ ਦੇ ਬਾਹਰ ਦੋਵਾਂ ਭਰਾਵਾਂ ਨੂੰ ਗੋਲੀ ਮਾਰ ਦਿੱਤੀ ਗਈ। ਮੁਲਜ਼ਮ ਦੋਵਾਂ ਦਾ ਕਾਰੋਬਾਰੀ ਭਾਈਵਾਲ ਸੀ। ਇਹ ਘਟਨਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਵਾਪਰੀ ਦਾਸੀ ਜਾ ਰਹੀ ਹੈ। ਬਹਿਸ ਅਤੇ ਗਾਲੀ-ਗਲੋਚ ਦਰਮਿਆਨ ਅਚਾਨਕ ਮੁਲਜ਼ਮ ਨੇ ਗੋਲੀ ਚਲਾ ਦਿੱਤੀ, ਜਿਸ ‘ਚ ਦੋਵਾਂ ਭਰਾਵਾਂ ਦੀ ਮੌਤ ਹੋ ਗਈ।
ਪੋਰਟਲੈਂਡ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਹੈ, ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦਾ ਰਹਿਣ ਵਾਲਾ ਦਿਲਰਾਜ ਸਿੰਘ ਉਰਫ ਦੀਪੀ ਅਤੇ ਉਸ ਦਾ ਛੋਟਾ ਭਰਾ ਗੋਰਾ ਬੁੱਧਵਾਰ ਬਾਅਦ ਦੁਪਹਿਰ ਕਰੀਬ 3.45 ਵਜੇ ਸ਼ਾਪਿੰਗ ਮਾਲ ‘ਚ ਆਏ ਸਨ।
ਦੋਵਾਂ ਦੀ ਮਾਲ ਦੇ ਬਾਹਰ ਕਿਸੇ ਨਾਲ ਬਹਿਸ ਹੋ ਗਈ। ਬਹਿਸ ਚੱਲ ਰਹੀ ਸੀ ਕਿ ਅਚਾਨਕ ਗੋਲੀਆਂ ਚੱਲਣ ਲੱਗ ਪਈਆਂ। ਇਸ ਵਿੱਚ ਦੀਪੀ ਅਤੇ ਗੋਰਾ ਦੀ ਮੌਤ ਹੋ ਗਈ। ਕਾਤਲ ਕਾਰੋਬਾਰ ਵਿੱਚ ਭਾਈਵਾਲ ਸੀ ਅਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।