ਚੱਲਦੀ ਬੱਸ ‘ਚੋਂ 2 ਹਵਾਲਾਤੀਆਂ ਨੇ ਮਾਰੀ ਛਾਲ: ਪੁਲ ‘ਤੇ ਯੂ-ਟਰਨ ਲੈਂਦੇ ਸਮੇਂ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਭੱਜੇ, ਇੱਕ ਕਾਬੂ, ਦੂਜਾ ਫਰਾਰ

ਲੁਧਿਆਣਾ, 10 ਦਸੰਬਰ 2022 – ਲੁਧਿਆਣਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਕੇਂਦਰੀ ਜੇਲ੍ਹ ‘ਚ ਵਾਪਿਸ ਲਿਜਾਣ ਸਮੇਂ ਦੋ ਹਵਾਲਾਤੀ ਪੁਲੀਸ ਮੁਲਾਜ਼ਮਾਂ ਨੂੰ ਚੱਲਦੀ ਬੱਸ ਵਿੱਚੋਂ ਧੱਕਾ ਦੇ ਕੇ ਫਰਾਰ ਹੋ ਗਏ। ਮੁਲਾਜ਼ਮਾਂ ਨੇ ਪਿੱਛਾ ਕਰਕੇ ਇਕ ਕੈਦੀ ਨੂੰ ਫੜ ਲਿਆ। ਜਦਕਿ ਦੂਜਾ ਕੈਦੀ ਅਜੇ ਫਰਾਰ ਹੈ।

ਫਰਾਰ ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ ਵਜੋਂ ਹੋਈ ਹੈ। ਉਥੇ ਫੜੇ ਗਏ ਬੰਦੀ ਦਾ ਨਾਂ ਹਰਜਿੰਦਰ ਸਿੰਘ ਹੈ। ਦੋਵੇਂ ਮੁਲਜ਼ਮ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਨਾਮਜ਼ਦ ਹਨ।

ਥਾਣਾ ਕੋਤਵਾਲੀ ਅਤੇ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 2 ਦੇ ਏਰੀਏ ਵਿੱਚ ਪੁੱਜੀ ਐਸਐਚਓ ਅਰਸ਼ਪ੍ਰੀਤ ਕੌਰ ਨੇ ਟੀਮਾਂ ਬਣਾ ਕੇ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਬੱਸ (ਪੀਬੀ 10 ਐੱਫ ਐੱਫ 3696) ਕੇਂਦਰੀ ਜੇਲ੍ਹ ਤੋਂ ਕੈਦੀਆਂ ਨੂੰ ਪੇਸ਼ੀ ਲਈ ਲੈ ਕੇ ਆਈ ਸੀ। ਬੱਸ ਵਿੱਚ ਵੱਖ-ਵੱਖ ਮਾਮਲਿਆਂ ਨਾਲ ਸਬੰਧਤ ਕੁੱਲ 37 ਹਵਾਲਾਤੀ ਸਨ। ਇਨ੍ਹਾਂ ਸਾਰਿਆਂ ਨੂੰ ਪੇਸ਼ੀ ਲਈ ਲਿਆਂਦਾ ਗਿਆ ਸੀ। ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ, ਸਾਰੇ ਹਵਾਲਾਤੀਆਂ ਨੂੰ ਬੱਸ ਵਿੱਚ ਬਿਠਾਇਆ ਗਿਆ ਸੀ। ਸ਼ਾਮ ਨੂੰ ਜਿਉਂ ਹੀ ਬੱਸ ਵਾਪਸ ਜੇਲ੍ਹ ਨੂੰ ਜਾਣ ਲੱਗੀ ਤਾਂ ਜਗਰਾਉਂ ਪੁਲ ਦੇ ਹੇਠਾਂ ਯੂ-ਟਰਨ ਲੈਂਦੇ ਸਮੇਂ ਹਵਾਲਾਤੀਆਂ ਨੇ ਬੱਸ ਦੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਫਰਾਰ ਹੋ ਗਏ।

ਇਸ ਤੋਂ ਬਾਅਦ 2 ਹਵਾਲਾਤੀਆਂ ਨੇ ਬੱਸ ਤੋਂ ਛਾਲ ਮਾਰ ਦਿੱਤੀ। ਫਿਲਮੀ ਸਟਾਈਲ ‘ਚ ਪੁਲਸ ਮੁਲਾਜ਼ਮਾਂ ਨੇ ਸੜਕ ਦੇ ਵਿਚਕਾਰ ਹਵਾਲਾਤੀਆਂ ਦਾ ਪਿੱਛਾ ਵੀ ਕੀਤਾ। ਮੁਲਜ਼ਮਾਂ ਵਿੱਚੋਂ ਇੱਕ ਹਰਜਿੰਦਰ ਸਿੰਘ ਨੂੰ ਪੁਲੀਸ ਨੇ ਕਾਬੂ ਕਰ ਲਿਆ ਜਦਕਿ ਦੀਪਕ ਭੱਜਣ ਵਿੱਚ ਕਾਮਯਾਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੀਪਕ ਸਥਾਨਕ ਅੱਡਾ ਨੇੜਲੀਆਂ ਗਲੀਆਂ ‘ਚ ਵੜ ਗਿਆ। ਜਿਸ ਤੋਂ ਬਾਅਦ ਪੁਲਿਸ ਉਸ ਬਾਰੇ ਕੁਝ ਪਤਾ ਨਹੀਂ ਲਗਾ ਸਕੀ। ਅਧਿਕਾਰੀਆਂ ਵੱਲੋਂ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ।

ਥਾਣਾ ਡਿਵੀਜ਼ਨ ਨੰਬਰ-2 ਦੀ ਐਸਐਚਓ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਦੀਪਕ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ-1 ਵਿੱਚ ਐਨਡੀਪੀਐਸ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਜਦਕਿ ਹਰਜਿੰਦਰ ਸਿੰਘ ਨੂੰ ਐਸ.ਟੀ.ਐਫ ਦੀ ਟੀਮ ਨੇ ਕਾਬੂ ਕਰ ਲਿਆ। ਪੁਲੀਸ ਨੇ ਦੋਵਾਂ ਮੁਲਜ਼ਮਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਿਸ ਨੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ। ਹੁਣ ਜੇਲ੍ਹ ਦੇ ਏਐਸਆਈ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਦੇਖ ਕੇ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾਇਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਨੇ ਸ਼ਿਵ ਸੈਨਾ ਆਗੂ ਦੇ ਪੁੱਤ ‘ਤੇ ਕੀਤਾ ਪਰਚਾ, ਪੜ੍ਹੋ ਕੀ ਹੈ ਮਾਮਲਾ

KBC ਜੂਨੀਅਰ ਵਿੱਚ ਜ਼ੀਰਕਪੁਰ ਦੀ 11 ਸਾਲ ਦੀ ਮਾਨਿਆ ਨੇ ਜਿੱਤੇ 25 ਲੱਖ