ਪਾਵਰਕਾਮ ਦੇ 2 ਮੁਲਾਜ਼ਮਾਂ ਨੂੰ ਹੋਈ 3-3 ਸਾਲ ਦੀ ਸਜ਼ਾ:ਪੜ੍ਹੋ ਕੀ ਹੈ ਮਾਮਲਾ

ਲੁਧਿਆਣਾ, 14 ਜਨਵਰੀ 2023 – ਲੁਧਿਆਣਾ ਦੀ ਅਦਾਲਤ ਨੇ ਥਾਣਾ ਸਦਰ ਜਗਰਾਉਂ ਵਿਖੇ ਪਾਵਰਕਾਮ ਦੇ ਕੈਸ਼ੀਅਰ ਅਤੇ ਮਹਿਲਾ ਕਲਰਕ ਨੂੰ 3 ਸਾਲ ਦੀ ਕੈਦ ਅਤੇ 6 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਵਾਂ ਖਿਲਾਫ 10 ਸਾਲ ਪਹਿਲਾਂ 14 ਦਸੰਬਰ 2013 ਨੂੰ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਦਰਅਸਲ ਪਾਵਰਕਾਮ ਦੇ ਦਫਤਰ ‘ਚ ਲੋਕ ਬਿੱਲ ਜਮ੍ਹਾ ਕਰਵਾਉਣ ਲਈ ਆਉਂਦੇ ਸਨ। ਜੂਨ 2012 ਤੋਂ ਅਗਸਤ 2013 ਤੱਕ ਮੁਲਜ਼ਮ ਲੋਕਾਂ ਤੋਂ ਪੈਸੇ ਲੈ ਕੇ ਜਾਅਲੀ ਰਸੀਦਾਂ ਦੇ ਦਿੰਦੇ ਸਨ। ਜਦੋਂ ਵਿਭਾਗ ਦਾ ਆਡਿਟ ਆਇਆ ਤਾਂ 6 ਲੱਖ ਇੱਕ ਹਜ਼ਾਰ 181 ਰੁਪਏ ਦਾ ਗਬਨ ਪਾਇਆ ਗਿਆ। ਜਿਸ ਵਿੱਚ ਕੈਸ਼ੀਅਰ ਆਤਮਜੀਤ ਅਤੇ ਮਹਿਲਾ ਕਲਰਕ ਕਰਮਜੀਤ ਦੇ ਨਾਂ ਸਾਹਮਣੇ ਆਏ ਸਨ। ਵਿਭਾਗ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਸੀ।

ਇਸ ਮਾਮਲੇ ਦੀ ਸੁਣਵਾਈ ਦੌਰਾਨ ਪਾਵਰਕੌਮ ਦੇ ਐਸਈ ਜਗਜੀਤ ਸਿੰਘ, ਐਕਸੀਅਨ ਚੇਤਨ ਕੁਮਾਰ, ਐਸਡੀਓ ਅਵਤਾਰ ਸਿੰਘ, ਪਿੰਡ ਬੋਤਲੇਵਾਲਾ ਦੇ ਦੋ ਪ੍ਰਾਈਵੇਟ ਵਿਅਕਤੀਆਂ ਅਤੇ ਪੁਲੀਸ ਮੁਲਾਜ਼ਮਾਂ ਸਮੇਤ ਕੁੱਲ 9 ਵਿਅਕਤੀਆਂ ਨੇ ਅਦਾਲਤ ਵਿੱਚ ਗਵਾਹੀ ਦਿੱਤੀ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਸੁਮਨ ਪਾਠਕ ਦੀ ਤਰਫੋਂ ਇਹ ਫੈਸਲਾ ਸੁਣਾਇਆ।

ਗਬਨ ਦੇ ਮਾਮਲੇ ਵਿੱਚ ਮਹਿਲਾ ਮੁਲਾਜ਼ਮ ਕਰਮਜੀਤ ਸੇਵਾਮੁਕਤ ਹੋ ਚੁੱਕੀ ਹੈ, ਜਦਕਿ ਆਤਮਜੀਤ ਜਲੰਧਰ ਪਾਵਰਕੌਮ ਦਫ਼ਤਰ ਵਿੱਚ ਏਐਲਐਮ (ਸਹਾਇਕ ਲਾਈਨਮੈਨ) ਦੀ ਪੋਸਟ ’ਤੇ ਤਾਇਨਾਤ ਹੈ। ਮੁਲਜ਼ਮਾਂ ਕੋਲ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣ ਲਈ ਇੱਕ ਮਹੀਨੇ ਦਾ ਸਮਾਂ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਾਕੀ ਵਿਸ਼ਵ ਕੱਪ ‘ਚ ਭਾਰਤ ਦੀ ਜੇਤੂ ਸ਼ੁਰੂਆਤ, ਸਪੇਨ ਨੂੰ 2-0 ਨਾਲ ਹਰਾਇਆ

ਸ਼ਰਾਬ ਠੇਕੇਦਾਰ ਮੱਖਣ ਸਿੰਘ ਕ+ਤ+ਲ ਕੇਸ: ਲੁਧਿਆਣਾ ਦੇ ਨੌਜਵਾਨ ਨੇ ਮੁਹੱਈਆ ਕਰਵਾਏ ਸੀ ਹਥਿਆਰ, ਮਹਾਰਾਸ਼ਟਰ ਤੋਂ 3 ਗੈਂਗਸਟਰ ਗ੍ਰਿਫਤਾਰ