ਚੰਡੀਗੜ੍ਹ, 13 ਅਗਸਤ 2022 – CBI ਅਦਾਲਤ ਨੇ 30 ਸਾਲ ਪੁਰਾਣੇ ਅੰਮ੍ਰਿਤਸਰ ਫੇਕ ਐਨਕਾਊਂਟਰ ਕੇਸ ‘ਚ 2 ਰਿਟਾਇਰਡ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀਆਂ ਨੂੰ CBI ਕੋਰਟ 16 ਅਗਸਤ ਨੂੰ ਸਜ਼ਾ ਸੁਣਾਏਗੀ।
ਅੰਮ੍ਰਿਤਸਰ ਫੇਕ ਐਨਕਾਊਂਟਰ ਕੇਸ ‘ਚ ਸਾਬਕਾ ਸਬ ਇੰਸਪੈਕਟਰ ਤਰਸੇਮ ਲਾਲ ਤੇ ਕ੍ਰਿਸ਼ਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਤੰਬਰ 1992 ‘ਚ ਪੁਲਿਸ ਨੇ ਫੇਕ ਐਨਕਾਊਂਟਰ ਕੀਤਾ ਸੀ। 4 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 13.9.1992 ਨੂੰ ਸਾਹਿਬ ਸਿੰਘ, ਦਲਬੀਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਦੌਰਾਨ ਕਰਾਸ ਫਾਇਰਿੰਗ ਵਿੱਚ ਮਾਰੇ ਜਾਣ ਦਾ ਦਾਅਵਾ ਕੀਤਾ ਸੀ ਅਤੇ ਗ੍ਰਿਫਤਾਰ ਵਿਅਕਤੀਆਂ ਨੂੰ ਛੁਡਾਉਣ ਲਈ ਪੁਲਿਸ ਪਾਰਟੀ ‘ਤੇ ਹਮਲਾ ਕਰਨ ਵਾਲੇ ਅਣਪਛਾਤੇ ਖਾੜਕੂ ਨੂੰ ਮਾਰਨ ਦਾ ਦਾਅਵਾ ਵੀ ਕੀਤਾ ਸੀ।
ਦੱਸ ਦਈਏ ਕਿ, ਇਸ ਪੂਰੇ ਮਾਮਲੇ ‘ਚ ਮੁੱਖ ਮੁਲਜ਼ਮ ਮਹਿਤਾ ਥਾਣੇ ਦੇ ਤਤਕਾਲੀ ਇੰਸਪੈਕਟਰ ਰਾਜਿੰਦਰ ਸਿੰਘ ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ।