ਗੁਰਪ੍ਰੀਤ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਨੇ ਪੰਜਾਬ ਦੀਆਂ ਪਹਿਲੀਆਂ ਮਹਿਲਾ DGP ਬਣਨ ਦਾ ਮਾਣ ਕੀਤਾ ਹਾਸਲ

  • 30 ਸਾਲ ਦੀ ਸੇਵਾ ਮੁਕੰਮਲ ਹੋਣ ’ਤੇ ਆਈ ਪੀ ਐਸ ਅਧਿਕਾਰੀਆਂ ਨੂੰ ਸਪੈਸ਼ਲ ਡੀ ਜੀ ਪੀ ਵਜੋਂ ਮਿਲੀ ਤਰੱਕੀ

ਚੰਡੀਗੜ੍ਹ, 24 ਜਨਵਰੀ 2023: ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ 30 ਸਾਲ ਦੀ ਸੇਵਾ ਮੁਕੰਮਲ ਹੋਣ ’ਤੇ 1993 ਬੈਚ ਦੇ 7 ਆਈ ਪੀ ਐਸ ਅਧਿਕਾਰੀਆਂ ਨੂੰ ਸਪੈਸ਼ਲ ਡੀ ਜੀ ਪੀ ਵਜੋਂ ਤਰੱਕੀ ਦੇਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਗੁਰਪ੍ਰੀਤ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਪੰਜਾਬ ਦੀਆਂ ਪਹਿਲੀਆਂ ਮਹਿਲਾ ਡੀ ਜੀ ਪੀ ਬਣ ਗਈਆਂ ਹਨ। ਉਹਨਾ ਤੋਂ ਇਲਾਵਾ ਵਰਿੰਦਰ ਕੁਮਾਰ, ਈਸ਼ਵਰ ਸਿੰਘ, ਜਤਿੰਦਰ ਕੁਮਾਰ ਜੈਨ, ਸਤੀਸ਼ ਕੁਮਾਰ ਅਸਥਾਨਾ ਅਤੇ ਆਰ ਐਨ ਢੋਕੇ ਵੀ ਸਪੈਸ਼ਲ ਡੀ ਜੀ ਪੀ ਬਣ ਗਏ ਹਨ।

ਪੰਜਾਬ ਲਈ ਇਹ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਦੋ ਮਹਿਲਾ ਅਧਿਕਾਰੀ ਡੀਜੀਪੀ ਦੇ ਉੱਚ ਅਹੁਦੇ ਤੱਕ ਪਹੁੰਚੀਆਂ ਹਨ। ਇਹ ਦੋਵੇਂ ਅਧਿਕਾਰੀ ਪੰਜਾਬ ਦੀਆਂ ਪਹਿਲੀਆਂ ਮਹਿਲਾ ਡੀਜੀਪੀ ਬਣੀਆਂ ਹਨ।

ਪੀਪੀਐਸ ਤੋਂ ਆਈਪੀਐੱਸ ਬਣੇ ਇਸੇ ਬੈਚ ਦੇ ਅਧਿਕਾਰੀ ਅਰਪਿਤ ਸ਼ੁਕਲਾ ਨੂੰ ਤਰੱਕੀ ਨਹੀਂ ਦਿੱਤੀ ਗਈ। ਹਾਸਲ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਹਿਲੀ ਵਾਰ ਡੀਜੀਪੀ ਰੈਂਕ ਦੇ ਇੰਨੇ ਅਧਿਕਾਰੀ ਤਾਇਨਾਤ ਹੋਏ ਹਨ। ਪੰਜਾਬ ਕਾਡਰ ਦੇ 16 ਆਈਪੀਐਸ ਅਧਿਕਾਰੀ ਡੀਜੀਪੀ ਬਣ ਗਏ ਹਨ, ਜਿਨ੍ਹਾਂ ਵਿੱਚੋਂ 13 ਅਧਿਕਾਰੀ ਪੰਜਾਬ ’ਚ ਸੇਵਾਵਾਂ ਨਿਭਾਅ ਰਹੇ ਹਨ ਜਦੋਂਕਿ 3 ਡੈਪੂਟੇਸ਼ਨ ’ਤੇ ਹਨ।

ਇਸ ਸਮੇਂ ਸਭ ਤੋਂ ਸੀਨੀਅਰ ਦਿਨਕਰ ਗੁਪਤਾ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਹੋਣ ਕਰਕੇ ਐੱਨਆਈਏ ਦੇ ਡੀਜੀਪੀ ਵਜੋਂ ਸੇਵਾ ਨਿਭਾਅ ਰਹੇ ਹਨ। ਇਸੇ ਤਰ੍ਹਾਂ ਹੋਰ ਡੀਜੀਪੀ ਅਧਿਕਾਰੀਆਂ ’ਚ ਵੀ ਕੇ ਭਾਵੜਾ, ਪ੍ਰਬੋਧ ਕੁਮਾਰ, ਐਸਕੇ ਕਾਲੜਾ, ਕੇਂਦਰ ’ਚ ਡੈਪੂਟੇਸ਼ਨ ’ਤੇ ਪਰਾਗ ਜੈਨ, ਕੁਲਦੀਪ ਸਿੰਘ ਅਤੇ ਗੌਰਵ ਯਾਦਵ ਸ਼ਾਮਲ ਹਨ। ਹਰਪ੍ਰੀਤ ਸਿੰਘ ਸਿੱਧੂ ਵੀ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ ਨਵਜੋਤ ਸਿੱਧੂ Coming Soon, ਲੁਧਿਆਣਾ ‘ਚ ਲੱਗੇ ਵੱਡੇ-ਵੱਡੇ ਹੋਰਡਿੰਗ

ਰਾਘਵ ਚੱਢਾ ਦਾ “ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਆਨਰ” ਨਾਲ ਹੋਵੇਗਾ ਸਨਮਾਨ