ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਕਾਬੂ, 5 ਪਿਸਟਲ ਬਰਾਮਦ

ਪਟਿਆਲਾ, 11 ਫਰਵਰੀ 2023: ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ.ਪੰਜਾਬ,ਮੁਖਵਿੰਦਰ ਸਿੰਘ ਛੀਨਾ,ਆਈ.ਪੀ.ਐਸ,ਆਈ.ਜੀ., ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਪਰ ਪਟਿਆਲਾ ਪੁਲਿਸ ਨੇ ਅਪਰਾਧਕ ਅਨਸਰਾਂ/ ਗੈਗਸਟਰਾਂ ਖਿਲਾਫ ਖਾਸ ਮੁਹਿੰਮ ਚਲਾਈ ਹੋਈ ਹੈ ਜਿਸਦੇ ਤਹਿਤ ਹੀ ਪਟਿਆਲਾ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਅਪਰਾਧਕ ਅਨਸਰਾਂ/ਗੈਗਸਟਰਾਂ/ ਸਮੱਗਲਰਾਂ ਖਿਲਾਫ ਅਤੇ ਅਣਸੁਲਝੇ ਸੰਗੀਨ ਜੁਰਮਾਂ ਵਿੱਚ ਵਧੀਆ ਸਫਲਤਾ ਹਾਸਲ ਕੀਤੀ ਹੈ। ਇਸੇ ਤਹਿਤ ਹੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਰਘਬੀਰ ਸਿੰਘ, ਉੱਪ ਕਪਤਾਨ ਪੁਲਿਸ,ਸਰਕਲ ਘਨੌਰ, ਪਟਿਆਲਾ, ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਇੰਸ: ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸ਼ੰਭੂ ਦੀ ਸਮੁੱਚੀ ਟੀਮ ਨੂੰ ਹੋਰ ਸਫਲਤਾ ਹਾਸਲ ਹੋਈ ਹੈ।

ਜਿਸਦੇ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ ਚਲਾਏ ਗਏ ਸ਼ਪੈਸਲ ਆਪਰੇਸ਼ਨ ਦੌਰਾਨ ਨੈਸ਼ਨਲ ਹਾਈਵੇ ਸ਼ੰਭੂ ਤੋ ਬੰਬੀਹਾ ਗੈਗ ਦੇ ਇੱਕ ਮੈਬਰ ਤੇਜਿੰਦਰ ਸਿੰਘ ਉਰਫ ਗੁੱਲੂ ਪੁੱਤਰ ਸਤਵੰਤ ਸਿੰਘ ਵਾਸੀ ਪਿੰਡ ਅੱਬੂਵਾਲ ਥਾਣਾ ਸੁਧਾਰ ਜਿਲ੍ਹਾਂ ਲੁਧਿਆਣਾ (ਦਿਹਾਤੀ) ਨੂੰ ਗ੍ਰਿਫਤਾਰ ਕਰਕੇ 5 ਪਿਸਟਲ 32 ਬੋਰ ਸਮੇਤ 20 ਰੋਦ ਬ੍ਰਾਮਦ ਕੀਤੇ ਗਏ ਹਨ। ਇਸ ਦਾ ਸਾਥੀ ਅਮਰੀਕ ਸਿੰਘ ਉਰਫ ਸ਼ੇਰੂ ਉਰਫ ਮਾਨ ਪੁੱਤਰ ਲੇਖ ਰਾਮ ਸਿੰਘ ਵਾਸੀ ਪਿੰਡ ਜੈਮਲ ਵਾਲਾ ਥਾਣਾ ਬਾਘਾਪੁਰਾਣਾ ਜਿਲ੍ਹਾਂ ਮੋਗਾ ਨੂੰ ਪ੍ਰੋਡੈਕਸਨ ਵਰੰਟ ਪਰ ਫਰੀਦਕੋਟ ਜੇਲ੍ਹ ਵਿੱਚੋ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਹੈ।

ਗ੍ਰਿਫਤਾਰੀ ਅਤੇ ਬ੍ਰਾਮਦਗੀ: –ਜਿੰਨਾਂ ਨੇ ਅੱਗੇ ਦੱਸਿਆ ਮਿਤੀ 03.02.2023 ਨੂੰ ਇੰਸ: ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸ਼ੰਭੂ
ਨੂੰ ਇਤਲਾਹ ਮਿਲੀ ਸੀ ਕਿ ਤੇਜਿੰਦਰ ਸਿੰਘ ਉਰਫ ਗੁੱਲੂ ਜੋ ਕਿ ਵਿਦੇਸ਼ ਵਿੱਚ ਬੈਠੇ ਕੁੱਝ ਭਗੌੜੇ ਗੈਗਸਟਰਾਂ ਨਾਲ ਵੀ ਸੰਪਰਕ ਵਿੱਚ ਹੈ ਅਤੇ ਜੇਲ੍ਹ ਵਿੱਚ ਬੈਠੇ ਇੱਕ ਹੋਰ ਅਪਰਾਧੀ ਅਮਰੀਕ ਸਿੰਘ ਉਰਫ ਸ਼ੇਰੂ ਉਰਫ ਮਾਨ ਪੁੱਤਰ ਲੇਖ ਰਾਮ ਸਿੰਘ ਵਾਸੀ ਪਿੰਡ ਜੈਮਲ ਵਾਲਾ ਥਾਣਾ ਬਾਘਾਪੁਰਾਣਾ ਜਿਲ੍ਹਾਂ ਮੋਗਾ ਨਾਲ ਵੀ ਸੰਪਰਕ ਵਿੱਚ ਹੈ ਜਿਨ੍ਹਾਂ ਤੇ ਪਹਿਲਾਂ ਵੀ ਕਾਫੀ ਸੰਗੀਨ ਜੁਰਮਾਂ ਦੇ ਮੁਕੱਦਮੇ ਦਰਜ ਹਨ ਅਤੇ ਤੇਜਿੰਦਰ ਸਿੰਘ ਗੁੱਲੂ ਉਕਤ ਅੰਬਾਲਾ ਸਾਈਡ ਤੋ ਹਥਿਆਰਾਂ ਸਮੇਤ ਆ ਰਿਹਾ ਸੀ ਜਿਸ ਪਰ ਮੁਕੱਦਮਾ ਨੰਬਰ 13 ਮਿਤੀ 03.02.2023 ਅ/ਧ 392, 395 IPC, 25 (7), (8) ਅਸਲਾ ਐਕਟ ਥਾਣਾ ਸੰਭੂ ਦਰਜ ਕਰਕੇ ਥਾਣਾ ਸ਼ੰਭੂ ਦੇ ਏਰੀਆ ਵਿੱਚੋ ਮਿਤੀ 03.02.2023 ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ 3 ਪਿਸਟਲ .32 ਬੋਰ ਦੇ ਬ੍ਰਾਮਦ ਹੋਏ ਅਤੇ ਪੁਲਿਸ ਰਿਮਾਡ ਦੁਰਾਨ 2 ਹੋਰ ਪਿਸਟਲ .32 ਬੋਰ ਬ੍ਰਾਮਦ ਹੋਏ ਜੋ ਤਫਤੀਸ ਦੋਰਾਨ ਕੁੱਲ 5 ਪਿਸਟਲ ਸਮੇਤ 20 ਰੋਦ ਬਰਾਮਦ ਕੀਤੇ ਗਏ।

ਤਫਤੀਸ ਇਹ ਗੱਲ ਸਾਹਮਣੇ ਆਈ ਕਿ ਇਹ ਬਰਾਮਦ ਪਿਸਟਲ ਜੇਲ੍ਹ ਵਿੱਚ ਬੈਠੇ ਅਮਰੀਕ ਸਿੰਘ ਉਰਫ ਸੇਰੂ ਉਰਫ ਮਾਨ ਪੁੱਤਰ ਲੇਖ ਰਾਮ ਵਾਸੀ ਪਿੰਡ ਜੈਮਲ ਵਾਲਾ ਥਾਣਾ ਬਾਘਾਪੁਰਾਣਾ ਜਿਲ੍ਹਾਂ ਮੋਗਾ ਨੇ ਮੰਗਵਾਏ ਹਨ ਜਿਸ ਨੂੰ ਵੀ ਪ੍ਰੋਡੈਕਸਨ ਵਰੰਟ ਨੂੰ 4.02.2023 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਵੱਲੋ ਫਰੀਦਕੋਟ ਜੇਲ੍ਹ ਵਿੱਚ ਵਰਤੇ ਜਾ ਰਹੇ 2 ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕ ਸਿੰਘ ਉਰਫ ਸੇਰੂ ਉਰਫ ਮਾਨ ਜੋ ਕਿ ਗੋਰਵ ਪਟਿਆਲ ਉਰਫ ਲੱਕੀ ਉਰਫ ਸੋਰਵ ਠਾਕੁਰ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰਬਰ 7 ਨਿਊ ਕਲੋਨੀ ਖੁੱਡਾ ਲਾਹੋਰਾ ਥਾਣਾ ਧਨਾਸ (ਯੂ.ਟੀ) ਚੰਡੀਗੜ੍ਹ ਹਾਲ ਵਿਦੇਸ ਅਰਮੀਨੀਆ ਅਤੇ ਜੈਕਪਾਲ ਸਿੰਘ ਉਰਫ ਲਾਲੀ ਪੁੱਤਰ ਹਰਨੇਕ ਸਿੰਘ ਕੋਮ ਪੰਡਤ ਵਾਸੀ ਕੋਠੋ ਪੱਤੀ ਮੁਹੱਬਤ ਥਾਣਾ ਮੈਹਣਾ ਜਿਲ੍ਹਾ ਮੋਗਾ ਹਾਲ ਵਿਦੇਸ਼ ਮਨੀਲਾ ਦੇ ਸੰਪਰਕ ਵਿੱਚ ਸੀ।

ਇਹਨਾ ਵੱਲੋਂ ਹੀ ਅਸਲਾ ਸਪਲਾਇਰ ਨਾਲ ਰਾਬਤਾ ਕਰਕੇ ਤੇਜਿੰਦਰ ਸਿੰਘ ਉਰਫ ਗੁੱਲੂ ਨੂੰ ਅਸਲਾ ਐਮੋਨੀਸਨ ਦਾ ਪ੍ਰਬੰਧ ਕਰਾਇਆ ਹੈ।

ਅਪਰਾਧਿਕ ਪਿਛੋਕੜ :-ਜਿੰਨ੍ਹਾ ਨੇ ਅੱਗੇ ਦੱਸਿਆ ਕਿ ਅਮਰੀਕ ਸਿੰਘ ਉਰਫ ਸੇਰੂ ਉਰਫ ਮਾਨ ਉਕਤ ਦਾ ਕਰੀਮੀਨਲ ਪਿਛੋਕੜ ਹੈ। ਜਿਸ ਤੇ ਕਤਲ, ਲੁੱਟਖੋਹ ਅਤੇ ਫਿਰੋਤੀਆਂ ਲੈਣ ਆਦਿ ਦੇ ਕਰੀਬ 10 ਮੁਕੱਦਮੇ ਦਰਜ ਹਨ ਜੋ ਸਾਲ 2017 ਤੋ ਜੇਲ ਵਿੱਚ ਬੰਦ ਹੈ ਜਿਸ ਦੇ ਜੇਲ੍ਹ ਵਿੱਚ ਬੈਠੇ ਹੋਰ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਵਰਗੇ ਕਈ ਗੈਗਸਟਰਾਂ ਨਾਲ ਸਬੰਧ ਹਨ ਅਤੇ ਤੇਜਿੰਦਰ ਸਿੰਘ ਉਰਫ ਗੁੱਲੂ ਖਿਲਾਫ ਵੀ ਥਾਣਾ ਸਦਰ ਜਗਰਾਉ ਵਿਖੇ ਡਕੈਤੀ ਮਾਰਨ ਦੀ (ਗਿਰੋਹਬੰਦੀ) ਦਾ ਮੁਕੱਦਮਾ ਦਰਜ ਹੈ। ਗੌਰਵ ਪਟਿਆਲ ਉਰਫ ਲੱਕੀ ਉਰਫ ਸੌਰਵ ਠਾਕੁਰ ਦੇ ਖਿਲਾਫ ਵੀ ਕਈ ਸੰਗੀਨ ਜੁਰਮਾਂ ਦੇ ਮੁਕੱਦਮੇ ਦਰਜ ਹਨ ਅਤੇ ਜੈਕਪਾਲ ਸਿੰਘ ਉਰਫ ਲਾਲੀ ਦੇ ਖਿਲਾਫ ਵੀ ਮੋਗਾ ਵਿੱਚ ਮੁਕੱਦਮੇ ਦਰਜ ਹਨ।

ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਇਹ ਦੋਵੇਂ ਦੋਸੀ ਅਮਰੀਕ ਸਿੰਘ ਉਰਫ ਸ਼ੇਰੂ ਉਰਫ ਮਾਨ ਅਤੇ ਤਜਿੰਦਰ ਸਿੰਘ ਉਰਫ ਗੁੱਲੂ ਜੋ ਕਿ ਪੁਲਿਸ ਰਿਮਾਡ ਪਰ ਹਨ ਜਿੰਨ੍ਹਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਉਂਕਿ ਇਸ ਗੈਗ ਵੱਲੋ ਇੰਨ੍ਹਾ ਹਥਿਆਰਾਂ ਨਾਲ ਕੋਈ ਵੱਡੀ ਵਾਰਦਾਤ ਕਰਨ ਦੀ ਤਾਕ ਵਿੱਚ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਨੇ ਵਣ ਗਾਰਡ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ

ਨੰਗਲ ਭਾਖੜਾ ਨਹਿਰ ‘ਚ ਡਿੱਗੀ ਕਾਰ : ਡੁੱਬਣ ਨਾਲ 3 ਦੀ ਮੌ+ਤ, ਇਕ ਨੂੰ ਬਚਾਇਆ