ਕਪੂਰਥਲਾ ਦੀ ਕੇਂਦਰੀ ਜੇਲ੍ਹ ‘ਚੋਂ ਤਲਾਸ਼ੀ ਦੌਰਾਨ 2 ਮੋਬਾਈਲ, 1 ਸਿਮ ਕਾਰਡ ਬਰਾਮਦ

  • 1 ਅਣਪਛਾਤੇ ਸਮੇਤ ਇੱਕ ਕੈਦੀ ਤੇ ਇੱਕ ਹਵਾਲਾਤੀ ਖਿਲਾਫ ਥਾਣਾ ਕੋਤਵਾਲੀ ਵਿਖੇ 52-A prison act ਦੇ ਤਹਿਤ ਮੁਕੱਦਮਾ ਦਰਜ

ਕਪੂਰਥਲਾ, 6 ਨਵੰਬਰ 2022 – ਕਪੂਰਥਲਾ ਜੇਲ੍ਹ ਵਿਚੋਂ ਤਲਾਸ਼ੀ ਦੇ ਦੌਰਾਨ ਕੁਝ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਹਾਲਾਂਕਿ ਜੇਲਾਂ ਵਿਚੋਂ ਮੋਬਾਈਲ ਫੋਨ ਮਿਲਣਾ ਆਮ ਨਹੀਂ ਹੈ, ਇਸ ਦੇ ਬਾਵਜੂਦ ਕਪੂਰਥਲਾ ਜੇਲ੍ਹ ਮੋਬਾਈਲ ਫੋਨ ਆਦਿ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਕਾਰਨ ਇਹ ਜੇਲ੍ਹ ਅਕਸਰ ਹੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।

ਕਪੂਰਥਲਾ ਦੀ ਕੇਂਦਰੀ ਜੇਲ੍ਹ ‘ਚ ਬੈਰਕਾਂ ਦੀ ਤਲਾਸ਼ੀ ਦੌਰਾਨ ਮੁੜ ਮੋਬਾਈਲ ਫੋਨ ਬਰਾਮਦ ਹੋਏ ਹਨ। ਇਹ ਬਰਾਮਦਗੀ ਜੇਲ ਪ੍ਰਸ਼ਾਸ਼ਨ ਵੱਲੋਂ ਅਚਾਨਕ ਕੀਤੀ ਤਲਾਸ਼ੀ ਦੌਰਾਨ ਹੋਈ ਹੈ, ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਕਪੂਰਥਲਾ ਵਿਖੇ 1 ਅਣਪਛਾਤੇ ਸਮੇਤ ਇੱਕ ਕੈਦੀ ਤੇ ਇੱਕ ਹਵਾਲਾਤੀ ਖਿਲਾਫ 52-A prison act ਦੇ ਤਹਿਤ ਮੁਕੱਦਮਾ ਦਰਜ ਕਰਵਾਇਆ ਹੈ।

ਦੱਸਿਆ ਜਾ ਰਿਹਾ ਹੈ ਕੇਂਦਰੀ ਜੇਲ੍ਹ ‘ਚੋਂ ਤਲਾਸ਼ੀ ਦੌਰਾਨ 1 ਬੰਦ ਕੈਦੀ ਪਾਸੋਂ 1 ਮੋਬਾਈਲ ਫੋਨ ਤੇ 1 ਸਿਮ ਕਾਰਡ ਬਰਾਮਦ ਹੋਇਆ ਹੈ ਅਤੇ ਇਸੇ ਤਰ੍ਹਾਂ ਇੱਕ ਬੈਰਕ ਦੀ ਤਲਾਸ਼ੀ ਦੌਰਾਨ ਬਾਥਰੂਮ ਦੇ ਡਸਟਬਿਨ ਵਿਚੋਂ ਲਾਵਾਰਸ ਹਾਲਤ ਵਿੱਚ 1 ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।

ਬਰਾਮਦਗੀ
ਮੋਬਾਈਲ ਫੋਨ : 2
ਸਿਮ ਕਾਰਡ : 1

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਜਥਾ ਪਾਕਿਸਤਾਨ ਲਈ ਰਵਾਨਾ

ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਦਿੱਤਾ ਇਕ ਹੋਰ ਮੌਕਾ