ਮੋਹਾਲੀ ਜ਼ਿਲ੍ਹੇ ‘ਚ ਪੈਂਦੀਆਂ 2 ਹੋਰ ਰੇਤ ਖੱਡਾਂ ਆਮ ਜਨਤਾ ਲਈ ਹੋਈਆਂ ਚਾਲੂ

ਐੱਸ ਏ ਐੱਸ ਨਗਰ 16 ਮਈ 2023 – ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਐਸ ਏ ਐਸ ਨਗਰ (ਮੋਹਾਲੀ) ਜਿਲ੍ਹੇ ਵਿੱਚ ਆਮ ਲੋਕਾਂ ਵਾਸਤੇ ਰੇਤ ਦੀਆਂ ਦੋ ਹੋਰ ਖੱਡਾ ਖੋਲ ਦਿੱਤੀਆਂ ਗਈਆਂ ਹਨ।

ਇਸ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮਾਇਨਿੰਗ ਅਫ਼ਸਰ ਸਰਬਜੀਤ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਉਪਮੰਡਲ ਡੇਰਾਬਸੀ ਹਲਕੇ ਵਿੱਚ ਪੈਂਦੀ ਜਨਤਕ ਖੱਡ ਟਾਂਗਰੀ 1 ਪਿੰਡ ਨਗਲਾ ਵਿੱਚੋਂ ਕੁੱਲ 2800 ਐਮ.ਟੀ. ਰੇਤਾ ਆਮ ਲੋਕਾਂ ਨੂੰ 5.5/- ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਵੇਚਿਆ ਜਾ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਆਮ ਜਨਤਾ ਦੀ ਜਰੂਰਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਟਾਂਗਰੀ 2 ਪਿੰਡ ਨਗ਼ਲਾ ਅਤੇ ਟਾਂਗਰੀ 5 ਪਿੰਡ ਰਜਾਪੁਰ ਵਿੱਚ ਪੈਂਦੀਆਂ ਜਨਤਕ ਖੱਡਾਂ ਵੀ ਆਮ ਜਨਤਾ ਲਈ ਚਾਲੂ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਜੇਕਰ ਕਿਸੇ ਵੀ ਆਮ ਵਿਅਕਤੀ ਨੂੰ ਰੇਤੇ ਦੀ ਜਰੂਰਤ ਪੈਂਦੀ ਹੈ ਤਾਂ ਇਹਨਾਂ ਖੱਡਾਂ ਤੋਂ 5.5/- ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਆਪਣੇ ਟਰੈਕਟਰ ਟਰਾਲੀ ਤੇ ਲਿਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਵੀ ਮੋਹਾਲੀ ਜਿਲ੍ਹੇ ਦੇ ਜਿਲ੍ਹਾ ਮਾਇਨਿੰਗ ਅਫ਼ਸਰ (ਸਰਬਜੀਤ ਸਿੰਘ ਗਿੱਲ- 81460-00339), ਸਹਾਇਕ ਜਿਲ੍ਹਾ ਮਾਇਨਿੰਗ ਅਫ਼ਸਰ, ਡੇਰਾਬਸੀ (ਲਖਵੀਰ ਸਿੰਘ-97794-70333) ਅਤੇ ਮਾਇਨਿੰਗ ਇੰਸਪੈਕਟਰ (ਅਮਰਿੰਦਰ ਰਾਣਾ-94651-63924) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਗੁਰਦੁਆਰੇ ‘ਚ ਸ਼ਰਾਬ ਪੀਣ ਵਾਲੀ ਔਰਤ ਦਾ ਕੀਤਾ ਗਿਆ ਅੰਤਿਮ ਸਸਕਾਰ

ਨਵੇਂ ਟੈਰਿਫ਼ ਨਾਲ ਮੁਫ਼ਤ 600 ਯੂਨਿਟ ਬਿਜਲੀ ਸਕੀਮ ‘ਤੇ ਕੋਈ ਅਸਰ ਨਹੀਂ ਪਵੇਗਾ, ETO ਨੇ ਦਿੱਤਾ ਭਰੋਸਾ