ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਦੇ ਦੋਸ਼ਾਂ ਤਹਿਤ ਪੰਜਾਬ ਦੇ 4 ਜ਼ਿਲ੍ਹਿਆਂ ਦੇ 2 SHO ਤੇ 10 ASI ਮੁਅੱਤਲ

ਚੰਡੀਗੜ੍ਹ, 10 ਅਪ੍ਰੈਲ 2022 – ਪੰਜਾਬ ਵਿੱਚ ਭ੍ਰਿਸ਼ਟ ਅਤੇ ਲਾਪਰਵਾਹ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ‘ਤੇ ਕਾਰਵਾਈ ਹੋਣ ਲੱਗ ਗਈ ਹੈ। ਸ਼ਨੀਵਾਰ ਨੂੰ ਲੁਧਿਆਣਾ ਰੇਂਜ ਦੇ 3 ਜ਼ਿਲ੍ਹਿਆਂ ਦੇ 9 ਪੁਲਸ ਮੁਲਾਜ਼ਮਾਂ ਨੂੰ ਡਿਊਟੀ ‘ਚ ਕੁਤਾਹੀ ਵਰਤਣ ਦੇ ਦੋਸ਼ ‘ਚ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਵਿਭਾਗ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ।

ਦੂਸਰਾ ਫਰੀਦਕੋਟ ਰੇਂਜ ਮੋਗਾ ਦੇ ਇੱਕ ਐਸਐਚਓ ਅਤੇ 2 ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਰਿਸ਼ਵਤ ਲੈਣ ਤੋਂ ਲੈ ਕੇ ਗੈਂਗਸਟਰ ਪੈਂਟਾ ਮਾਮਲੇ ‘ਚ ਸ਼ਮੂਲੀਅਤ ਤੱਕ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਭ੍ਰਿਸ਼ਟ ਅਤੇ ਲਾਪਰਵਾਹ ਪੁਲਿਸ ਮੁਲਾਜ਼ਮਾਂ ‘ਤੇ ਕੀਤੀ ਗਈ ਅਚਨਚੇਤ ਕਾਰਵਾਈ ਨੇ ਪੁਲਿਸ ਵਿਭਾਗ ਵਿਚ ਹੜਕੰਪ ਮਚਾ ਦਿੱਤਾ ਹੈ।

ਲੁਧਿਆਣਾ ਦਿਹਾਤੀ ਦੇ 3 NGO ਰੈਂਕ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਦਾਖਾ ਦੇ ਥਾਣਾ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਨੂੰ ਸਿਆਸੀ ਦਬਾਅ ਕਾਰਨ ਹਸਪਤਾਲ ‘ਚ ਔਰਤ ਦੇ ਬਿਆਨ ਦਰਜ ਨਾ ਕਰਨ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜੋਧਾਂ ਥਾਣੇ ਵਿੱਚ ਕੰਮ ਕਰਦੇ ਏ.ਐਸ.ਆਈ ਗੁਰਮੀਤ ਸਿੰਘ ਨੇ ਦਸੰਬਰ 2021 ਤੱਕ ਵੱਖ-ਵੱਖ ਮਾਮਲਿਆਂ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਪਰ ਕਿਸੇ ਦਾ ਵੀ ਅੰਤਿਮ ਚਲਾਨ ਅਦਾਲਤ ਵਿੱਚ ਪੇਸ਼ ਨਹੀਂ ਕੀਤਾ। ਇਸ ਅਣਗਹਿਲੀ ਲਈ ਐਸਐਸਪੀ ਦਿਹਾਤੀ ਗੁਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।

ਲੁਧਿਆਣਾ ਪੁਲਿਸ ਲਾਈਨਜ਼ ਵਿੱਚ ਤਾਇਨਾਤ ਇੱਕ ਹੋਰ ਏਐਸਆਈ ਗੁਰਮੀਤ ਸਿੰਘ ਨੂੰ ਨਾ ਸਿਰਫ਼ ਮੁਅੱਤਲ ਕਰ ਦਿੱਤਾ ਗਿਆ ਹੈ, ਸਗੋਂ ਉਸ ਦੀ 9 ਸਾਲਾਂ ਦੀ ਸੇਵਾ ਨੂੰ ਵੀ ਉਸ ਦੇ ਮਾੜੇ ਵਿਵਹਾਰ, ਡਿਊਟੀ ਵਿੱਚ ਅਣਗਹਿਲੀ ਅਤੇ ਅਰਾਜਕ ਤੱਤਾਂ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਰੱਦ ਕਰ ਦਿੱਤਾ ਗਿਆ ਹੈ।

ਪੁਲਿਸ ਥਾਣਾ ਸਿਟੀ ਖੰਨਾ-2 ‘ਚ ਕੰਮ ਕਰਦੇ ਏ.ਐਸ.ਆਈ ਮੇਜਰ ਸਿੰਘ ਨੂੰ ਬਿਨਾਂ ਮੈਡੀਕਲ ਦੇ ਕੁੱਟਮਾਰ ਦੇ ਮਾਮਲੇ ‘ਚ ਧਾਰਾ 325 ਤਹਿਤ ਮਾਮਲਾ ਦਰਜ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ | ਥਾਣਾ ਸਿਟੀ ਖੰਨਾ ‘ਚ ਤਾਇਨਾਤ ਏ.ਐੱਸ.ਆਈ ਬਲਜੀਤ ਸਿੰਘ ‘ਤੇ ਡੀ.ਐੱਸ.ਪੀ ਰਿਹਾਇਸ਼ ‘ਤੇ ਪੁਲਸ ਮੁਲਾਜ਼ਮਾਂ ‘ਤੇ ਹਮਲੇ ਦੇ ਮਾਮਲੇ ‘ਚ ਚਲਾਨ ਪੇਸ਼ ਕਰਨ ਦਾ ਦੋਸ਼ ਹੈ। ਉਨ੍ਹਾਂ ਬਿਨਾਂ ਕਿਸੇ ਕਾਰਨ ਚਲਾਨ 4 ਮਹੀਨੇ 6 ਦਿਨ ਲੇਟ ਕਰ ਦਿੱਤਾ। ਇਸ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।

ਜ਼ਿਲ੍ਹਾ ਨਵਾਂਸ਼ਹਿਰ ਅਧੀਨ ਪੈਂਦੇ ਥਾਣਾ ਬੰਗਾ ਦੇ ਏਐਸਆਈ ਸੁਖਪਾਲ ਸਿੰਘ ਨੂੰ ਕੰਮ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਸੁਖਪਾਲ ਸਿੰਘ ਨੇ ਵਿਭਾਗ ਦੀਆਂ 7 ਅਣਗਹਿਲੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਦਾ ਕੇਸ ਦਰਜ ਕਰਨ ਦੇ ਬਾਵਜੂਦ ਇੱਕ ਵਿਅਕਤੀ ਸੰਦੀਪ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੇ ਬਾਵਜੂਦ ਭਗੌੜੇ ਮੁਲਜ਼ਮਾਂ ਅਮਰਜੀਤ ਅਤੇ ਕਿਸ਼ੋਰ ਕੁਮਾਰ ਨੂੰ ਗ੍ਰਿਫ਼ਤਾਰ ਨਾ ਕਰਨਾ, ਅਦਾਲਤ ਵਿੱਚ ਚਲਾਨ ਪੇਸ਼ ਨਾ ਕਰਨਾ ਸ਼ਾਮਲ ਹੈ।

ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋ ਮਾਮਲਿਆਂ ਵਿੱਚ ਹਰਿੰਦਰ ਸ਼ਾਰਦਾ ਅਤੇ ਪ੍ਰਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ ਪਰ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਸੁਖਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਐਫਆਈਆਰ ਵਿੱਚ ਮੁਲਜ਼ਮ ਰਮਨ ਕੁਮਾਰ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਪੰਜਾਬ ਦੇ ਮੋਗਾ ‘ਚ ਕਈ ਪੁਲਸ ਮੁਲਾਜ਼ਮਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਮੋਗਾ ਦੇ ਐਸਐਸਪੀ ਗੁਰਮੀਤ ਸਿੰਘ ਖੁਰਾਣਾ ਨੇ ਗੈਂਗਸਟਰ ਹਰਜੀਤ ਸਿੰਘ ਉਰਫ਼ ਪੈਂਟਾ ਦੇ ਮਾਮਲੇ ਵਿੱਚ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਵਿੱਚ ਥਾਣਾ ਬਾਘਾਪੁਰਾਣਾ ਦੇ ਐਸਐਚਓ ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।

ਇੰਨਾ ਹੀ ਨਹੀਂ ਇਸ ਦੇ ਨਾਲ 2 ਏਐਸਆਈ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇੱਕ ਏਐਸਆਈ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਸਹੀ ਪਾਏ ਜਾਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਅਤੇ ਇੱਕ ਹੋਰ ਏਐਸਆਈ ਨੂੰ ਡਿਊਟੀ ਵਿੱਚ ਅਣਗਹਿਲੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਕੀਤੇ ਗਏ ਏਐਸਆਈ ਵਿੱਚ ਬਿਲਾਸਪੁਰ ਪੁਲੀਸ ਚੌਕੀ ਦੇ ਬਲਵੀਰ ਸਿੰਘ ਅਤੇ ਥਾਣਾ ਬੱਧਨੀ ਕਲਾਂ ਦੇ ਗੁਰਦੇਵ ਸਿੰਘ ਸ਼ਾਮਲ ਹਨ।

ਦੱਸ ਦੇਈਏ ਕਿ 2 ਅਪ੍ਰੈਲ ਨੂੰ ਮੋਗਾ ਪੁਲਿਸ ਨੇ ਦਿਨ ਦਿਹਾੜੇ ਪਿੰਡ ਮਾੜੀ ਮੁਸਤਫਾ ਵਾਸੀ ਬੀ ਕੈਟਾਗਰੀ ਦਾ ਗੈਂਗਸਟਰ ਹਰਜੀਤ ਸਿੰਘ ਉਰਫ਼ ਪੈਂਟਾ ਦੇ ਕਤਲ ਕੇਸ ਵਿੱਚ ਇੱਕ ਔਰਤ ਸਮੇਤ ਦੋ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦਕਿ ਤਿੰਨ ਗ੍ਰਿਫਤਾਰੀਆਂ ਹੋਣੀਆਂ ਬਾਕੀ ਸਨ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਪੁਲੀਸ ਨੇ ਇੱਕ 12 ਬੋਰ ਦਾ ਦੇਸੀ ਪਿਸਤੌਲ, ਦੋ ਜਿੰਦਾ ਕਾਰਤੂਸ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਬੀਤੇ ਦਿਨ ਆਈਜੀ ਫਰੀਦਕੋਟ ਰੇਂਜ ਪੀਕੇ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਐਸਐਸਪੀ ਮੋਗਾ ਨੂੰ ਜਾਂਚ ਲਈ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਐਸਐਸਪੀ ਮੋਗਾ ਨੇ ਇਹ ਵੱਡੀ ਕਾਰਵਾਈ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਉਦਯੋਗ ਮੁਖੀ ਰੋਜ਼ਗਾਰ ਕੋਰਸ ਪ੍ਰਦਾਨ ਕਰਕੇ ਪ੍ਰਤਿਭਾ ਪਲਾਇਨ ਨੂੰ ਰੋਕਣ ਲਈ ਵਚਨਬੱਧ – ਭਗਵੰਤ ਮਾਨ

ਚਾਚੇ ਨੇ ਕੀਤਾ ਅੱਖੋਂ ਵਹੁਣੀ ਅਤੇ ਅਪਾਹਜ ਭਤੀਜੀ ਨਾਲ ਬਲਾਤਕਾਰ