ਲੁਧਿਆਣਾ, 23 ਜੁਲਾਈ 2023 – ਲੁਧਿਆਣਾ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਸ਼ਨੀਵਾਰ ਦੇਰ ਰਾਤ ਹੰਗਾਮਾ ਹੋ ਗਿਆ ਜਦੋਂ ਜੱਚਾ-ਬੱਚਾ ਇਮਾਰਤ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਹਸਪਤਾਲ ਦੇ ਮੁਲਾਜ਼ਮਾਂ ਨੇ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ।
ਇੱਕ ਔਰਤ ਨੇ ਦਰਜ-4 ਦੀ ਨਰਸ ਕਾਜਲ ਨੂੰ ਕਿਹਾ ਕਿ ਉਹ ਜੱਚਾ-ਬੱਚਾ ਵਾਰਡ ਵਿੱਚੋਂ ਬੱਚਿਆਂ ਦੀਆਂ ਫੋਟੋਆਂ ਮੋਬਾਈਲ ਲੈ ਕੇ ਖਿੱਚ ਆਵੇ। ਇਸ ਦੇ ਬਦਲੇ ਉਹ ਉਸਨੂੰ 500 ਰੁਪਏ ਦੇਵੇਗੀ। ਔਰਤ ਦੇ ਨਾਲ ਇੱਕ ਸੰਨਿਆਸੀ ਦੇ ਕੱਪੜੇ ਪਹਿਨੇ ਇੱਕ ਆਦਮੀ ਵੀ ਸੀ। ਨਰਸ ਕਾਜਲ ਨੇ ਤੁਰੰਤ ਸਟਾਫ ਨੂੰ ਸੂਚਿਤ ਕੀਤਾ।
ਜਿਸ ਤੋਂ ਬਾਅਦ ਸ਼ੱਕੀ ਔਰਤ ਅਤੇ ਆਦਮੀ ਨੂੰ ਸੁਰੱਖਿਆ ਗਾਰਡਾਂ ਅਤੇ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਅਤੇ ਸਿਵਲ ਹਸਪਤਾਲ ਦੀ ਚੌਕੀ ‘ਤੇ ਸੂਚਨਾ ਦਿੱਤੀ ਗਈ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ। ਨਰਸ ਕਾਜਲ ਨੇ ਦੱਸਿਆ ਕਿ ਔਰਤ ਨੇ ਉਸ ਨੂੰ ਪੈਸਿਆਂ ਦਾ ਲਾਲਚ ਦਿੱਤਾ, ਪਰ ਉਹ ਉਸ ਦੇ ਜਾਲ ਵਿਚ ਨਹੀਂ ਫਸੀ। ਇਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਪੁਲੀਸ ਨੇ ਉਨ੍ਹਾਂ ਦੇ ਬਿਆਨ ਵੀ ਦਰਜ ਕਰ ਲਏ ਹਨ।
ਦੂਜੇ ਪਾਸੇ ਦੇਰ ਰਾਤ ਪੁਲੀਸ ਨੇ ਔਰਤ ਅਤੇ ਉਸ ਦੇ ਸਾਥੀ ਦੇ ਮੋਬਾਈਲ ਦੀ ਤਲਾਸ਼ੀ ਲਈ ਅਤੇ ਹੋਰ ਦਸਤਾਵੇਜ਼ ਆਦਿ ਬਰਾਮਦ ਕੀਤੇ। ਫਿਲਹਾਲ ਪੁਲਸ ਨੇ ਇਸ ਮਾਮਲੇ ‘ਚ ਚੁੱਪ ਧਾਰੀ ਹੋਈ ਹੈ। ਪੁਲਿਸ ਮੁਤਾਬਕ ਸ਼ੱਕੀ ਔਰਤ ਵੱਲੋਂ ਦਿੱਤੇ ਗਏ ਬਿਆਨ ਦੀ ਜਾਂਚ ਕੀਤੀ ਜਾ ਰਹੀ ਹੈ। ਕਈ ਪਹਿਲੂਆਂ ਤੋਂ ਜਾਂਚ ਤੋਂ ਬਾਅਦ ਸ਼ੱਕੀ ਔਰਤ ਅਤੇ ਵਿਅਕਤੀ ਦਾ ਸੱਚ ਸਾਹਮਣੇ ਆਵੇਗਾ। ਫਿਲਹਾਲ ਸੂਤਰਾਂ ਮੁਤਾਬਕ ਸ਼ੱਕੀ ਔਰਤ ਤਾਜਪੁਰ ਰੋਡ ਦੀ ਰਹਿਣ ਵਾਲੀ ਹੈ।
ਪੁਲਿਸ ਅਜੇ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ।