ਪਠਾਨਕੋਟ, 26 ਨਵੰਬਰ 2022 – ਬੀਤੀ ਰਾਤ ਭਾਰਤ-ਪਾਕਿ ਸਰਹੱਦ ਉੱਤੇ ਪਠਾਨਕੋਟ ਦੇ ਬਮਿਆਲ ਸੈਕਟਰ ਅਧੀਨ ਆਉਂਦੇ ਬੀ. ਓ.ਪੀ. ਪਹਾੜੀਪੁਰ ਚੌਕੀ ‘ਤੇ ਬੀਐਸਐਫ ਵੱਲੋਂ 2 ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ। ਜਿਸ ਦੀ ਤਸਵੀਰ ਵੀ ਸਾਹਮਣੇ ਆਈ ਹੈ। ਜਿਹਨਾਂ ਨੂੰ ਦੇਖ ਕੇ ਬੀ ਐਸ ਐਫ ਵੱਲੋਂ 7 ਰਾਉਂਡ ਫਾਇਰਿੰਗ ਵੀ ਕੀਤੀ ਗਈ ਹੈ। ਜਿਸ ਤੋਂ ਬਾਅਦ ਦੋਵੇਂ ਸ਼ੱਕੀ ਵਾਪਸ ਪਾਕਿਸਤਾਨ ਸਰਹੱਦ ਵੱਲ ਭੱਜ ਗਏ।
ਮਿਲੀ ਜਾਣਕਾਰੀ ਅਨੁਸਾਰ ਦੋਵੇਂ ਸ਼ੱਕੀ ਪਾਕਿਸਤਾਨ ਵਲ਼ੋਂ ਭਾਰਤ ਵੱਲ ਕੁਝ ਸੁੱਟਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਅੱਜ ਸਵੇਰ ਤੋਂ ਹੀ ਬੀ.ਐਸ.ਐਫ. ਵਲੋਂ ਫੇਂਸਿੰਗ ਦੇ ਪਾਰ ਲਗਾਤਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਹਾਲੇ ਤਕ ਕੋਈ ਵੀ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਮਿਲਣ ਦਾ ਸਮਾਚਾਰ ਨਹੀਂ ਹੈ।