ਸੜਕ ਹਾਦਸੇ ‘ਚ 2 ਸਾਲ ਦੇ ਮਾਸੂਮ ਬੱਚੇ ਦੀ ਮੌ+ਤ, ਐਕਟਿਵਾ ਤੇ ਬਾਈਕ ਦੀ ਹੋਈ ਆਪਸ ‘ਚ ਜਬਰਦਸਤ ਟੱਕਰ

  • ਐਕਟਿਵਾ ਸਵਾਰ ਨੇ ਬਾਈਕ ‘ਤੇ ਜਾ ਰਹੇ ਪਰਿਵਾਰ ਨੂੰ ਮਾਰੀ ਟੱਕਰ
  • ਮਾਂ ਦੀ ਗੋਦ ‘ਚੋਂ ਡਿੱਗ ਕੇ ਹੋਈ ਮਾਸੂਮ ਦੀ ਮੌ+ਤ
  • ਬਾਈਕ ‘ਤੇ ਘਰ ਜਾ ਰਿਹਾ ਸੀ ਪਰਿਵਾਰ

ਲੁਧਿਆਣਾ, 25 ਅਕਤੂਬਰ 2023 – ਲੁਧਿਆਣਾ ‘ਚ ਸੜਕ ਹਾਦਸੇ ‘ਚ 2 ਸਾਲਾ ਬੱਚੇ ਦੀ ਮੌਤ ਹੋ ਗਈ। ਮਾਂ ਨੇ ਬੱਚੇ ਨੂੰ ਗੋਦੀ ਵਿੱਚ ਫੜਿਆ ਹੋਇਆ ਸੀ ਅਤੇ ਐਕਟਿਵਾ ਸਵਾਰ ਵਿਅਕਤੀਆਂ ਨੇ ਬਿਨਾਂ ਸੰਕੇਤ ਦਿੱਤੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਬੱਚਾ ਮਾਂ ਦੇ ਹੱਥਾਂ ‘ਚੋਂ ਨਿਕਲ ਕੇ ਜ਼ਮੀਨ ‘ਤੇ ਡਿੱਗ ਗਿਆ। ਹਾਦਸੇ ਵਿੱਚ ਮਾਪੇ ਵੀ ਜ਼ਖ਼ਮੀ ਹੋ ਗਏ।

ਜ਼ਖਮੀ ਪਰਿਵਾਰ ਦੇ ਤਿੰਨ ਜੀਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪੀੜਤ ਸੋਨਮ ਕੁਮਾਰੀ ਨੇ ਥਾਣਾ ਸਿੱਧਵਾਂ ਬੇਟ ਦੀ ਪੁਲਸ ਨੂੰ ਦੱਸਿਆ ਕਿ 23 ਅਕਤੂਬਰ ਨੂੰ ਸ਼ਾਮ 7 ਵਜੇ ਉਹ ਆਪਣੇ ਪਤੀ ਤਜਿੰਦਰਪਾਲ ਸਿੰਘ ਅਤੇ ਪੁੱਤਰ ਅਰਸ਼ਦੀਪ ਨਾਲ ਮੋਟਰਸਾਈਕਲ ‘ਤੇ ਹੰਬੜਾ ਤੋਂ ਆਪਣੇ ਸਹੁਰੇ ਪਰਿਵਾਰ ਨੂੰ ਜਾ ਰਹੀ ਸੀ।

ਪਤੀ ਤਜਿੰਦਰਪਾਲ ਮੋਟਰਸਾਈਕਲ ਚਲਾ ਰਿਹਾ ਸੀ। ਜਦੋਂ ਉਹ ਸ਼ਾਮ ਕਰੀਬ 7.50 ਵਜੇ ਮੁੱਖ ਮਾਰਗ ‘ਤੇ ਪ੍ਰੀਤ ਪੈਲੇਸ ਨਰਸਿੰਗ ਹੋਮ ਸਿੱਧਵਾਂ ਬੇਟ ਨੇੜੇ ਪਹੁੰਚਿਆ ਤਾਂ ਅਚਾਨਕ ਸਾਹਮਣੇ ਤੋਂ ਆ ਰਹੇ ਇਕ ਐਕਟਿਵਾ ਸਵਾਰ ਨੇ ਬਿਨਾਂ ਕੋਈ ਸੰਕੇਤ ਦਿੱਤੇ ਸਕੂਟਰ ਉਨ੍ਹਾਂ ਵੱਲ ਮੋੜ ਲਿਆ |

ਸੋਨਮ ਮੁਤਾਬਕ ਉਸ ਦੇ ਪਤੀ ਨੇ ਆਪਣੇ ਆਪ ਨੂੰ ਬਚਾਉਣ ਲਈ ਬ੍ਰੇਕ ਲਗਾਈ ਪਰ ਉਸ ਦੀ ਐਕਟਿਵਾ ਚਾਲਕ ਨਾਲ ਟੱਕਰ ਹੋ ਗਈ। ਹਾਦਸੇ ‘ਚ ਤਜਿੰਦਰ ਸਿੰਘ ਅਤੇ ਪੁੱਤਰ ਅਰਸ਼ਦੀਪ ਜ਼ਮੀਨ ‘ਤੇ ਡਿੱਗ ਗਏ। ਹਾਦਸੇ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਬੇਹੋਸ਼ ਹੋ ਗਿਆ ਸੀ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਹਾਦਸੇ ਤੋਂ ਬਾਅਦ ਡਾਕਟਰਾਂ ਨੇ ਬੱਚੇ ਅਰਸ਼ਦੀਪ ਸਿੰਘ ਦਾ ਚੈੱਕਅਪ ਕਰਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੋਨਮ ਅਨੁਸਾਰ ਉਸ ਨੂੰ ਅਤੇ ਉਸ ਦੇ ਪਤੀ ਤਿੰਦਰਪਾਲ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਾਂਚ ਅਧਿਕਾਰੀ ਏਐਸਆਈ ਰਾਜ ਕੁਮਾਰ ਅਨੁਸਾਰ ਐਕਟਿਵਾ ਚਾਲਕ ਚਰਨਜੀਤ ਸਿੰਘ ਵਾਸੀ ਪਿੰਡ ਸਲੇਮਪੁਰਾ ਖ਼ਿਲਾਫ਼ ਆਈਪੀਸੀ 279,337,338,427,304-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨੀ ਡਰੋਨ ਫਿਰ ਗੁਰਦਾਸਪੁਰ ‘ਚ ਦਾਖਲ: BSF ਨੇ 14 ਰਾਉਂਡ ਕੀਤੇ ਫਾ+ਇਰ

ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਏਅਰਪੋਰਟ ‘ਤੇ ਰੋਕਿਆ, ਪੜ੍ਹੋ ਪੂਰੀ ਖ਼ਬਰ