- ਹਾਲਤ ਨਾਜ਼ੁਕ; ਫਰੀਦਕੋਟ ਰੈਫਰ
ਫਾਜ਼ਿਲਕਾ, 16 ਮਈ 2024 – ਫਾਜ਼ਿਲਕਾ ਦੇ ਪਿੰਡ ਕਰਨੀਖੇੜਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅਸਲ ‘ਚ ਕਬੂਤਰਾਂ ਨੂੰ ਫੜਨ ਲਈ ਗਏ ਦੋ ਨੌਜਵਾਨ ਬਿਜਲੀ ਘਰ ਵਿੱਚ ਵੜ ਗਏ ਅਤੇ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰ ਨੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਕਬੂਤਰਾਂ ਦੀ ਬਾਜ਼ੀ ਚੱਲ ਰਹੀ ਸੀ ਅਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਪਿੰਡ ਪਤਰੇਵਾਲਾ ਦੇ ਰਹਿਣ ਵਾਲੇ ਹਨ। ਇੱਕ ਦਾ ਨਾਮ ਵਿਜੇ ਅਤੇ ਦੂਜੇ ਦਾ ਨਾਮ ਸਰਬਜੀਤ ਹੈ।
ਇਸ ਦੌਰਾਨ ਉਹ ਕਬੂਤਰ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋਏ ਪਿੰਡ ਦੇ ਬਿਜਲੀ ਘਰ ‘ਚ ਵੜ ਗਏ, ਜਿੱਥੇ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਸ ਨੂੰ ਪਿੰਡ ਦੇ ਲੋਕਾਂ ਨੇ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ। ਹਾਲਤ ਨਾਜ਼ੁਕ ਦੇਖ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਜ਼ਖਮੀਆਂ ਦੇ ਚਾਚਾ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਸੂਚਨਾ ਮਿਲਣ ‘ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਕਰਨੀਖੇੜਾ ‘ਚ ਕਬੂਤਰਾਂ ਦੀ ਬਾਜ਼ੀ ਦਾ ਮੁਕਾਬਲਾ ਚੱਲ ਰਿਹਾ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ ਉਹ ਪਿੰਡ ਪਤਰੇਵਾਲਾ ਦੇ ਰਹਿਣ ਵਾਲੇ ਹਨ।
ਮੌਕੇ ‘ਤੇ ਪਹੁੰਚੀ ਥਾਣਾ ਸਦਰ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਮਰੀਜ਼ਾਂ ਨੂੰ ਰੈਫਰ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।