ਇੰਡੋਨੇਸ਼ੀਆ ‘ਚ ਫਸੇ ਅੰਮ੍ਰਿਤਸਰ ਦੇ 2 ਨੌਜਵਾਨ: ਪੁਲਿਸ ਨੇ ਕ+ਤ+ਲ ਦੇ ਦੋਸ਼ ‘ਚ ਕੀਤਾ ਗ੍ਰਿਫ਼ਤਾਰ

  • ਮਨਜਿੰਦਰ ਸਿਰਸਾ ਨੇ ਦੋਵਾਂ ਨੂੰ ਬੇਕਸੂਰ ਦੱਸਦਿਆਂ ਗ੍ਰਹਿ ਮੰਤਰਾਲੇ ਨੂੰ ਦਖ਼ਲ ਦੇਣ ਦੀ ਕੀਤੀ ਮੰਗ

ਅੰਮ੍ਰਿਤਸਰ, 20 ਮਈ 2023 – ਇੰਡੋਨੇਸ਼ੀਆ ਵਿੱਚ ਡੇਨਪਾਸਰ ਪੁਲਿਸ ਨੇ ਇੱਕ ਵਿਅਕਤੀ ਦੀ ਹੱਤਿਆ ਅਤੇ ਇੱਕ ਹੋਰ ਭਾਰਤੀ ਨਾਗਰਿਕ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਨਗੁਰਾਹ ਰਾਏ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫੜਿਆ ਗਿਆ ਸੀ, ਜਦੋਂ ਉਹ ਭਾਰਤ ਆ ਰਿਹੇ ਸੀ। ਦੂਜੇ ਪਾਸੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੋਵਾਂ ਨੌਜਵਾਨਾਂ ਨੂੰ ਬੇਕਸੂਰ ਦੱਸਦਿਆਂ ਗ੍ਰਹਿ ਮੰਤਰਾਲੇ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ।

ਫੜੇ ਗਏ ਦੋਵੇਂ ਨੌਜਵਾਨਾਂ ਦੀ ਪਛਾਣ ਗੁਰਮੇਜ ਸਿੰਘ (21) ਵਾਸੀ ਪਿੰਡ ਗੱਗੋਮਾਹਲ ਜ਼ਿਲ੍ਹਾ ਅਜਨਾਲਾ, ਅੰਮ੍ਰਿਤਸਰ ਅਤੇ ਅਜੈਪਾਲ ਸਿੰਘ (21) ਵਾਸੀ ਪਿੰਡ ਮੋੜ ਵਜੋਂ ਹੋਈ ਹੈ। ਇੰਡੋਨੇਸ਼ੀਆਈ ਪੁਲਿਸ ਦਾ ਕਹਿਣਾ ਹੈ ਕਿ ਦੋਨਾਂ ਨੇ 39 ਸਾਲਾ ਇੰਡੋਨੇਸ਼ੀਆਈ ਨਾਗਰਿਕ ਦਾ ਤੁਕਾਦ ਬਿਲੋਕ, ਸਨੂਰ ਕੌਆਹ ਵਿਖੇ ਕਤਲ ਕਰ ਦਿੱਤਾ ਸੀ, ਜਿਸ ਦਾ ਆਪਣੇ ਘਰ ਇੱਕ ਵਿਆਹ ਸੀ। ਦੋਵੇਂ ਮੁਲਜ਼ਮ 10 ਮਈ ਤੋਂ ਉਸ ਦੇ ਘਰ ਹੀ ਰਹਿ ਰਹੇ ਸਨ।

ਸ਼ਨੀਵਾਰ ਨੂੰ ਆਸਪਾਸ ਦੇ ਲੋਕਾਂ ਨੇ ਘਰ ਦੇ ਸਾਹਮਣੇ 40 ਸਾਲਾ ਭਾਰਤੀ ਨਾਗਰਿਕ ਨੂੰ ਖੂਨ ਨਾਲ ਲਥਪਥ ਪਾਇਆ। ਜਦੋਂ ਲੋਕਾਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਮ੍ਰਿਤਕ ਦੀ ਲਾਸ਼ ਪਈ ਸੀ। ਇਲਾਕਾ ਨਿਵਾਸੀਆਂ ਨੇ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਪੁਲਿਸ ਨੇ ਸ਼ੱਕੀ ਨੂੰ ਕਈ ਘੰਟਿਆਂ ਬਾਅਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫੜ ਲਿਆ।

ਇੰਡੋਨੇਸ਼ੀਆ ਦੇ ਪੁਲਿਸ ਮੁਖੀ ਬਾਮਬਾਂਗ ਯੁਗੋ ਪਾਮੁੰਗਕਾਸ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਉਸ ਸਮੇਂ ਹੋਇਆ ਜਦੋਂ ਉਹ ਜੂਆ ਖੇਡ ਰਹੇ ਸਨ ਅਤੇ ਇੱਕ ਦੂਜੇ ਦਾ ਮਜ਼ਾਕ ਉਡਾਉਣ ਲੱਗੇ। ਦੋਸ਼ੀ ਪਾਏ ਜਾਣ ‘ਤੇ ਉਨ੍ਹਾਂ ਨੂੰ ਵੱਧ ਤੋਂ ਵੱਧ 15 ਸਾਲ ਦੀ ਸਜ਼ਾ ਹੋ ਸਕਦੀ ਹੈ।

ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਪਿੱਛੇ ਫਰਾਡ ਏਜੰਟ ਦਾ ਹੱਥ ਦੱਸਿਆ ਹੈ। ਸਿਰਸਾ ਨੇ ਗ੍ਰਹਿ ਮੰਤਰਾਲੇ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਜਾਂਚ ਕਰਕੇ ਦੋਵਾਂ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਦੀ ਅਪੀਲ ਕੀਤੀ ਹੈ। ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇੱਕ ਏਜੰਟ ਨੇ ਧੋਖਾਧੜੀ ਕੀਤੀ ਹੈ ਜੋ ਕਿ ਇੱਕ ਅਪਰਾਧੀ ਹੈ ਅਤੇ ਜਿਸ ਦੇ ਪਰਿਵਾਰ ਦੇ ਖਿਲਾਫ ਪਹਿਲਾਂ ਹੀ ਅਜਿਹੇ ਧੋਖਾਧੜੀ ਦੇ ਕੇਸ ਦਰਜ ਹਨ।

ਫੜੇ ਗਏ ਦੋਵੇਂ ਪੰਜਾਬੀ ਨੌਜਵਾਨ 5 ਦਿਨਾਂ ਤੋਂ ਅਗਵਾ ਸੀ ਅਤੇ ਦੋਵਾਂ ਨੂੰ ਜਕਾਰਤਾ ਵਿੱਚ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਜਦੋਂ ਉਹ ਦੋਵੇਂ ਮੁਲਜ਼ਮਾਂ ਦੇ ਚੁੰਗਲ ਤੋਂ ਫਰਾਰ ਹੋ ਗਏ ਤਾਂ ਇੰਡੋਨੇਸ਼ੀਆਈ ਪੁਲੀਸ ਨੇ ਉਨ੍ਹਾਂ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਉਹ ਅਜਿਹੀ ਕਿਸੇ ਘਟਨਾ ਵਿੱਚ ਸ਼ਾਮਲ ਨਹੀਂ ਸਨ ਕਿਉਂਕਿ ਉਹ ਆਪਣੀ ਜਾਨ ਬਚਾਉਣ ਲਈ ਭੱਜ ਰਿਹੇ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਧਾਰਮਈਆ ਅੱਜ ਚੁੱਕਣਗੇ ਕਰਨਾਟਕ ਦੇ CM ਵੱਜੋਂ ਸਹੁੰ, ਇਹ ਨੇਤਾ ਪਹੁੰਚ ਦਿਖਾਉਣਗੇ ਵਿਰੋਧੀ ਧਿਰ ਦੀ ਏਕਤਾ

ਕਰੰਟ ਲੱਗਣ ਨਾਲ ਪਰਵਾਸੀ ਖੇਤ ਮਜ਼ਦੂਰ ਦੀ ਮੌ+ਤ: ਖੇਤ ‘ਚ ਸਪਰੇਅ ਕਰਦੇ ਹੋਏ ਲੱਗਿਆ ਕਰੰਟ