ਗਿੱਦੜਬਾਹਾ ਜ਼ਿਮਨੀ ਚੋਣ ਲਈ 21 ਨਾਮਜ਼ਦਗੀ ਪੱਤਰ ਹੋਏ ਦਾਖਲ: ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ

  • 13 ਨਵੰਬਰ ਨੂੰ ਪੈਣਗੀਆਂ ਵੋਟਾਂ
  • 23 ਨਵੰਬਰ ਨੂੰ ਐਲਾਨੇ ਜਾਣਗੇ ਨਤੀਜੇ

ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ, 26 ਅਕਤੂਬਰ 2024 – ਵਿਧਾਨ ਸਭਾ ਚੋਣ ਹਲਕਾ 84-ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਕੁੱਲ 21 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਹਨ ਇਹ ਜਾਣਕਾਰੀ ਰਾਜੇਸ਼ ਤ੍ਰਿਪਾਠੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਦਿੱਤੀ।

ਭਰੇ ਗਏ ਨਾਮਜ਼ਦਗੀ ਪੱਤਰਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਰਾਜੇਸ਼ ਗਰਗ (ਆਜ਼ਾਦ) ਵੱਲੋਂ ਦੋ ਸੈਟ, ਗੁਰਪ੍ਰੀਤ ਸਿੰਘ (ਆਜ਼ਾਦ), ਓਮ ਪ੍ਰਕਾਸ਼ (ਆਜ਼ਾਦ), ਮਨਪ੍ਰੀਤ ਸਿੰਘ ਬਾਦਲ (ਭਾਰਤੀ ਜਨਤਾ ਪਾਰਟੀ), ਹਰਦੀਪ ਸਿੰਘ (ਆਮ ਆਦਮੀ ਪਾਰਟੀ), ਹਰਜੀਤ ਕੌਰ (ਆਮ ਆਦਮੀ ਪਾਰਟੀ), ਅੰਮ੍ਰਿਤਾ ਵੜਿੰਗ (ਇੰਡੀਅਨ ਨੈਸ਼ਨਲ ਕਾਂਗਰਸ), ਹਰਚਰਨ ਸਿੰਘ ਬਰਾੜ (ਇੰਡੀਅਨ ਨੈਸ਼ਨਲ ਕਾਂਗਰਸ), ਇਕਬਾਲ ਸਿੰਘ (ਆਜ਼ਾਦ), ਸੁਖਦੇਵ ਸਿੰਘ (ਆਜ਼ਾਦ), ਜਗਮੀਤ ਸਿੰਘ (ਆਜ਼ਾਦ), ਮਨਪ੍ਰੀਤ ਸਿੰਘ (ਆਜ਼ਾਦ), ਹਰਦੀਪ ਸਿੰਘ (ਆਜ਼ਾਦ), ਮਨੀਸ਼ ਵਰਮਾ (ਆਜ਼ਾਦ), ਸੁਖ ਰਾਜਕਰਨ ਸਿੰਘ (ਆਜ਼ਾਦ), ਪਰਵੀਨ ਹਿਤੇਸ਼ੀ (ਆਜ਼ਾਦ), ਵੀਰਪਾਲ ਕੌਰ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਸਤੀਸ਼ ਕੁਮਾਰ ਅਸੀਜਾ (ਭਾਰਤੀ ਜਨਤਾ ਪਾਰਟੀ), ਗੁਰਮੇਲ ਸਿੰਘ (ਆਜ਼ਾਦ) ਅਤੇ ਗੁਰਮੀਤ ਸਿੰਘ ਰੰਘਰੇਟਾ (ਪੰਜਾਬ ਲੇਬਰ ਪਾਰਟੀ) ਵੱਲੋਂ ਉਮੀਦਵਾਰ ਵਜੋਂ ਜ਼ਿਮਨੀ ਚੋਣ ਲਈ ਆਪਣੇ ਦਸਤਾਵੇਜ਼ ਜ਼ਮ੍ਹਾਂ ਕਰਵਾਏ ਹਨ।

ਭਰੇ ਗਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ ਹੋਵੇਗੀ, 30 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ, 13 ਨਵੰਬਰ 2024 ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ 2024 ਨੂੰ ਵੋਟਾਂ ਦੀ ਗਿਣਤੀ ਹੋਵੇਗੀ ।

ਉਹਨਾਂ ਗਿੱਦੜਬਾਹਾ ਦੀ ਜ਼ਿਮਨੀ ਚੋਣ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਲਕੇ ਵਿੱਚ 1,66,489 ਵੋਟਰ ਹਨ, ਜਿਹਨਾਂ ਵਿੱਚ 86,724 ਪੁਰਸ਼ ਵੋਟਰ, 79,754 ਇਸਤਰੀ ਵੋਟਰ ਅਤੇ 11 ਥਰਡ ਜੈਂਡਰ ਵੋਟਰ ਵੀ ਸ਼ਾਮਿਲ ਹਨ ਅਤੇ ਵੋਟਾਂ ਲਈ 173 ਪੋਲਿੰਗ ਬੂਥ ਬਣਾਏ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ: ਦੋ DSP ਸਮੇਤ 7 ਪੁਲਿਸ ਮੁਲਾਜ਼ਮ ਸਸਪੈਂਡ

ਪੰਜਾਬ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਜਨਰਲ ਨਿਗਰਾਨ, ਪੁਲਿਸ ਨਿਗਰਾਨ ਅਤੇ ਖਰਚਾ ਨਿਗਰਾਨ ਨਿਯੁਕਤ