ਲੋਕ ਸਭਾ ਹਲਕਾ ਸੰਗਰੂਰ ਵਿਖੇ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ‘ਚ, ਚੋਣ ਨਿਸ਼ਾਨ ਜਾਰੀ

  • ਉਮੀਦਵਾਰਾਂ ਨੂੰ ਚੋਣ ਚਿੰਨ੍ਹ ਜਾਰੀ, ‘ਨੋਟਾ’ ਦੀ ਵੀ ਮਿਲੇਗੀ ਸਹੂਲਤ, ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਦੇ ਆਦੇਸ਼

ਸੰਗਰੂਰ, 18 ਮਈ, 2024: ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅੰਤਿਮ ਦਿਨ ਅੱਜ ਤਿੰਨ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਵਾਪਸ ਲਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹੁਣ ਲੋਕ ਸਭਾ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਜਦਕਿ ਵੋਟਰਾਂ ਨੂੰ ‘ਨੋਟਾ’ ਬਟਨ ਦੀ ਸੁਵਿਧਾ ਵੀ ਮਿਲੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਜਾਰੀ ਕਰ ਦਿੱਤੇ ਗਏ ਹਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਦੇ ਆਦੇਸ਼ ਦਿੱਤੇ ਗਏ ਹਨ।

ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਅੱਜ ਗੀਤਇੰਦਰ ਕੌਰ ਕਾਹਲੋਂ, ਮਨਜੀਤ ਕੌਰ ਅਤੇ ਹਾਕਮ ਬਖਤੜੀਵਾਲਾ ਵੱਲੋਂ ਆਪਣੇ ਕਾਗਜ਼ ਵਾਪਸ ਲਏ ਗਏ ਹਨ ਜਦਕਿ ਹੁਣ ਚੋਣ ਮੈਦਾਨ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਅਰਵਿੰਦ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਇਕਬਾਲ ਸਿੰਘ ਝੂੰਦਾਂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਜੋਂ ਸੁਖਪਾਲ ਸਿੰਘ ਖਹਿਰਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਗੁਰਮੀਤ ਸਿੰਘ ਮੀਤ ਹੇਅਰ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਮੱਖਣ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਵਜੋਂ ਸਿਮਰਨਜੀਤ ਸਿੰਘ ਮਾਨ, ਇੰਡੀਆ ਗਰੀਨਜ਼ ਪਾਰਟੀ ਦੇ ਉਮੀਦਵਾਰ ਵਜੋਂ ਹਰਪ੍ਰੀਤ ਕੌਰ, ਅਜਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਉਮੀਦਵਾਰ ਵਜੋਂ ਹਰਭਜਨ ਸਿੰਘ, ਆਦਰਸ਼ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਕਮਲ ਕੁਮਾਰ ਵਰਮਾ (ਭਸੌੜ), ਪੰਜਾਬ ਨੈਸ਼ਨਲ ਪਾਰਟੀ ਦੇ ਉਮੀਦਵਾਰ ਵਜੋਂ ਕ੍ਰਿਸ਼ਨ ਦੇਵ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਉਮੀਦਵਾਰ ਵਜੋਂ ਜਗਤਾਰ ਸਿੰਘ, ਭਾਰਤੀਆ ਜਨ ਸਨਮਾਨ ਪਾਰਟੀ ਦੇ ਉਮੀਦਵਾਰ ਵਜੋਂ ਜਿਲੇ ਸਿੰਘ, ਅਪਨੀ ਏਕਤਾ ਪਾਰਟੀ ਦੇ ਉਮੀਦਵਾਰ ਵਜੋਂ ਪਰਦੀਪ ਕੁਮਾਰ, ਆਮ ਜਨਤਾ ਪਾਰਟੀ (ਇੰਡੀਆ) ਦੇ ਉਮੀਦਵਾਰ ਵਜੋਂ ਰੰਗੀ ਖਾਨ, ਅਜਾਦ ਉਮੀਦਵਾਰ ਵਜੋਂ ਅਮਨਪ੍ਰੀਤ ਸਿੰਘ, ਅਜ਼ਾਦ ਉਮੀਦਵਾਰ ਵਜੋਂ ਸੁਖਵਿੰਦਰ ਸਿੰਘ, ਅਜ਼ਾਦ ਉਮੀਦਵਾਰ ਵਜੋਂ ਚੰਨਵੀਰ ਸਿੰਘ, ਅਜਾਦ ਉਮੀਦਵਾਰ ਵਜੋਂ ਜਸਵੰਚ ਸਿੰਘ, ਅਜਾਦ ਉਮੀਦਵਾਰ ਵਜੋਂ ਪੱਪੂ ਕੁਮਾਰ, ਅਜਾਦ ਉਮੀਦਵਾਰ ਵਜੋਂ ਬਲਵਿੰਦਰ ਸਿੰਘ, ਅਜ਼ਾਦ ਉਮੀਦਵਾਰ ਵਜੋਂ ਬਲਵਿੰਦਰ ਸਿੰਘ ਸੇਖੋਂ, ਅਜ਼ਾਦ ਉਮੀਦਵਾਰ ਵਜੋਂ ਰਾਜਾ ਸਿੰਘ ਤੇ ਅਜ਼ਾਦ ਉਮੀਦਵਾਰ ਵਜੋਂ ਵਿਜੇ ਸਿਆਲ ਦੇ ਨਾਂ ਸ਼ਾਮਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੜਕ ਹਾਦਸੇ ‘ਚ 4 ਵਿਦਿਆਰਥੀਆਂ ਦੀ ਮੌਤ, ਮ੍ਰਿਤਕਾਂ ‘ਚ ਭਾਜਪਾ ਆਗੂ ਅਰੁਣ ਸੂਦ ਦਾ ਭਾਣਜਾ ਵੀ

ਤਿੰਨ ਅਣਪਛਾਤੇ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਕੋਲੋਂ ਖੋਹੇ ਸਾਢੇ 4 ਲੱਖ ਰੁਪਏ