ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ: ਹਰਜੋਤ ਬੈਂਸ

  • ਪੀ.ਐਸ.ਐਲ.ਵੀ.-ਸੀ 57 ਅਦਿੱਤਯ ਐਲ1 ਦੀ ਲਾਂਚ ਦੇ ਬਨਣਗੇ ਗਵਾਹ

ਚੰਡੀਗੜ੍ਹ, 1 ਸਤੰਬਰ 2023 – ਪੀ.ਐਸ.ਐਲ.ਵੀ.-ਸੀ 57 ਅਦਿੱਤਯ ਐਲ1 ਦੀ ਲਾਂਚ ਦੇ ਗਵਾਹ ਬਣਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਅੱਜ ਸ੍ਰੀਹਰੀਕੋਟਾ ਲਈ ਰਵਾਨਾ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਅੱਜ ਇਹ ਵਿਦਿਆਰਥੀ ਪੀ.ਐਸ.ਐਲ.ਵੀ. – ਸੀ 57 ਅਦਿੱਤਯ ਐਲ1 ਦੀ ਲਾਂਚ ਦੇ ਗਵਾਹ ਬਨਣ ਲਈ ਰਵਾਨਾ ਹੋਏ ਹਨ।
ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਇਨ੍ਹਾਂ ਵਿਦਿਆਰਥੀਆਂ ਦਾ ਇਸ ਸਬੰਧੀ ਆਉਣ ਵਾਲਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਨ ਵਿਚ ਸਾਇੰਸ ਵਿਸ਼ੇ ਸਬੰਧੀ ਚੇਟਕ ਪੈਦਾ ਕਰਨ ਲਈ ਇਹ ਉਪਰਾਲਾ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਚੰਦਰਯਾਨ 3 ਅਤੇ ਪੀ.ਐਸ.ਐਲ.ਵੀ. – ਸੀ 56 ਦੀ ਲਾਂਚ ਮੌਕੇ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸ੍ਰੀਹਰੀਕੋਟਾ ਗਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡਾ. ਬਲਜੀਤ ਕੌਰ ਨੇ 62 ਸੁਪਰਵਾਈਜ਼ਰਾਂ ਅਤੇ 1 ਕਲਰਕ ਨੂੰ ਸੌਂਪੇ ਨਿਯੁਕਤੀ ਪੱਤਰ

ਮਾਪਦੰਡ ਨਿਰਧਾਰਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਉਨ੍ਹਾਂ ਦਾ ਟੈਸਟ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਪੂਰਾ ਕੀਤਾ ਜਾਵੇ: ਪੰਜਾਬ ਫੂਡ ਸੇਫਟੀ ਕਮਿਸ਼ਨਰ