ਫਿਰੋਜ਼ਪੁਰ, 22 ਮਈ 2022 – ਸਰਹੱਦੀ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਬਸਤੀ ਸ਼ੇਖਾਂਵਾਲੀ ‘ਚ 23 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੂਰਜ ਵਜੋਂ ਹੋਈ ਹੈ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪੁੱਤਰ ਨਸ਼ੇ ਦਾ ਆਦੀ ਸੀ ਅਤੇ ਚਿੱਟੇ (ਹੈਰੋਇਨ) ਦਾ ਟੀਕਾ ਲਗਾਉਂਦਾ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਵੀ ਕਰਵਾਇਆ ਗਿਆ ਸੀ। ਤੁਹਾਨੂੰ ਦੱਸ ਦਈਏ ਕੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਇੱਕ ਹਫ਼ਤੇ ਵਿੱਚ ਇਹ ਤੀਜੀ ਮੌਤ ਹੈ, ਸੂਰਜ ਸਮੇਤ ਤਿੰਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਏ ਹਨ।
ਐਸਐਸਪੀ ਚਰਨਜੀਤ ਸਿੰਘ ਨੇ ਕਿਹਾ ਕਿ ਜਲਦੀ ਹੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਨਸ਼ਾ ਤਸਕਰਾਂ ਖਿਲਾਫ ਪੁਲਿਸ ਦੀ ਮੁਹਿੰਮ ਜਾਰੀ ਹੈ।
4 ਅਪ੍ਰੈਲ ਨੂੰ ਜ਼ੀਰਾ ਦੀ ਦੁੱਗਣੀ ਬਸਤੀ ‘ਚ 20 ਸਾਲਾ ਨੌਜਵਾਨ, 21 ਅਪ੍ਰੈਲ ਨੂੰ ਮੱਲਾਂਵਾਲਾ ‘ਚ 27 ਸਾਲਾ ਨੌਜਵਾਨ, 25 ਅਪ੍ਰੈਲ ਨੂੰ ਜ਼ੀਰਾ ਦੇ ਮਨਸੂਰਦੇਵਾ ‘ਚ 28 ਸਾਲਾ ਨੌਜਵਾਨ ਨੇ ਪਿੰਡ ਦੇ ਇਕ ਵਿਅਕਤੀ ਅੱਕੂਵਾਲਾ 29 ਅਪਰੈਲ ਨੂੰ ਗੁਰੂਹਰਸਹਾਏ ਦੀ ਬਸਤੀ ਡੇਰਿਆਂ ਵਾਲੀ ਵਿੱਚ 9 ਮਈ ਨੂੰ ਬਸਤੀ ਸ਼ੇਖਾਂਵਾਲੀ ਦੇ ਇੱਕ ਨੌਜਵਾਨ ਅਤੇ ਜਨਤਾ ਪ੍ਰੀਤ ਨਗਰ ਦੇ ਇੱਕ ਨੌਜਵਾਨ ਦੀ ਵੀ ਨਸ਼ੇ ਕਾਰਨ ਮੌਤ ਹੋ ਗਈ ਸੀ।