ਡੇਰਾਬੱਸੀ ਦੇ ਏਰੀਆ ਵਿੱਚ ਫਾ+ਇਰਿੰਗ ਕਰਨ ਵਾਲੇ 3 ਮੁਲਜ਼ਮ 2 ਪਿ+ਸਤੌਲਾਂ ਅਤੇ 5 ਜਿੰਦਾਂ ਕਾਰਤੂਸਾਂ ਸਮੇਤ ਗ੍ਰਿਫਤਾਰ

ਐਸ ਏ ਐਸ ਨਗਰ, 15 ਦਸੰਬਰ, 2023: ਜ਼ਿਲ੍ਹਾ ਪੁਲਿਸ ਐੱਸ ਏ ਐੱਸ ਨਗਰ ਵੱਲੋਂ ਬੀਤੀ 06.12.2023 ਨੂੰ ਸਾਹਿਲ ਪੁੱਤਰ ਰਜਿੰਦਰ ਕੁਮਾਰ ਵਾਸੀ ਮਕਾਨ ਨੰਬਰ: 1349, ਬਾਲਮੀਕ ਮੁਹੱਲਾ, ਡੇਰਾਬੱਸੀ, ਜ਼ਿਲ੍ਹਾ ਐਸ.ਏ.ਐਸ ਨਗਰ ’ਤੇ ਸਪਲੈਂਡਰ ਮੋਟਰਸਾਇਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਜਾਨੋਂ ਮਾਰਨ ਦੀ ਨੀਯਤ ਨਾਲ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਕਾਬੂ ਕਰ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਘਟਨਾ ਸਬੰਧੀ ਮੁਕੱਦਮਾ ਨੰ: 377 ਮਿਤੀ 06-12-2023 ਅ/ਧ 307,506,120ਬੀ ਆਈ ਪੀ ਸੀ ਅਤੇ ਧਾਰਾ 25 ਅਸਲਾ ਐਕਟ, ਥਾਣਾ ਡੇਰਾਬੱਸੀ, ਐਸ.ਏ.ਐਸ ਨਗਰ ਬਰਖਿਲਾਫ ਨਾ-ਮਾਲੂਮ ਵਿਅਕਤੀਆ ਦੇ ਦਰਜ ਰਜਿਸਟਰ ਕੀਤਾ ਗਿਆ ਸੀ।

ਐਸ ਐਸ ਪੀ ਡਾ. ਗਰਗ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਵੇਖਦੇ ਹੋਏ ਕਪਤਾਨ ਪੁਲਿਸ (ਜਾਂਚ) ਅਮਨਦੀਪ ਸਿੰਘ ਬਰਾੜ, ਐਸ.ਏ.ਐਸ ਨਗਰ ਦੀ ਅਗਵਾਈ ਹੇਠ ਉਪ ਕਪਤਾਨ ਪੁਲਿਸ (ਜਾਂਚ), ਐਸ.ਏ.ਐਸ ਨਗਰ ਗੁਰਸ਼ੇਰ ਸਿੰਘ ਅਤੇ ਸੀ.ਆਈ.ਏ ਸਟਾਫ ਮੋਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ’ਤੇ ਆਧਾਰਿਤ ਟੀਮ ਦਾ ਗਠਨ ਕੀਤਾ ਗਿਆ। ਤਫ਼ਤੀਸ਼ ਦੌਰਾਨ ਤਿੰਨ ਦੋਸ਼ੀਆਨ, ਰਾਜਵਿੰਦਰ ਸਿੰਘ, ਜਗਤਾਰ ਸਿੰਘ ਉੱਰਫ ਲੱਬੂ ਅਤੇ ਇਨ੍ਹਾਂ ਦੇ ਇੱਕ ਸਾਥੀ ਨੂੰ ਤਲਾਸ਼ ਕਰਕੇ ਹਸਬ ਜ਼ਾਬਤਾ ਗਿ੍ਰਫਤਾਰ ਕਰਕੇ ਉਨ੍ਹਾਂ ਪਾਸੋਂ 02 ਪਿਸਤੌਲ .32 ਬੋਰ ਅਤੇ 05 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਗਿ੍ਰਫਤਾਰ ਦੋਸ਼ੀਆਂ ’ਚ ਰਾਜਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਮਹਿਮਦਪੁਰ ਥਾਣਾ ਥਾਣਾ ਡੇਰਾਬੱਸੀ, ਐਸ.ਏ.ਐਸ ਨਗਰ, ਜਗਤਾਰ ਸਿੰਘ ਉੱਰਫ ਲੱਬੂ ਪੁੱਤਰ ਭੁਪਿੰਦਰ ਸਿੰਘ ਪਿੰਡ ਮਹਿਮਦਪੁਰ ਥਾਣਾ ਥਾਣਾ ਡੇਰਾਬੱਸੀ, ਐਸ.ਏ.ਐਸ ਨਗਰ ਅਤੇ ਇਨ੍ਹਾਂ ਦਾ ਇੱਕ ਸਾਥੀ ਸ਼ਾਮਿਲ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਘਟਨਾ ਦਾ ਮਾਸਟਰਮਾਇੰਡ ਹਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮਹਿਮਦਪੁਰ, ਥਾਣਾ ਡੇਰਾਬਸੀ, ਐਸ.ਏ.ਐਸ ਨਗਰ ਹੈ, ਜੋ ਕਿ ਲਾਲਾ ਬੈਨੀਪਲ ਦਾ ਭਰਾ ਹੈ। ਲਾਲਾ ਬੈਨੀਪਾਲ ਮੌਜੂਦਾ ਸਮੇਂ ਵਿਦੇਸ਼ ਵਿੱਚ ਰਹਿ ਰਿਹਾ ਹੈ। ਇਨ੍ਹਾਂ ਦੋਵਾਂ ਵੱਲੋਂ ਰੰਜਿਸ਼ ਕਾਰਨ ਇਹ ਹਮਲਾ ਕਰਵਾਇਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ ਦਾ ਸੱਦਾ

ਜੇ ਭਾਜਪਾ ਸੰਸਦ ਦੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਦੇਸ਼ ਦੀ ਰੱਖਿਆ ਕਿਵੇਂ ਕਰੇਗੀ ? : ਰਾਘਵ ਚੱਢਾ