ਲੁਧਿਆਣਾ ਵੇਟਰ ਕ+ਤ+ਲ+ਕਾਂ+ਡ: 3 ਗ੍ਰਿਫਤਾਰ, ਭੱਜਣ ਦੀ ਕਰ ਰਹੇ ਸੀ ਕੋਸ਼ਿਸ਼

  • ਦਿਲ ‘ਚ ਚਾਕੂ ਮਾਰ ਕੇ ਕੀਤਾ ਸੀ ਨੌਜਵਾਨ ਦਾ ਕ+ਤ+ਲ

ਲੁਧਿਆਣਾ, 15 ਦਸੰਬਰ 2022 – ਕਰੀਬ 9 ਦਿਨ ਪਹਿਲਾਂ ਲੁਧਿਆਣਾ ‘ਚ 5500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ 18 ਸਾਲਾ ਵੇਟਰ ਵਿੱਕੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੀਏਯੂ ਥਾਣੇ ਦੀ ਪੁਲੀਸ ਨੇ ਟਰੇਸ ਕਰਕੇ ਠੇਕੇਦਾਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਸ਼ਹਿਰ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਮੁਲਜ਼ਮਾਂ ਨੇ ਮ੍ਰਿਤਕ ਵਿੱਕੀ ਦੇ ਦਿਲ ‘ਤੇ ਤੇਜ਼ਧਾਰ ਚਾਕੂ ਨਾਲ ਵਾਰ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ |

ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤਹਿਤ ਪੁਲੀਸ ਨੇ ਛਾਪਾ ਮਾਰ ਕੇ ਕਾਤਲਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਕਾਤਲਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਦੋਸ਼ੀਆਂ ਨੂੰ ਹੰਬੜਾ ਰੋਡ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਸਾਰੇ ਦੋਸ਼ੀ ਕੁਝ ਹੀ ਪਲਾਂ ‘ਚ ਸ਼ਹਿਰ ਛੱਡਣ ਵਾਲੇ ਸਨ। ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ ਬਾਲੂ, ਉਸ ਦੇ ਸਾਥੀ ਕ੍ਰਿਸ਼ਨ ਕੁਮਾਰ ਉਰਫ ਕ੍ਰਿਸ਼ਨ ਅਤੇ ਮਨਜਿੰਦਰ ਸਿੰਘ ਉਰਫ ਮਨੀ ਸੰਧੂ ਵਜੋਂ ਹੋਈ ਹੈ।

ਥਾਣਾ ਪੀਏਯੂ ਦੇ ਐਸਐਚਓ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ 5 ਦਸੰਬਰ ਨੂੰ ਹੰਬੜਾ ਰੋਡ ’ਤੇ ਸਥਿਤ ਚੰਦ ਕਲੋਨੀ ਡੇਅਰੀ ਕੰਪਲੈਕਸ ਵਿੱਚ ਨੇਪਾਲੀ ਵੇਟਰ ਵਿੱਕੀ ਨੂੰ ਮੁਲਜ਼ਮਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਲੜਾਈ ਵਿੱਚ ਮ੍ਰਿਤਕ ਦੇ ਭਰਾ ਵਿਜੇ ਦੇ ਵੀ ਸੱਟਾਂ ਲੱਗੀਆਂ ਹਨ। ਵਿੱਕੀ ਬਲਵਿੰਦਰ ਸਿੰਘ ਬਾਲੂ ਦੇ ਕੋਲ ਕੰਮ ਕਰਦਾ ਸੀ, ਜੋ ਉਸ ਨੂੰ ਵੇਟਰ ਵਜੋਂ ਕੰਮ ਕਰਨ ਲਈ ਵੱਖ-ਵੱਖ ਸਮਾਗਮਾਂ ‘ਤੇ ਭੇਜਦਾ ਸੀ।

ਵਿਜੇ ਨੇ ਕਿਹਾ ਸੀ ਕਿ ਵਿੱਕੀ ਨੇ ਠੇਕੇਦਾਰ ਨੂੰ ਉਸ ਦਾ ਬਕਾਇਆ ਕਲੀਅਰ ਕਰਨ ਲਈ ਕਿਹਾ ਸੀ। ਕਿਉਂਕਿ ਉਸ ਦੇ 5500 ਰੁਪਏ ਬਾਲੂ ਤੋਂ ਲਏ ਸਨ। 9 ਦਿਨ ਪਹਿਲਾਂ ਸੋਮਵਾਰ ਦੇਰ ਰਾਤ ਇਸ ਗੱਲ ਨੂੰ ਲੈ ਕੇ ਚਾਂਦ ਕਲੋਨੀ ‘ਚ ਦੋਵਾਂ ਵਿਚਾਲੇ ਲੜਾਈ ਹੋ ਗਈ ਸੀ। ਮੁਲਜ਼ਮਾਂ ਨੇ ਵਿੱਕੀ ਦੀ ਪਿੱਠ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਸੀ। ਹਥਿਆਰ ਵਿੱਕੀ ਦੇ ਦਿਲ ਵਿੱਚ ਵੱਜਿਆ ਤੇ ਉਹ ਸੜਕ ’ਤੇ ਡਿੱਗ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਸਐਚਓ ਨੇ ਦੱਸਿਆ ਕਿ ਮਨੀ ਸੰਧੂ ਖ਼ਿਲਾਫ਼ ਪਹਿਲਾਂ ਹੀ ਪੀਏਯੂ ਥਾਣੇ ਵਿੱਚ ਕੁੱਟਮਾਰ ਦਾ ਕੇਸ ਦਰਜ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਘਰ ਜਾ ਰਹੀ ਨਰਸ ਨਾਲ ਆਟੋ ‘ਚ ਜਬਰ-ਜਨਾਹ ਦੀ ਕੋਸ਼ਿਸ਼ ਦਾ ਮਾਮਲਾ: 2 ਗ੍ਰਿਫਤਾਰ

ਰੇਲਵੇ ਟ੍ਰੈਕ ‘ਤੇ ਰੀਲ ਬਣਾਉਣ ਸਮੇਂ ਟਰੇਨ ਦੀ ਲਪੇਟ ‘ਚ ਆਉਣ ਨਾਲ ਲੜਕੀ ਸਮੇਤ ਤਿੰਨ ਦੀ ਮੌ+ਤ