ਲੁਧਿਆਣਾ, 20 ਮਈ 2025 – ਅੰਕੁਰ ਗੁਪਤਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਲੁਧਿਆਣਾ (ਦਿਹਾਤੀ), ਵਰਿੰਦਰ ਸਿੰਘ ਖੋਸਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਦਾਖਾ, ਲੁਧਿਆਣਾ (ਦਿਹਾਤੀ) ਦੀ ਅਗਵਾਈ ਹੇਠ “ਯੁੱਧ ਨਸਿਆ ਵਿਰੁੱਧ” ਤਹਿਤ ਚਲਾਈ ਗਈ ਵਿਸੇਸ ਮੁਹਿਮ ਤਹਿਤ ਮਿਤੀ 13.05.2025 ਨੂੰ SIVSHO ਸਾਹਿਬਮੀਤ ਸਿੰਘ ਥਾਣਾ ਜੋਧਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਮਿਤੀ 13.05.2025 ਨੂੰ ਐਸ.ਆਈ ਗੁਰਚਰਨ ਸਿੰਘ 410/ਲੁਧਿ. ਦਿ. ਸਮੇਤ ਸਾਥੀ ਕਰਮਚਾਰੀਆਂ ਦੇ ਬਰਾਏ ਕਰਨੇ ਇਲਾਕਾ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਮੇਨ ਬਜਾਰ ਜੋਧਾਂ ਮੌਜੂਦ ਸੀ ਤਾਂ ਮੁੱਖਬਰ ਖਾਸ ਦੀ ਇਤਲਾਹ ਪਰ ਬਿਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਭਨੋਹੜ ਥਾਣਾ ਦਾਖਾ ਜਿਲ੍ਹਾ ਲੁਧਿਆਣਾ ਜੋ ਆਰਮੀ ਵਿੱਚ ਆਪਣੀ ਸੇਵਾ ਨਿਭਾ ਰਿਹਾ ਹੈ, ਨੂੰ 255 ਗ੍ਰਾਮ ਹੈਰੋਇਨ, ਇੱਕ ਕਾਰ ਨੰਬਰੀ ਪੀ.ਬੀ-10-ਜੀ.ਈ-2063 ਰੰਗ ਚਿੱਟਾ ਅਤੇ ਮੋਬਾਇਲ 15 Pro Max ਦੇ ਮੁਕੱਦਮਾ ਨੰਬਰ 47 ਮਿਤੀ 13-05-2025 ਜੁਰਮ 21,25-61-85 NDPS Act ਥਾਣਾ ਜੋਧਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ । ਦੋਸੀ ਬਿਕਰਮਜੀਤ ਸਿੰਘ ਉਕਤ ਦੀ ਪੁੱਛ-ਗਿੱਛ ਦੇ ਆਧਾਰ ਪਰ ਮੁਕੱਦਮਾ ਉਕਤ ਵਿੱਚ ਹੇਠ ਲਿਖੇ ਦੋਸੀਆਨ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ:-
- ਗੁਰਦੇਵ ਸਿੰਘ ਦੇਵ ਪੁੱਤਰ ਹਰਬੰਸ ਸਿੰਘ (ਗ੍ਰਿਫਤਾਰ -15.05.2025)
- ਬਲਜਿੰਦਰ ਸਿੰਘ ਉਰਫ ਬੱਲੀ ਪੁੱਤਰ ਹੰਸਾ ਸਿੰਘ ਵਾਸੀ ਚੰਦ ਭਾਨ ਥਾਣਾ ਜੈਤੋ ਜ਼ਿਲ੍ਹਾ ਫਰੀਦਕੋਟ (ਗ੍ਰਿਫਤਾਰ-18.05.2025)
- ਜਸਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਨੇੜੇ ਸਕੂਲ ਝਿੰਗਰ ਕਲਾ ਜ਼ਿਲ੍ਹਾ ਹੁਸਿਆਰਪੁਰ (ਗ੍ਰਿਫਤਾਰ-18.05.2025)
ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਜਸਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਨੇੜੇ ਸਕੂਲ ਝਿੰਗਰ ਕਲਾ ਜਿਲਾ ਹੁਸਿਆਰਪੁਰ, ਬਲਜਿੰਦਰ ਸਿੰਘ ਉਰਫ ਬੱਲੀ ਪੁੱਤਰ ਹੰਸਾ ਸਿੰਘ ਵਾਸੀ ਚੰਦ ਭਾਨ ਥਾਣਾ ਜੈਤੋ ਆਰਮੀ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ। ਮੁਕੱਦਮਾ ਉਕਤ ਵਿੱਚ ਤਿੰਨ ਹੋਰ ਦੋਸ਼ੀ ਨਾਮਜਦ ਕੀਤੇ ਗਏ ਹਨ। ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ।

