- ਆਦੇਸ਼ਾਂ ਦੀ ਪਾਲਣਾ ਨਾ ਕਰਨ ਅਤੇ ਗ੍ਰਾਂਟ ਵਿਚ ਹੇਰਾਫ਼ੇਰੀ ਕਰਨ ਦੇ ਦੋਸ਼ ‘ਚ ਹੋਈ ਕਾਰਵਾਈ
ਅੰਮ੍ਰਿਤਸਰ, 22 ਫਰਵਰੀ 2023 – ਪੰਜਾਬ ਸਰਕਾਰ ਵਲੋਂ 3 BPEO ਨੂੰ ਮੁਅੱਤਲ ਕਰ ਦਿੱਤਾ ਗਏ ਹੈ। ਸਰਕਾਰ ਵੱਲੋਂ ਇਹ ਕਾਰਵਾਈ ਆਦੇਸ਼ਾਂ ਦੀ ਪਾਲਣਾ ਨਾ ਕਰਨ ਅਤੇ ਗ੍ਰਾਂਟ ਵਿਚ ਹੇਰਾਫ਼ੇਰੀ ਕਰਨ ਕਾਰਨ ਕੀਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਯਸ਼ਪਾਲ ਬੀ.ਪੀ.ਈ.ਓ. ਬਲਾਕ ਵੇਰਕਾ, ਰਵਿੰਦਰਜੀਤ ਕੌਰ ਬੀ.ਪੀ.ਈ.ਓ. ਬਲਾਕ ਅੰਮ੍ਰਿਤਸਰ ਅਤੇ ਦਲਜੀਤ ਸਿੰਘ ਬੀ.ਪੀ.ਈ.ਓ. ਬਲਾਕ ਚੋਗਾਵਾਂ ਨੂੰ ਜ਼ਿਲ੍ਹੇ ਵਿਚ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦੀ ਖ਼ਰੀਦ ਸੰਬੰਧੀ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਅਤੇ ਗ੍ਰਾਂਟ ਵਿਚ ਹੇਰਾਫ਼ੇਰੀ ਕਰਨ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਵਲੀ 1970 ਦੇ ਨਿਯਮ (1) ਅਨੁਸਾਰ ਸਰਕਾਰੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

