ਮੁੰਬਈ ਬੰਦਰਵਾਹ ਤੋਂ ਫੜੀ ਹੈਰੋਇਨ ਦੇ ਮਾਮਲੇ ਵਿਚ 3 ਹਾਈ ਪ੍ਰੋਫਾਈਲ ਡਰੱਗ ਸਮੱਗਲਰ ਗ੍ਰਿਫਤਾਰ

ਚੰਡੀਗੜ੍ਹ, 3 ਨਵੰਬਰ 2022 – ਮੁੰਬਈ ਬੰਦਰਗਾਹ ਤੋਂ ਫੜੀ ਹੈਰੋਇਨ ਦੇ ਮਾਮਲੇ ਵਿਚ ਗੁਰਦਾਸਪੁਰ ਪੁਲਿਸ ਨੇ 3 ਹਾਈ ਪ੍ਰੋਫਾਈਲ ਡਰੱਗ ਸਮੱਗਲਰ ਗ੍ਰਿਫਤਾਰ ਕੀਤੇ ਹਨ। 22 ਜੁਲਾਈ 2022 ਨੂੰ ਪੰਜਾਬ ਪੁਲਿਸ ਅਤੇ ATS ਮੁੰਬਈ ਪੁਲਿਸ ਨੇ ਸਾਂਝੇ ਆਪ੍ਰੇਸ਼ਨ ‘ਚ Nhava Sheva Port ਤੋਂ 72.5 ਕਿਲੋਗ੍ਰਾਮ ਹੈਰੋਇਨ ਫੜੀ ਸੀ।

ਪੰਜਾਬ ਪੁਲਿਸ ਦੇ ਕਾਰਜਕਾਰੀ ਡੀ ਜੀ ਪੀ ਗੌਰਵ ਯਾਦਵ ਨੇ ਇਸ ਸੰਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਸੇਵਕ ਸਿੰਘ ਪਿੰਡ ਪੰਡੋਰੀ ਗੁਰਦਾਸਪੁਰ, ਮਨਜੀਤ ਸਿੰਘ ਪਿੰਡ ਮਾਵਾ ਅਤੇ ਗੁਰਵਿੰਦਰ ਸਿੰਘ ਪਿੰਡ ਪੰਡੋਰੀ ਥਾਣਾ ਲੋਪੋਕੇ ਵੱਜੋਂ ਹੋਈ ਹੈ। ਇਹਨਾਂ ਤਿੰਨਾਂ ਨੂੰ ਗੁਰਦਾਸਪੁਰ ਸੀ ਆਈ ਏ ਸਟਾਫ ਨੇ ਨਾਕੇਬੰਦੀ ‘ਤੇ ਚੈਕਿੰਗ ਦੌਰਾਨ ਗਿਰਫ਼ਤਾਰ ਕੀਤਾ ਹੈ। ਇਹਨਾਂ ਕੋਲੋ ਰਿਵਾਲਵਰ 32 ਬੋਰ ਅਤੇ 12 ਜਿੰਦਾ ਰੌਂਦ ਵੀ ਬਰਾਮਦ ਹੋਏ ਹਨ। ਇਹ ਤਿੰਨੇ ਹੀ ਜਣੇ ਥਾਰ ਗੱਡੀ ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਗੁਰਦਾਸਪੁਰ ਆ ਰਹੇ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਕੀਲਾਂ ਦੀ ਹੜਤਾਲ ਕਾਰਨ ਬੈਂਸ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਟਲੀ: ਹੁਣ 4 ਨਵੰਬਰ ਨੂੰ ਹੋਏਗੀ ਸੁਣਵਾਈ

ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਬਾਣੀ ਤੇ ਆਧਾਰਿਤ ਕਾਰਵਾਈ ਗਈ ‘ਵਿਸ਼ਵ ਸਿੱਖ ਕਾਨਫਰੰਸ’ ‘ਚ ਉੱਘੇ ਸਿੱਖ ਵਿਦਵਾਨਾਂ ਨੇ ਲਿਆ ਹਿੱਸਾ