ਇਟਲੀ ‘ਚ 3 ਪੰਜਾਬੀ ਨੌਜਵਾਨਾਂ ਦੀ ਮੌ+ਤ: ਔਡੀ ਕਾਰ ਬੇਕਾਬੂ ਹੋ ਕੇ ਸੜਕ ‘ਤੇ ਪਲਟੀ

  • ਫੇਰ ਬੈਰੀਕੇਡ ਨਾਲ ਜਾ ਟਕਰਾਈ
  • ਮਰਨ ਵਾਲਿਆਂ ‘ਚੋਂ ਇਕ ਜਲੰਧਰ ਦਾ ਰਹਿਣ ਵਾਲਾ ਸੀ
  • 2 ਦੀ ਨਹੀਂ ਹੋ ਸਕੀ ਪਛਾਣ

ਚੰਡੀਗੜ੍ਹ, 12 ਨਵੰਬਰ 2023 – ਇਟਲੀ ‘ਚ ਸੜਕ ਹਾਦਸੇ ‘ਚ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਨੌਜਵਾਨ ਜਲੰਧਰ ਦੇ ਪਿੰਡ ਉਚਾ ਪਿੰਡ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਛਾਣ ਗੁਰਤੇਜ ਸਿੰਘ ਉਰਫ਼ ਗੁਰੀ (27) ਵਜੋਂ ਹੋਈ ਹੈ। ਬੀਤੀ ਰਾਤ ਉਹ ਇੱਕ ਕਾਰ ਵਿੱਚ ਉਰਮੇਲੇ-ਉਡੇਰਸੋ ਹਾਈਵੇ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ ਅਤੇ ਬੈਰੀਕੇਡ ਨਾਲ ਜਾ ਟਕਰਾਈ। ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।

ਇਹ ਹਾਦਸਾ ਇਟਲੀ ਦੇ ਤਰਵੀਜੋ ਸ਼ਹਿਰ ਨੇੜੇ ਵਾਪਰਿਆ। ਤਿੰਨੋਂ ਨੌਜਵਾਨ ਔਡੀ ਕਾਰ ਵਿੱਚ ਸਵਾਰ ਸਨ। ਜਲੰਧਰ ਦੇ ਰਹਿਣ ਵਾਲੇ ਗੁਰੀ ਦੀ ਪਛਾਣ ਹੋ ਗਈ ਹੈ ਪਰ ਉਸ ਦੇ ਦੋ ਸਾਥੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਘਟਨਾ ‘ਚ ਇਕ ਹੋਰ ਪੈਦਲ ਯਾਤਰੀ ਵੀ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਤਰਵੀਜੋ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਖਰਾਬ ਮੌਸਮ ਕਾਰਨ ਹੋਇਆ ਹੈ। ਤਰਵੀਜੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਯੁੱਧਿਆ ‘ਚ 22 ਲੱਖ ਦੀਵੇ ਜਗਾਉਣ ਦਾ ਰਿਕਾਰਡ ਬਣਿਆ: 2 ਡਰੋਨਾਂ ਨਾਲ ਕੀਤੀ ਗਈ ਗਿਣਤੀ

ਕੈਨੇਡਾ ‘ਚ ਫਿਰ ਗੈਂ+ਗਵਾਰ: ਬ੍ਰਦਰਜ਼ ਕੀਪਰਜ਼ ਗੈਂਗ ਦੇ ਹਰਪ੍ਰੀਤ ਉੱਪਲ ਅਤੇ ਉਸ ਦੇ 11 ਸਾਲਾ ਪੁੱਤ ਦੀ ਗੋਲੀ ਮਾਰ ਕੇ ਹੱ+ਤਿਆ