3 ਲੁਟੇਰਿਆਂ ਨੇ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹੀਆਂ, ਧੀ ਨੂੰ ਦੇਣ ਜਾ ਰਹੀ ਸੀ ਲੋਹੜੀ

ਲੁਧਿਆਣਾ, 10 ਜਨਵਰੀ 2023 – ਲੁਧਿਆਣਾ ‘ਚ ਲੁਟੇਰੇ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਇਹ ਔਰਤ ਲੋਹੜੀ ਦੇ ਤਿਉਹਾਰ ਦਾ ਸਮਾਨ ਦੇਣ ਲਈ ਆਪਣੀ ਧੀ ਦੇ ਘਰ ਜਾ ਰਹੀ ਸੀ। ਔਰਤ ਵੀ ਬਦਮਾਸ਼ ਨੂੰ ਫੜਨ ਲਈ ਪਿੱਛੇ ਭੱਜੀ ਪਰ ਉਹ ਆਪਣੇ ਹੋਰ ਦੋਸਤਾਂ ਨਾਲ ਬਾਈਕ ‘ਤੇ ਫਰਾਰ ਹੋ ਗਿਆ।

ਘਟਨਾ ਪ੍ਰੀਤ ਨਗਰ ਗਲੀ ਨੰਬਰ 21 ਇਲਾਕੇ ਦੀ ਹੈ। ਔਰਤ ਦਾ ਰੌਲਾ ਸੁਣ ਕੇ ਆਸਪਾਸ ਦੇ ਲੋਕ ਵੀ ਇਕੱਠੇ ਹੋ ਗਏ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਚੋਰੀ ਦੀ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਵਿੱਚ ਇਹ ਚੌਥੀ ਵੱਡੀ ਘਟਨਾ ਹੈ। ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਲੋਕ ਪੁਲੀਸ ਨੂੰ ਸਹਿਯੋਗ ਦੇਣ। ਜੇਕਰ ਇਲਾਕੇ ‘ਚ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਪੁਲਿਸ ਨੂੰ ਸੂਚਿਤ ਕਰੋ। ਜਦੋਂ ਬਦਮਾਸ਼ਾਂ ਦੀ ਬਾਈਕ ਦਾ ਨੰਬਰ ਚੈੱਕ ਕੀਤਾ ਗਿਆ ਤਾਂ ਇਹ ਜਾਅਲੀ ਪਾਇਆ ਗਿਆ। ਪੁਲੀਸ ਨੇ ਘਟਨਾ ਵਾਲੀ ਥਾਂ ਦਾ ਸੀਸੀਟੀਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਹਿਲਾਂ ਹਮਲਾਵਰਾਂ ਨੇ ਇੱਕਲਾ ਦੇਖ ਕੀਤਾ ਹਮਲਾ, ਫਿਰ ਨੌਜਵਾਨ ਦੇ ਦੋਵੇਂ ਹੱਥ ਵੱ+ਢ ਕੇ ਲੈ ਗਏ ਨਾਲ

ਸਰਕਾਰੀ ਮੁਲਾਜ਼ਮ ਤੋਂ 1,50,000 ਰੁਪਏ ਦੀ ਜ਼ਬਰੀ ਵਸੂਲੀ ਕਰਨ ਵਾਲੇ ਤਿੰਨ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ