ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ: 2 ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ

ਤਰਨਤਾਰਨ, 18 ਅਪ੍ਰੈਲ 2023 – ਤਰਨਤਾਰਨ ‘ਚ ਇੱਕ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨਾਂ ਵਿੱਚ 2 ਚਚੇਰੇ ਭਰਾ ਹਨ ਅਤੇ ਸਾਰੇ ਚੋਹਲਾ ਸਾਹਿਬ ਦੇ ਰਹਿਣ ਵਾਲੇ ਹਨ। ਤਿੰਨੋਂ ਨੌਜਵਾਨ ਆਈ-10 ਕਾਰ ਵਿੱਚ ਸਰਹਾਲੀ ਤੋਂ ਘਰ ਪਰਤ ਰਹੇ ਸਨ। ਪੁਲੀਸ ਨੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

ਮ੍ਰਿਤਕਾਂ ਦੀ ਪਛਾਣ ਨਿਸ਼ਾਨ ਸਿੰਘ, ਜਤਿਨ ਅਤੇ ਅੰਕੁਸ਼ ਕੁਮਾਰ ਵਜੋਂ ਹੋਈ ਹੈ। ਤਿੰਨੋਂ ਨੌਜਵਾਨ ਤਰਨਤਾਰਨ ਦੇ ਚੋਹਲਾ ਸਾਹਿਬ ਦੇ ਰਹਿਣ ਵਾਲੇ ਹਨ। ਜਤਿਨ ਅਤੇ ਅੰਕੁਸ਼ ਕਿਸੇ ਕੰਮ ਲਈ ਸਰਹਾਲੀ ਗਏ ਹੋਏ ਸਨ। ਦੋਵੇਂ ਚਚੇਰੇ ਭਰਾ ਰਾਤ ਸਮੇਂ ਵਾਪਸ ਆ ਰਹੇ ਸਨ। ਉਦੋਂ ਹੀ ਉਹਨਾਂ ਨੂੰ ਨਿਸ਼ਾਨ ਸਿੰਘ ਉਥੇ ਮਿਲ ਗਿਆ ਅਤੇ ਦੋਵਾਂ ਨੇ ਉਸ ਨੂੰ ਘਰ ਤੱਕ ਲਿਫਟ ਦੇ ਦਿੱਤੀ। ਗੱਡੀ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ, ਚੋਹਲਾ ਸਾਹਿਬ ਰੋਡ ‘ਤੇ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉੱਤਰ ਕੇ ਦਰਖਤ ਨਾਲ ਜਾ ਟਕਰਾਈ।

ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇੰਨਾ ਹੀ ਨਹੀਂ ਕਾਰ ਅੱਧ ਤੋਂ ਵੱਧ ਮੁੜ ਗਈ ਹੈ। ਦਰਵਾਜ਼ੇ ਤੋੜ ਕੇ ਬੜੀ ਮੁਸ਼ਕਲ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ। ਇੱਕੋ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਕਾਰਨ ਰੋ-ਰੋ ਕੇ ਸਾਰਿਆਂ ਦਾ ਬੁਰਾ ਹਾਲ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਰੀਦਾਬਾਦ ਦੇ ਵਿਦਿਆਰਥੀਆਂ ਨੇ ਗਿੰਨੀਜ਼ ਬੁੱਕ ਆਫ ਰਿਕਾਰਡਜ਼ ‘ਚ ਦਰਜ ਕਰਾਇਆ ਨਾਂਅ

5ਵਾਂ ਅੰਡਰ-15 ਅਮਨਜੀਤ ਮੈਮੋਰੀਅਲ ਇੰਟਰ ਸਕੂਲ ਟੀ-20 ਕ੍ਰਿਕਟ ਟੂਰਨਾਮੈਂਟ, ਵਾਈ.ਪੀ.ਐਸ. ਮੋਹਾਲੀ ਬਣਿਆ ਚੈਂਪੀਅਨ