ਪੰਜਾਬ ਸਰਕਾਰ ਦੀ ਸਕੀਮ ਕਾਰਨ ਵਿੱਚ 36.65 ਲੱਖ ਖਪਤਕਾਰਾਂ ਨੂੰ ਮਿਲ ਰਹੀ ਮੁਫਤ ਬਿਜਲੀ

  • ਜ਼ੀਰੋ ਬਿੱਲਾਂ ਵਾਲੇ ਲੋਕਾਂ ਦੀ ਗਿਣਤੀ ‘ਚ 2.89 ਲੱਖ ਦਾ ਵਾਧਾ

ਚੰਡੀਗੜ੍ਹ, 12 ਜਨਵਰੀ 2024 – ਪੰਜਾਬ ਸਰਕਾਰ ਦੀ ਸਕੀਮ ਕਾਰਨ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਲੈਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਕਾਰਨ ਲੋਕ ਬਿਜਲੀ ਦੇ ਬਿੱਲ ਭਰਨ ਤੋਂ ਬਚ ਰਹੇ ਹਨ। ਪਾਵਰਕੌਮ ਵੱਲੋਂ ਭੇਜੇ ਗਏ ਬਿੱਲਾਂ ਤੋਂ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ। ਦਸੰਬਰ 2023 ਤੱਕ, 36.65 ਲੱਖ ਲੋਕਾਂ ਨੇ ਜ਼ੀਰੋ ਬਿੱਲ ਪ੍ਰਾਪਤ ਕੀਤੇ ਸਨ। ਦਸੰਬਰ-2022 ਵਿੱਚ ਇਹ ਗਿਣਤੀ 33.16 ਲੱਖ ਸੀ। ਇੱਕ ਸਾਲ ਵਿੱਚ ਮੁਫਤ ਬਿਜਲੀ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਵਿੱਚ 2.89 ਲੱਖ ਦਾ ਵਾਧਾ ਹੋਇਆ ਹੈ।

ਪੰਜਾਬ ਵਿੱਚ ਸਰਕਾਰ ਦੀ ਸਕੀਮ ਤਹਿਤ ਬਿਜਲੀ ਵਿਭਾਗ ਵੱਲੋਂ ਘਰੇਲੂ ਮੀਟਰਾਂ ’ਤੇ ਸਬਸਿਡੀ ਦਿੱਤੀ ਜਾਂਦੀ ਹੈ। ਮਾਹਿਰਾਂ ਅਨੁਸਾਰ ਲੋਕਾਂ ਨੇ ਇਸ ਦਾ ਨਾਜਾਇਜ਼ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਜਿਨ੍ਹਾਂ ਘਰਾਂ ਦਾ ਇੱਕ ਮੀਟਰ ਸੀ, ਉਨ੍ਹਾਂ ਦੀ ਗਿਣਤੀ ਹੁਣ ਦੋ ਹੋ ਗਈ ਹੈ। ਇਸ ਕਾਰਨ ਸਿੱਧੇ ਤੌਰ ‘ਤੇ ਖਪਤਕਾਰਾਂ ਦੀ ਗਿਣਤੀ ਵਧੀ ਹੈ। ਦਸੰਬਰ 2023 ਤੱਕ ਸਬਸਿਡੀ ਦਾ ਬਿੱਲ 540.59 ਕਰੋੜ ਰੁਪਏ ਹੈ। ਜਦੋਂ ਕਿ ਦਸੰਬਰ 2022 ਤੱਕ ਇਹ 388.28 ਕਰੋੜ ਰੁਪਏ ਸੀ। ਇੱਕ ਸਾਲ ਵਿੱਚ ਸਬਸਿਡੀ ਦੇ ਬਿੱਲਾਂ ਵਿੱਚ 152.31 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਅਗਲੇ ਵਿੱਤੀ ਸਾਲ ਵਿੱਚ ਪੂਰੇ ਪੰਜਾਬ ਵਿੱਚ ਸਬਸਿਡੀ ਬਿੱਲ 22 ਹਜ਼ਾਰ ਕਰੋੜ ਰੁਪਏ ਆਉਣ ਦਾ ਅਨੁਮਾਨ ਹੈ। ਇਸ ਵਿੱਚ ਘਰੇਲੂ ਖਪਤਕਾਰਾਂ ਦੇ 9 ਹਜ਼ਾਰ ਕਰੋੜ ਰੁਪਏ ਦੇ ਬਿੱਲ ਵੀ ਸ਼ਾਮਲ ਹਨ। ਖੇਤੀ ਮੀਟਰਾਂ ਦਾ ਬਿੱਲ 10 ਹਜ਼ਾਰ ਕਰੋੜ ਰੁਪਏ ਅਤੇ ਉਦਯੋਗਿਕ ਸਬਸਿਡੀ 3000 ਕਰੋੜ ਰੁਪਏ ਹੋਵੇਗੀ। ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਨੂੰ ਰੋਜ਼ਾਨਾ ਔਸਤਨ 60.27 ਕਰੋੜ ਰੁਪਏ ਸਬਸਿਡੀ ਵਜੋਂ ਅਦਾ ਕਰਨੇ ਪੈਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ-ਹਰਿਆਣਾ ‘ਚ ਸੰਘਣੀ ਪੈ ਰਹੀ ਧੁੰਦ, ਕਈ ਸ਼ਹਿਰਾਂ ‘ਚ ਵਿਜ਼ੀਬਿਲਟੀ ਬਹੁਤ ਹੀ ਘੱਟ

ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲਾ ਅੱਜ ਤੋਂ, ਮਾਘੀ ਵਾਲੇ ਦਿਨ 14 ਜਨਵਰੀ ਨੂੰ ਹੋਵੇਗੀ ਸਮਾਪਤੀ