- ਡਾਕਟਰ ਨੇ ਬਿਨਾਂ ਚੀਰਫਾੜ ਦੇ ਕੱਢਿਆ ਬਾਹਰ
ਗੁਰਦਾਸਪੁਰ, 20 ਜੂਨ 2024 – ਕਹਿੰਦੇ ਹਨ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਹਨ। ਅਜਿਹਾ ਕਰਕੇ ਦਿਖਾਇਆ ਹੈ ਗੁਰਦਾਸਪੁਰ ਵਿੱਚ ਗੈਸਟਰੋ ਅਤੇ ਸੁਪਰ ਸਪੈਸ਼ਲਟੀ ਡਾਕਟਰ ਅਮਨਦੀਪ ਸਿੰਘ ਸਿੱਧੂ ਨੇ। ਜਿੱਥੇ ਬਟਾਲੇ ਦੇ ਰਹਿਣ ਵਾਲੇ 38 ਸਾਲਾਂ ਨੌਜਵਾਨ ਨੇ ਘਰਦਿਆਂ ਨਾਲ ਲੜ ਕੇ ਨੇਲ ਕਟਰ ਨਿਗਲ ਲਿਆ। ਜਦੋਂ ਬਾਅਦ ਦੇ ਵਿੱਚ ਜਦੋਂ ਨੇਲ ਕਟਰ ਪੇਟ ਵਿੱਚ ਚਲਾ ਗਿਆ ਤਾਂ ਉਹ ਦਰਦ ਨਾਲ ਤੜਫਣ ਲੱਗਾ। ਜਿਸ ਤੋਂ ਬਾਅਦ ਘਰਦਿਆਂ ਨੇ ਉਸਨੂੰ ਤੜਫਦਾ ਦੇਖ ਗੁਰਦਾਸਪੁਰ ਦੇ ਬਟਾਲਾ ਰੋਡ ਤੇ ਸਥਿਤ ਡਾ ਸਿੱਧੂ ਐਡ ਸੁਪਰ ਸਪੈਸ਼ਲਿਸਟ ਡਾ ਅਮਨਦੀਪ ਸਿੰਘ ਸਿੱਧੂ ਨਾਲ ਸਪੰਰਕ ਕੀਤਾ ਤਾਂ ਡਾਕਟਰ ਨੇ ਬਿਨਾਂ ਕਿਸੇ ਚੀੜ ਫਾੜ ਦੇ ਦੀ ਐਂਡੋਸਕੋਪੀ ਜਰੀਏ ਫੂਡ ਪਾਈਪ ਰਾਹੀਂ ਪੇਟ ਵਿੱਚੋਂ ਨੇਲ ਕਟਰ ਨੂੰ ਬਾਹਰ ਕੱਢ ਦਿੱਤਾ ਤਾਂ ਮਰੀਜ਼ ਅਤੇ ਉਸਦੇ ਘਰਦਿਆਂ ਨੇ ਡਾਕਟਰ ਦਾ ਧੰਨਵਾਦ ਕੀਤਾ, ਕਿਉਂਕਿ ਬਿਨਾਂ ਕਿਸੇ ਚੀਰਫਾੜ ਦੇ ਅਤੇ ਪੇਟ ਅਤੇ ਫੂਡ ਪਾਈਪ ਦੇ ਵਿੱਚੋਂ ਨੇਲ ਕਟਰ ਕੱਢਣਾ ਅਸੰਭਵ ਸੀ ਜਿਸ ਨੂੰ ਡਾਕਟਰ ਸਿੱਧੂ ਨੇ ਸੰਭਵ ਕਰ ਦਿਖਾਇਆ।
ਜਿੱਥੇ ਇਸ ਮੌਕੇ ਤੇ ਡਾਕਟਰ ਅਮਨਦੀਪ ਸਿੰਘ ਸਿੱਧੂ ਨੇ ਇਸ ਦਾ ਕ੍ਰੈਡਿਟ ਆਪਣੇ ਮਾਤਾ ਪਿਤਾ ਅਤੇ ਆਪਣੇ ਸੀਨੀਅਰ ਡਾਕਟਰ ਸਾਹਿਬਾਨ ਨੂੰ ਦਿੱਤਾ ਜਿੱਥੋਂ ਉਹਨਾਂ ਨੇ ਇਹ ਸਾਰਾ ਕੁਝ ਸਿੱਖਿਆ ਸੀ ਅਤੇ ਉਹਨਾਂ ਦੀ ਬਦੋਲਤ ਹੀ ਅੱਜ ਉਹਨਾਂ ਨੇ ਇਹ ਸਫਲ ਕਰਕੇ ਦਿਖਾਇਆ ਹੈ। ਜਿੱਥੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਮਰੀਜ਼ ਨੂੰ ਥੋੜੀ ਦੇਰ ਹੋਰ ਰੱਖ ਦੇ ਤਾਂ ਮਰੀਜ਼ ਦੇ ਪੇਟ ਦੇ ਅੰਦਰ ਇਨਫੈਕਸ਼ਨ ਹੋਣ ਕਾਰਨ ਪੇਟ ਫੁੱਲ ਜਾਣਾ ਸੀ ਅਤੇ ਮਰੀਜ਼ ਨੂੰ ਬਹੁਤ ਵੱਡੀ ਪ੍ਰੋਬਲਮ ਹੋ ਜਾਣੀ ਸੀ ਅਤੇ ਜੇਕਰ ਕਿਤੇ ਵੱਡੇ ਹੋਸਪਿਟਲ ਜਾਂਦੇ ਤਾਂ ਉਹਨਾਂ ਨੇ ਇਸਦਾ ਆਪਰੇਸ਼ਨ ਕਰ ਦੇਣਾ ਸੀ। ਪਰ ਅਸੀਂ ਅੱਧੇ ਪੌਣੇ ਘੰਟੇ ਦੇ ਵਿੱਚ ਹੀ ਅਸੀਂ ਮਰੀਜ਼ ਦੇ ਫੂਡ ਪਾਈਪ ਅਤੇ ਪੇਟ ਦੇ ਵਿੱਚੋਂ ਨੇਲ ਕੱਟਣ ਨੂੰ ਬਾਹਰ ਕੱਢ ਦਿੱਤਾ ਹੈ।