ਗੁਆਂਢੀ ਨੇ ਸਾਢੇ 4 ਸਾਲ ਦੇ ਮਾਸੂਮ ਬੱਚੇ ਘਰ ਬੁਲਾ ਕੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ

ਅੰਮ੍ਰਿਤਸਰ, 29 ਮਈ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਾਢੇ ਚਾਰ ਸਾਲ ਦੇ ਬਚੇ ਨੂੰ ਗੁਆਂਢੀ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਡਰੇ ਹੋਏ ਬੱਚੇ ਨੂੰ ਦੇਖ ਕੇ ਜਦੋਂ ਮਾਂ ਨੇ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਆਪਣੇ ਨਾਲ ਹੋਏ ਕੁਕਰਮ ਬਾਰੇ ਦੱਸਿਆ। ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਪੁਲੀਸ ਨੇ ਬੱਚੇ ਦਾ ਮੈਡੀਕਲ ਕਰਵਾ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਮਾਂ ਨੇ ਦੱਸਿਆ ਕਿ ਜਦੋਂ ਉਸ ਦਾ ਬਚਾ ਘਰ ਆਇਆ ਤਾਂ ਉਹ ਰੋ ਰਿਹਾ ਸੀ। ਉਸਨੇ ਦਰਦ ਦੀ ਸ਼ਿਕਾਇਤ ਕੀਤੀ, ਪਰ ਉਹ ਇਹ ਨਹੀਂ ਦੱਸ ਰਿਹਾ ਸੀ ਕੇ ਦਰਦ ਕਿਉਂ ਹੋ ਰਿਹਾ ਅਤੇ ਕਿਥੇ ਹੋ ਰਿਹਾ ਹੈ। ਜਦੋਂ ਉਸ ਨੇ ਪਿਆਰ ਨਾਲ ਪੁੱਛਿਆ ਤਾਂ ਉਸ ਨੂੰ ਇਸ ਘਿਨੌਣੀ ਕਰਤੂਤ ਦਾ ਪਤਾ ਲੱਗਾ। ਬੱਚੇ ਨੇ 20 ਸਾਲਾ ਆਦਿਤਿਆ ਦਾ ਨਾਮ ਲਿਆ, ਜੋ ਕਿ ਕਿਸ਼ਨ ਚੰਦ ਦੀ ਹਵੇਲੀ ਵਿੱਚ ਕਿਰਾਏਦਾਰ ਸੀ।

ਐਸਐਚਓ ਰੌਬਿਨ ਹੰਸ ਨੇ ਦੱਸਿਆ ਕਿ ਬੇਰੀ ਗੇਟ ਦੇ ਰਹਿਣ ਵਾਲੇ ਜੋੜੇ ਨੇ ਸ਼ਿਕਾਇਤ ਦਿੱਤੀ ਸੀ। ਉਸ ਅਨੁਸਾਰ ਸ਼ਾਮ 6-7 ਵਜੇ ਉਹਨਾਂ ਦਾ ਬਚਾ ਲਾਪਤਾ ਹੋ ਗਿਆ ਸੀ। ਰਾਤ ਨੂੰ ਜਦੋਂ ਉਹ ਘਰ ਆਇਆ ਤਾਂ ਉਸ ਨੇ ਕੁਕਰਮ ਬਾਰੇ ਦੱਸਿਆ। ਬੱਚੇ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਦੋਸ਼ੀ ਆਦਿਤਿਆ ਦੇ ਖਿਲਾਫ ਪੋਸਕੋ ਐਕਟ ਅਤੇ ਆਈਪੀਸੀ 377 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਵੀ ਵਾਪਸ ਕੀਤੀ ਸੁਰੱਖਿਆ

ਅਟਾਰੀ ਬਾਰਡਰ ‘ਤੇ BSF ਨਾਲ ਤੈਨਾਤ ਹੋਈ ਜਰਮਨ ਸ਼ੈਫਰਡ ਨਸ਼ਲ ਦੀ ‘Frutti’: ਪਾਕਿਸਤਾਨ ਦੇ ਡਰੋਨਾ ‘ਤੇ ਰੱਖੇਗੀ ਨਜ਼ਰ